Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਫੈਡਰੇਸ਼ਨ ਜਰਮਨੀ ਵਲੋਂ ਬਾਪੂ ਆਤਮਾ ਸਿੰਘ ਭਰੋਵਾਲ ਦੇ ਅਕਾਲ ਚਲਾਣੇ ਤੇ ਦੁੱਖ ਦਾ ਪਰਗਟਾਵਾ

ਸਿੱਖ ਫੈਡਰੇਸ਼ਨ ਜਰਮਨੀ ਵਲੋਂ ਬਾਪੂ ਆਤਮਾ ਸਿੰਘ ਭਰੋਵਾਲ ਦੇ ਅਕਾਲ ਚਲਾਣੇ ਤੇ ਦੁੱਖ ਦਾ ਪਰਗਟਾਵਾ

Bapu Atma Singhਬਰਲਿਨ (27 ਜੂਨ, 2011): ਸਿੱਖ ਫੈਡਰੇਸ਼ਨ ਜਰਮਨੀ ਵਲੋਂ ਅਕਾਲੀ ਦਲ ਪੰਚ ਪਰਧਾਨੀ ਦੇ ਟਰਾਂਟੋ (ਕੈਨੇਡਾ) ਇਕਾਈ ਦੇ ਆਗੂ ਭਾਈ ਲਖਵਿੰਦਰ ਸਿੰਘ ਦੇ ਪਿਤਾ ਜੀ ਬਾਪੂ ਆਤਮਾ ਸਿੰਘ ਜੀ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਗਿਆ ਹੈ। ਫੈਡਰੇਸ਼ਨ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਜਤਿੰਦਰਬੀਰ ਸਿੰਘ, ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਜਸਵੀਰ ਸਿੰਘ ਬਾਬਾ, ਭਾਈ ਅਵਤਾਰ ਸਿੰਘ ਸਟੁੱਟਗਾਰਡ ਤੇ ਬਲਕਾਰ ਸਿੰਘ ਦਿਓਲ ਨੇ ਪ੍ਰੈਸ ਬਿਆਨ ਵਿਚ ਦੱਸਿਆ ਕਿ ਅਸੀਂ ਇਸ ਦੁੱਖ ਦੀ ਘੜੀ ਬਾਪੂ ਆਤਮਾ ਸਿੰਘ ਦੇ ਪਰਿਵਾਰ ਨਾਲ ਖੜੇ ਹਨ। ਬਾਪੂ ਆਤਮਾ ਸਿੰਘ ਜੀ ਦੀ ਅੰਤਿਮ ਅਰਦਾਸ 29 ਜੂਨ ਦਿਨ ਬੁੱਧਵਾਰ ਨੂੰ ਉਹਨਾਂ ਦੇ ਪਿੰਡ ਭਰੋਵਾਲ ਖੁਰਦ (ਲੁਧਿਆਣਾ) ਵਿਖੇ ਹੋਵੇਗੀ।

ਆਗੂਆਂ ਨੇ ਦੱਸਿਆ ਕਿ ਇਕ ਪਾਸੇ ਸਰਕਾਰਾਂ ਵਲੋਂ ਕਾਲੀਆਂ ਸੂਚੀਆਂ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਭਾਈ ਲਖਵਿੰਦਰ ਸਿੰਘ ਜਿਹਨਾਂ ਉੱਤੇ ਪੰਜਾਬ ਜਾਂ ਭਾਰਤ ਵਿਚ ਕੋਈ ਕੇਸ ਦਰਜ਼ ਨਹੀਂ ਤੇ ਉਹ ਜਨਵਰੀ 2009 ਤੱਕ ਲਗਾਤਾਰ ਕਈ ਵਾਰ ਪੰਜਾਬ ਆਏ ਪਰ ਜਨਵਰੀ 2009 ਵਿਚ ਉਹਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ ਗਿਆ। ਜਿਕਰਯੋਗ ਹੈ ਕਿ ਭਾਈ ਲਖਵਿੰਦਰ ਸਿੰਘ ਦਾ ਨਾਮ ਕਿਸੇ ਕਾਲੀ ਸੂਚੀ ਜਾਂ ਪਿਛਲੇ ਦਿਨੀ 169 ਨਾਵਾਂ ਵਾਲੀ ਕਾਲੀ ਸੂਚੀ ਵਿਚ ਵੀ ਨਹੀਂ ਸੀ ਤਾਂ ਫਿਰ ਉਹਨਾਂ ਨੂੰ ਕਿਸ ਆਧਾਰ ਉੱਤੇ ਰੋਕਿਆ ਗਿਆ ਤੇ ਇਸੇ ਕਾਰਨ ਉਹ ਆਪਣੇ ਪਿਤਾ ਜੀ ਦੇ ਅੰਤਿਮ ਸੰਸਕਾਰ ਵਿਚ ਵੀ ਸ਼ਾਮਲ ਹੋ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਅੱਜ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖੀ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਵਾਲੇ ਜਾਣ ਬੁੱਝ ਦੀ ਨਸਲਕੁਸ਼ੀ ਦਾ ਹਿਸਾਬ ਦੇਣ
ਜ਼ਿਲ੍ਹਾ ਪੁਲਿਸ ਨੇ ਯੂ.ਕੇ. ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਅੱਜ (2 ਦਸੰਬਰ, 2017) ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਦੀ ਅਦਾਲਤ 'ਚ ਪੇਸ਼ ਕੀਤਾ। ਪੁਲਿਸ ਨੇ 5 ਦਿਨਾਂ ਦੇ ਹੋਰ
ਵੈਨਕੂਵਰ,(12 ਅਗਸਤ 2013):-ਕਿਊਬਕ ਦੀ ਘੱਟ ਗਿਣਤੀ ਸਰਕਾਰ ਵੱਲੋਂ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਵਿਵਾਦਪੂਰਨ ਬਿੱਲ ਕੈਨੇਡਾ ਵਾਸੀਆਂ ਵੱਲੋਂ ਨਾ ਸਿਰਫ ਨਕਾਰਿਆ ਗਿਆ ਹੈ, ਬਲਕਿ ਬਹੁਤੇ ਲੋਕ ਇਸ ਬਿੱਲ ਨੂੰ
ਲੁਧਿਆਣਾ, ਪੰਜਾਬ (15 ਅਪ੍ਰੈਲ, 2012): ਬੀਤੇ ਦਿਨੀਂ ਖਬਰ ਆਈ ਸੀ ਭਾਰਤ ਸਰਕਾਰ ਕਿ ਭਾਰਤੀ ਮੰਤਰੀ ਮੰਡਲ ਨੇ ਆਨੰਦ ਵਿਆਹ ਕਾਨੂੰਨ, 1909 ਵਿਚ ਵਿਆਹ ਰਜਿਸਟਰ ਕਰਨ ਦੀ ਧਾਰਾ ਸ਼ਾਮਲ ਕਰਨ ਲਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: