
ਨਵੀਂ ਦਿੱਲੀ (13 ਅਕਤੂਬਰ , 2014): ਅੱਜ ਹਰਿਆਣਾ ਤੇ ਮਹਾਰਾਸ਼ਟਰ ਵਿਧਾਨਸਭਾ ਚੋਣ ਲਈ ਪ੍ਰਚਾਰ ਦਾ ਆਖਰੀ ਦਿਨ ਹੈ। ਹਰਿਆਣਾ ਚੋਣ ‘ਚ ਭਾਜਪਾ, ਕਾਂਗਰਸ ਤੇ ਆਈਐਨਐਲਡੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਤਿੰਨਾਂ ਪਾਰਟੀਆਂ ਦੇ ਕਈ ਵੱਡੇ ਨੇਤਾ ਕਈ ਇਲਾਕਿਆਂ ‘ਚ ਰੋਡ ਸ਼ੋਅ ਕਰਨ ਵਾਲੇ ਹਨ।
ਹਰਿਆਣਾ ਵਿੱਵ ਬਾਦਲ ਦਲ–ਇਨੈਲੋ ਦੇ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅੱਜ ਪੰਜਾਬ ਦੇ ਮੁੱਖ ਮਮਤਰੀ ਪ੍ਰਕਾਸ਼ ਸਿਮਘ ਬਾਦਲ ਨੇ ਸਿਰਸਾ ਜਿਲੇ ਦੇ ਕਾਲਿਆਂ ਵਾਲੀ ਹਲਕੇ ਤੋਂ ਬਾਦਲ ਦਲ- ਇਨੈਲੋ ਉਮੀਦਵਾਰ ਬਲਕੌਰ ਸਿੰਘ ਦੇ ਹੱਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਬਾਦਲ ਦਲ ਵੱਲੋਂ ਇਸ ਸੀਟ ਨੂੰ ਜਿੱਤਣ ਲਈ ਆਪਣਾ ਪੂਰਾ ਜੋਰ ਲਾਇਆ ਹੋਇਆ ਹੈ ।ਪੰਜਾਬ ਦੇ ਲੱਗਭੱਗ ਪੌਣਾ ਮਮਤਰੀ ਮੰਡਲ ਪਿੱਛਲੇ ਪੰਦਰਾਂ ਦਿਨਾਂ ਤੋਂ ਇੱਥੇ ਡੇਰਾ ਲਾ ਕੇ ਬੈਠਾ ਹੋਇਆ ਹੈ।
ਉੱਧਰ ਮਹਾਰਾਸ਼ਟਰ ‘ਚ ਵੀ ਭਾਜਪਾ, ਸ਼ਿਵਸੈਨਾ, ਐਨਸੀਪੀ, ਕਾਂਗਰਸ ਤੇ ਐਮਐਨਐਸ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ। ਪੀਐਮ ਮੋਦੀ ਅੱਜ ਮਹਾਰਾਸ਼ਟਰ ‘ਚ ਤਿੰਨ ਰੈਲੀਆਂ ਕਰ ਰਹੇ ਹਨ। ਦੋਵਾਂ ਰਾਜਾਂ ‘ਚ 15 ਅਕਤੂਬਰ ਨੂੰ ਵੋਟ ਪਾਏ ਜਾਣਗੇ ਤੇ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੈ।