ਅੰਮ੍ਰਿਤਸਰ: ਸਿੱਖ ਸਿਆਸੀ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 21 ਦਿਨ ਦੀ ਛੁੱਟੀ ਕੱਟ ਕੇ ਵਾਪਸ ਜੇਲ੍ਹ ਪਰਤ ਗਏ ਹਨ। ਉਹ 23 ਅਪ੍ਰੈਲ ਨੂੰ ਪੈਰੋਲ ’ਤੇ ਆਏ ਸਨ।

ਪ੍ਰੋ: ਭੁੱਲਰ ਗੁਰੂ ਨਾਨਕ ਹਸਪਤਾਲ ਦੇ ਮਨੋਰੋਗ ਵਾਰਡ ਵਿਚ ਭਰਤੀ ਹਨ।
ਸਿੱਖ ਸਿਆਸਤ ਨਿਊਜ਼ ਨਾਲ ਗੱਲ ਕਰਦੇ ਹੋਏ ਪ੍ਰੋ: ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਨੇ ਦੱਸਿਆ ਕਿ ਪ੍ਰੋਫੈਸਰ ਸਾਹਿਬ 21 ਸਾਲ ਬਾਅਦ ਪਹਿਲੀ ਵਾਰ ਪੈਰੋਲ ’ਤੇ ਆਏ ਹਨ।
ਉਨ੍ਹਾਂ ਦੱਸਿਆ, “ਜਦੋਂ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਹੋਈ, ਫੇਰ ਅਸੀਂ ਪੈਰੋਲ ਲਈ ਅਰਜ਼ੀ ਦਾਇਰ ਕੀਤੀ, ਇਹ ਸਾਡਾ ਕਾਨੂੰਨੀ ਹੱਕ ਹੈ। ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਕੇ ਹੀ ਸਾਨੂੰ ਛੁੱਟੀ ਮਿਲੀ ਹੈ।