Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਦਾ ਸਾਧ ਵੱਲੋਂ ਹਰਿਅਣਾ ਵਿੱਚ ਭਾਜਪਾ ਦੀ ਹਮਾਇਤ ਦਾ ਐਲਾਨ: ਚੱਲ ਰਹੇ ਅਦਾਲਤੀ ਕੇਸਾਂ ਵਿੱਚ ਸੀਬੀਆਈ ਕਰ ਸਕਦੀ ਕਾਰਵਾਈ ਦੀ ਚਾਲ ਮੱਠੀ

ਸੌਦਾ ਸਾਧ ਵੱਲੋਂ ਹਰਿਅਣਾ ਵਿੱਚ ਭਾਜਪਾ ਦੀ ਹਮਾਇਤ ਦਾ ਐਲਾਨ: ਚੱਲ ਰਹੇ ਅਦਾਲਤੀ ਕੇਸਾਂ ਵਿੱਚ ਸੀਬੀਆਈ ਕਰ ਸਕਦੀ ਕਾਰਵਾਈ ਦੀ ਚਾਲ ਮੱਠੀ

ਸਿਰਸਾ (13 ਅਕਤੂਬਰ 2014): ਪਿੱਛਲੇ ਸਮੇਂ ਵਿੱਚ ਲਗਾਤਾਰ ਕਾਂਗਰਸ ਦੀ ਝੋਲੀ ਚੁੱਕਣ ਵਾਲਾ ਅਤੇ ਕਾਂਗਰਸ ਦੇ ਆਸਰੇ ਜੇਲ ਦੀ ਸਲਾਖਾਂ ਤੋਂ ਬਚਨ ਵਾਲੇ ਸੌਦਾ ਸਾਧ ਨੇ ਹੁਣ ਪੈਤੜਾ ਬਦਲਦਿਆਂ ਕੇਂਦਰ ਵਿੱਚ ਸੱਤਾ ਦਾ ਧੂਰਾ ਬਦਲਦਿਆਂ ਹੀ ਸੌਦਾ ਸਾਧ ਵੀ ਆਪਣੇ ਦਾਅ ਬਦਲਣ ਲੱਗ ਪਿਆ ਹੈ।ਹਰਿਆਣਾ ਵਿੱਚ ਕੱਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਧ ਨੇ ਕਾਂਗਰਸ ਨੂੰ ਅਗੂੰਠਾ ਵਖਾਉਦਿਆਂ ਭਾਜਪਾ ਦੀ ਹਮਾਇਤ ਕਰਨ ਦਾ ਸਿੱਧਾ ਅਤੇ ਸਪੱਸ਼ਟ ਐਲਾਨ ਕਰ ਦਿੱਤਾ ਹੈ।

ਨਰਿੰਦਰ ਮੋਦੀ - ਸੌਦਾ ਸਾਧ ਗੁਰਮੀਤ ਰਾਮ ਰਹੀਮ
ਨਰਿੰਦਰ ਮੋਦੀ – ਸੌਦਾ ਸਾਧ ਗੁਰਮੀਤ ਰਾਮ ਰਹੀਮ

ਸੌਦਾ ਡੇਰੇ ਦੇ ਪ੍ਰਬੰਧਕਾਂ ਵੱਲੋਂ ਅੱਜ ਇਸ ਸੰਬੰਧੀ ਐਲਾਨ ਕਰਦਿਆਂ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਡੇਰੇ ਵੱਲੋਂ ਆਰੰਭੀ ਗਈ ਸਫ਼ਾਈ ਮੁਹਿੰਮ ਸਮੇਤ ਹੋਰ ਸਾਰੇ ਸਮਾਜਿਕ ਕੰਮਾਂ ਨੂੰ ਖੁੱਲ੍ਹੀ ਪ੍ਰਵਾਨਗੀ ਅਤੇ ਪ੍ਰੰਸ਼ਸ਼ਾ ਦਿੱਤੀ ਹੈ, ਜਿਸਦੇ ਚੱਲਦਿਆ ਡੇਰੇ ਨੇ ਪ੍ਰਵਾਨਗੀ ਦਿੱਤੀ ਹੈ ਉਹ ਪ੍ਰਧਾਨ ਮੰਤਰੀ ਦੀ ਅਜਿਹੀ ਮੁਹਿੰਮ ਨੂੰ ਜਿਹੜੀ ਦੇਸ਼ ਅੰਦਰ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲੀ ਹੈ, ਉਸਨੂੰ ਹਮੇਸ਼ਾਂ ਆਪਣਾ ਸਹਿਯੋਗ ਦਿੰਦੇ ਰਹਿਣਗੇ।

ਸੌਦਾ ਡੇਰੇ ਦਾ ਦਾਅਵਾ ਹੈ ਕਿ ਹਰਿਆਣਾ ‘ਚ ਉਸ ਦੇ 60 ਲੱਖ ਸ਼ਰਧਾਲੂ ਹਨ। ਡੇਰਾ ਸੱਚਾ ਸੌਦਾ ਮੁਤਾਬਕ ਉਨ੍ਹਾ ਨੇ ਆਪਣੇ ਸ਼ਰਧਾਲੂਆਂ ਦੀ ਰਾਇ ਲਈ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਮਾਇਤ ਦੇਣ ਦਾ ਫ਼ੈਸਲਾ ਲਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਡੇਰੇ ਨੇ ਕਿਸੇ ਵੀ ਪਾਰਟੀ ਦੀ ਜਨਤਕ ਤੌਰ ‘ਤੇ ਹਮਾਇਤ ਦਾ ਐਲਾਨ ਨਹੀਂ ਕੀਤਾ ਸੀ।

ਜੇਕਰ ਸੌਦਾ ਸਾਧ ਦੇ ਦਾਅਵੇ ਅਨੁਸਾਰ ਉਸਦੇ 60 ਲੱਖ ਪ੍ਰੇਮੀ ਉਸਦੇ ਕਹੇ ਅਨੁਸਾਰ ਭਾਜਪਾ ਨੂੰ ਵੋਟਾਂ ਪਾਉਂਦੇ ਹਨ ਤਾਂ ਸੌਦਾ ਸਾਧ ਦੇ ਇਸ ਐਲਾਨ ਨਾਲ ਹਰਿਆਣਾ ਵਿੱਚ ਰਾਜਸੀ ਸਮੀਕਰਨ ਵਿਗੜ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਸ ਸਮੇਂ ਸੌਦਾ ਸਾਧ ਦੇ ਖਿਲਾਫ ਬਲਾਤਕਾਰ ਅਤੇ ਕਤਲ ਵਰਗੇ ਸੰਗੀਨ ਜ਼ੁਰਮਾਂ ਅਧੀਨ ਸੀਬੀਆਈ ਅਦਾਲਤ ਵਿੱਚ ਮੁਕੱਦਮੇ ਚੱਲ ਰਹੇ ਹਨ। ਸੀਬੀਆਈ ਸਿੱਧੀ ਕੇਂਦਰ ਦੇ ਅਧੀਨ ਹੈ।ਰਾਜਸੀ ਪਿੜ ‘ਤੇ ਨੇੜਿਉਂ ਨਜ਼ਰ ਰੱਖਣ ਵਾਲੇ ਮਾਹਿਰਾਂ ਅਨੁਸਾਰ ਸੌਦਾ ਸਾਧ ਵੱਲੋਂ ਭਾਜਪਾ ਦੀ ਹਮਾਇਤ ਕਰਨ ਦਾ ਵੱਡਾ ਕਾਰਨ ਸੁਣਵਾਈ ਅਧੀਨ ਚੱਲ ਰਹੇ ਮੁਕੱਦਮਿਆਂ ਵਿੱਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਪੈਰਵੀ ਰਾਹੀਂ ਵੱਧ-ਵੱਧ ਸਮਾਂ ਲਮਕਾਉਣਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬੇਅਦਬੀ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਮਹਿੰਦਰਪਾਲ ਬਿੱਟੂ ਦੀ ਜੇਲ੍ਹ ਵਿੱਚ ਹੋਈ ਮੌਤ ਤੇ ਟਿਪਣੀ ਕਰਦਿਆਂ ਸਾਬਕਾ ਉਪ ਮੁਖ ਮੰਤਰੀ ਤੇ ਫਿਰੋਜਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਬਾਦਲ ਨੇ ਕਿਹਾ ਹੈ
ਪੰਜਾਬ ਪੁਲੀਸ ਦੀ ਖਾਸ ਜਾਂਚ ਟੀਮ (ਸਿੱਟ) ਨੇ ਪਿੰਡ ਗੁਰੂਸਰ ਜਲਾਲ ਵਿਖੇ ਸਾਲ 2015 ਵਿੱਚ ਵਾਪਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਦਿੱਲੀ ਦੇ ਹਵਾਈ ਅੱਡੇ ਤੋਂ
ਗਿਆਨੀ ਗੁਰਮੁਖ ਸਿੰਘ ਦੇ ਭਰਾ ਅਤੇ ‘ਨਿੱਜੀ ਸਹਾਇਕ’ (ਪਰਸਨਲ ਅਸਿਸਟੈਂਟ) ਹਿੰਮਤ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਆਪਣੇ ਬਿਆਨ ਤੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: