Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

…..ਤੇ ਹੁਣ ਆਰ. ਐੱਸ. ਐੱਸ ਨੇ ਕੀਤਾ ਰਾਮਪੁਰਾ ਫੁਲ ਵਿੱਚ ਡਾਗਾਂ ਨਾਲ ਸ਼ਕਤੀ ਪ੍ਰਦਰਸ਼ਨ

…..ਤੇ ਹੁਣ ਆਰ. ਐੱਸ. ਐੱਸ ਨੇ ਕੀਤਾ ਰਾਮਪੁਰਾ ਫੁਲ ਵਿੱਚ ਡਾਗਾਂ ਨਾਲ ਸ਼ਕਤੀ ਪ੍ਰਦਰਸ਼ਨ

ਰਾਮਪੁਰਾ ਫੂਲ ( 12 ਅਕਤੂਬਰ, 2014): ਬਰਨਾਲਾ ਅਤੇ ਜੈਤੋ ਵਿੱਚ ਮਾਰੂ ਹਥਿਆਰਾਂ ਨਾਲ ਲੈਸ਼ ਹੋਕੇ ਮਾਰਚ ਕਰਨ ਤੋਂ ਬਾਅਦ ਫਿਰਕੂ ਸੰਗਠਨ ਆਰ. ਐੱਸ. ਐੱਸ ਦੇ ਕਾਰਕੂਨਾਂ ਵੱਲੋਂ ਹੁਣ ਬਠਿੰਡਾ ਜਿਲੇ ਵਿੱਚ ਡਾਗਾਂ ਮੋਢਿਆਂ ਨਾਲ ਰੱਖਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।ਇਸ ਤੋਂ ਪਹਿਲ਼ਾਂ ਆਰ.ਐੱਸ.ਐੱਸ ਵੱਲੋਂ ਕੀਤੇ ਗਏ ਹਥਿਆਰਬੰਦ ਪ੍ਰਦਰਸ਼ਨ ਦੀ ਚਾਰ ਚੁਫੇਰਿਉ ਹੋ ਰਹੀ ਨੁਕਤਾਚੀਨੀ ਕਰਕੇ ਸ਼ਾਇਦ ਇਸ ਮਾਰਚ ਵਿੱਚ ਮਾਰੂ ਹਥਿਆਰਾਂ ਦੀ ਪ੍ਰਦਰਸ਼ਨੀ ਨਹੀਂ ਕੀਤੀ।

RSS
ਆਰ. ਐੱਸ .ਐੱਸ ਦੇ ਕਾਰਕੂਨ ਰਾਮਪੁਰਾ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ

ਜਦੋ ਦੀ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਆਰ. ਐੱਸ.ਐੱਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀਆਂ ਕਾਰਵਾਈਆਂ ਵਿੱਚ ਚੋਖਾ ਵਾਧਾ ਹੋਇਆਂ ਹੈ ਅਤੇ ਪੰਜਾਬ ਨੂੰ ਆਰ. ਐੱਸ. ਐੱਸ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਲਿਆ ਹੈ।ਸੰਘ ਮੁਖੀ ਮੋਹਨ ਭਾਗਵਤ ਦੀਆਂ ਉਪਰੋ-ਥਲੀ ਭੇਰੀਆਂ ਇਹ ਸਪੱਸ਼ਟ ਕਰਦੀਆਂ ਹਨ ਕਿ ਆਰ. ਐੱਸ. ਐੱਸ ਪੰਜਾਬ ਵਿੱਚ ਵਿਸ਼ੇਸਸ਼ ਜੋਰ ਦੇ ਰਿਹਾ ਹੈ।

ਕੇਂਦਰ ਵਿੱਚ ਮੋਦੀ ਆਉਣ ਤੋਂ ਬਾਅਦ ਪੰਜਾਬ ਵਿੱਚ ਚੰਗੇ ਦਿਨ ਆਉਣ ਦੀ ਬਜ਼ਾਏ ਫਿਰਕੂ ਮੰਨੂਵਾਦੀ ਹਿੰਦੂਚਵੀ ਜੱਥੇਬੰਦੀਆਂ ਦਾ ਪ੍ਰਛਾਵਾਂ ਗਾੜਾ ਅਤੇ ਖਤਰਨਾਖ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੀ ਧਰਤੀ ‘ਤੇ ਆਰ. ਐੱਸ. ਐੱਸ ਦੀ ਇਹ ਕਾਰਵਾਈਆਂ ਭਵਿੱਖ ਦੀ ਕਿਸੇ ਖਤਰਨਾਖ ਯੋਜਨਾ ਦੀ ਦੱਸ ਪਾਉਦੀਆਂ ਹਨ।

ਆਰ.ਐੱਸ. ਐੱਸ ਦੀ ਸਥਾਨਕ ਇਕਾਈ ਵੱਲੋਂ ਦੇਵ ਸਮਾਜ ਸਕੂਲ ਵਿੱਚ ਸ਼ਸ਼ਤਰ ਪੂਜਾ ਕਰਨ ਉਪਰੰਤ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਰੂਟ ਮਾਰਚ ਕੀਤਾ।ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਘ ਦੇ ਮੈਂਬਰਾਂ ਨੇ ਭਾਗ ਲ਼ਿਆ।

ਸ਼ਸ਼ਤਰ ਪੂਜਾ ਮੌਕੇ ਆਰ. ਐੱਸ. ਐਸ ਦੇ ਜਿਲਾ ਅਧਿਕਾਰੀ ਡਾ:ਚੰਚਲ ਮਲਹੋਤਰਾ ਨੇ ਕਿਹਾ ਕਿ ਆਰ.ਐੱਸ.ਐੱਸ ਦੀ ਸਥਾਪਨਾ ਦੁਸਹਿਰੇ ਦੇ ਦਿਨ ਨਾਗਪੁਰ ਵਿੱਚ ਕੀਤੀ ਗਈ ਸੀ। ਆਰ. ਐੱਸ. ਐੱਸ ਦੇ ਸੰਗਠਨ ਵਿੱਚ ਆਉਣ ਵਾਲੇ ਹਰ ਸਵੈ ਸੇਵਕ ਲਈ ਸ਼ਰੀਰਕ ਅਤੇ ਬੌਧਿਕ ਵਿਕਾਸ ਕੀਤਾ ਜਾਂਦਾ ਹੈ ਤੇ ਉਸਨੂੰ ਭਾਰਤ ਦੀ ਪ੍ਰਚੀਨ ਸੰਸਕ੍ਰਿਤੀ ਨਾਲ ਜੋੜਿਆ ਜਾਂਦਾ ਹੈ।ਸ਼ਸ਼ਤਰ ਪੂਜਾ ਰਾਹੀਂ ਅਸੀਂ ਸ਼ਕਤੀ ਦੀ ਪੂਜਾ ਕਰਦੇ ਹਾਂ ਇਸ ਲਈ ਸ਼ਖਤੀ ਦੇ ਪ੍ਰਤੀਕ ਹਥਿਆਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਇਸ ਮੌਕੇ ਨਗਰ ਸੰਘ ਸੰਚਾਲਕ ਅੰਮ੍ਰਿਤ ਗਰਗ, ਸੁਨੀਲ ਗਰਗ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਮੱਖਣ ਜਿੰਦਲ,ਭਾਜਪਾ ਮੰਡਲ ਪ੍ਰਧਾਨ ਭਾਰਤ ਭੂਸ਼ਨ ਗਰਗ ਆਦ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: