Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਕੌਮ ਨੂੰ ਸਿੱਖ ਰਾਜ ਖ਼ਾਲਿਸਤਾਨ ਦੀ ਸਥਾਪਤੀ ਲਈ ਸੰਦੇਸ਼ ਦਿੱਤਾ। ਭਾਈ ਜਿੰਦਾ-ਸੁੱਖਾ ਦੀ ਸ਼ਹਾਦਤ ਬਾਰੇ ਅਜੇ ਤੱਕ ਏਨਾ ਕੁਝ ਨਹੀਂ ਲਿਖਿਆ ਗਿਆ ਜਿੰਨਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਉਹਨਾਂ ਬਾਰੇ ਦੱਸਣ ਦੀ ਜਰੂਰਤ ਹੈ।ਮੈਂ ਸਿੱਖ ਵਕੀਲ ਹੋਣ ਦੇ ਨਾਤੇ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਪੜ੍ਹਿਆ ਜਿਸ ਵਿਚ ਭਾਈ ਜਿੰਦਾ-ਸੁੱਖਾ ਨੂੰ ਫਾਂਸੀ ਦੀ ਸਜ਼ਾ ਬਹਾਲ ਰੱਖੀ ਗਈ ਅਤੇ ਉਸ ਵਿਚੋਂ ਜਿੱਥੇ ਉਹਨਾਂ ਸੂਰਬੀਰਾਂ ਦੀ ਸੂਰਬੀਰਤਾ ਝਲਕੀ ਉੱਥੇ ਹਿੰਦੋਸਤਾਨੀ ਸਰਕਾਰ ਦੀ ਕਾਇਰਤਾ ਵੀ ਸਪੱਸ਼ਟ ਨਜ਼ਰ ਆਈ ਕਿ ਯੋਧਿਆਂ ਨੂੰ ਹਰ ਹੀਲੇ ਕਿਵੇ ਫਾਂਸੀ ਲਾਇਆ ਜਾਵੇ ਤੇ ਜਦੋਂ ਸੂਰਮਿਆਂ ਨੇ ਜਨਰਲ ਵੈਦਿਆ ਨੂੰ ਮਾਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ ਤਾਂ ਹਿੰਦੋਸਤਾਨੀ ਸਰਕਾਰ ਦੀਆਂ ਵਾਛਾਂ ਖਿੜ੍ਹ ਗਈਆਂ ਪਰ ਨਾਲ ਹੀ ਨਿਰਾਸ਼ਾ ਹੋਈ ਇਹਨਾਂ ਦੋਹਾਂ ਤੋਂ ਇਲਾਵਾ ਹੋਰ ਦੋਸ਼ੀ ਠਹਿਰਾਏ ਸੱਤਾਂ ਵਿਚੋਂ ਕਿਸੇ ਦੇ ਖਿਲਾਫ਼ ਏਨਾ ਵੀ ਵਿਸਵਾਸ਼
ਅਜਿਹਾ ਵਿਸ਼ਲੇਸ਼ਣ ਅਜਿਹੇ ਮਹੱਤਵਪੂਰਨ ਕੇਸਾਂ ਦਾ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਸਾਡੀ ਅਗਲੇਰੀ ਪੀੜੀ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਦੇ ਸਨਮੁਖ ਹੋ ਸਕੇ ਅਤੇ ਪੰਥਕ ਭਾਵਨਾਵਾਂ ਤੇ ਸਥਾਪਤ ਅਦਾਲਤੀ ਸਿਸਟਮ ਵਿਚਲੇ ਵਖਰੇਵਿਆਂ ਨੂੰ ਸਮਝ ਸਕੇ। ਇਹ ਵਿਸ਼ਲੇਸ਼ਣ ਸਥਾਪਤ ਨਿਆਂ ਪਰਬੰਧ ਦੀ ਲੋੜ ਤੇ ਪੰਥਕ ਭਾਵਨਾਵਾਂ ਵਿਚ ਵਖਰੇਵਿਆਂ ਕਾਰਨ ਪਈ ਫਿੱਕ ਨੂੰ ਦੂਰ ਕਰਨ ਲਈ ਇੱਕ ਯਤਨ ਮਾਤਰ ਹੈ ਪਰ ਵਖਰੇਵੇਂ ਤਾਂ ਹੀ ਖਤਮ ਹੋ ਸਕਦੇ ਹਨ ਜਦ ਵਖਰੇਵਿਆਂ ਦੇ ਕਾਰਨਾਂ ਨੂੰ ਗੁਰੂ ਖਾਲਸਾ ਪੰਥ ਭਵਿੱਖ ਸੰਵਾਰਨ ਦੀ ਮਨਸ਼ਾ ਨਾਲ ਵਿਚਾਰੇ।
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਕੌਮ ਨੂੰ ਸਿੱਖ ਰਾਜ (ਖ਼ਾਲਿਸਤਾਨ) ਦੀ ਸਥਾਪਤੀ ਲਈ ਸੰਦੇਸ਼ ਦਿੱਤਾ।
ਉਮਰ ਮੁਖਤਾਰ 1862 ਵਿਚ ਅਪਰੀਕੀ ਮਹਾਂਦੀਪ ਦੇ ਅਜੋਕੇ ਲੀਬੀਆ ਦੇ ਸਿਰੇਨਾਇਕਾ ਵਿਚ ਤੁਬਰਕ ਨਜ਼ਦੀਕ ਪਿੰਡ ਜੰਜ਼ੌਰ ਦੇ ਮਨੀਫਾ ਕਬੀਲੇ ਵਿਚ ਜੰਮਿਆ ਤੇ ਉਹ ਮਦਰੱਸੇ ਵਿਚ ਅਧਿਆਪਕ ਸੀ ਅਤੇ ਬੱਚਿਆ ਨੂੰ ਪੜ੍ਹਾਉਂਦਾ ਹੋਇਆ ਜਿੰਦਗੀ ਦੇ ਗੁੱਝੇ ਭੇਦ ਸਮਝਾਉਂਦਾ ਤੇ ਸੰਘਰਸ਼ ਲਈ ਤਿਆਰ ਕਰਦਾ।ਉਸਨੇ 1911 ਤੋਂ ਲੈ ਕੇ 1931 ਤੱਕ 20 ਸਾਲ ਇਟਲੀ ਦੇ ਤਾਨਾਸ਼ਾਹ ਰਾਜ ਪ੍ਰਬੰਧ ਵਿਰੁੱਧ ਸੰਘਰਸ਼ ਚਲਾਇਆ ਅਤੇ ਅੰਤ ਉਸਨੂੰ ਫਾਂਸੀ ਚਾੜ੍ਹ ਦਿੱਤਾ ਗਿਆ।10 ਫਰਵਰੀ 1947 ਨੂੰ ਇਟਲੀ ਵਾਲੇ ਲੀਬੀਆ ਨੂੰ ਛੱਡ ਕੇ ਭੱਜ ਗਏ ਅਤੇ ਲੰਮੇ ਸੰਘਰਸ਼ ਤੋਂ ਬਾਅਦ ਯੂ. ਐੱਨ.ਓ ਤੋਂ ਮਾਨਤਾ ਮਿਲਣ ਉਪਰੰਤ 24 ਦਸੰਬਰ 1951 ਨੂੰ ਲੀਬੀਆ ਨੇ ਆਪਣੇ ਆਪ ਨੂੰ ਅਜ਼ਾਦ ਦੇਸ਼ “ਯੁਨਾਈਟਡ ਕਿੰਗਡਮ ਆਫ ਲੀਬੀਆ” ਐਲਾਨਿਆ।ਅੱਜ ਲੀਬੀਆ ਦੇ 10 ਦਿਨਾਰ ਦੇ ਨੋਟ ਉੱਤੇ ਉਮਰ ਮੁਖਤਾਰ ਦੀ ਫੋਟੋ ਦੇਖੀ ਜਾ ਸਕਦੀ ਹੈ।
ਪੰਜਾਬ ਸਰਕਾਰ ਵਲੋਂ ਜੋ ਪੰਜਾਬ ਪੁਲਿਸ ਐਕਟ 2007 ਪਾਸ ਕੀਤਾ ਗਿਆ ਹੈ ਉਹ ਭਾਵੇਂ ਅਜੇ ਲਾਗੂ ਹੋਣ ਲਈ ਸਰਕਾਰੀ ਨੋਟੀਫਿਕੇਸ਼ਨ ਦੀ ਉਡੀਕ ਕਰ ਰਿਹਾ ਹੈ ਪਰ ਜਿਸ ਦਿਨ ਇਹ ਐਕਟ ਲਾਗੂ ਹੋਵੇਗਾ ਉਹ ਦਿਨ ਪੰਜਾਬ ਦੇ ਇਤਿਹਾਸ ਵਿਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ।
ਦਮ ਤੋੜ ਰਹੇ ਨਿਆਂ ਪ੍ਰਬੰਧ ਨੂੰ ਬਚਾਉਂਣ ਲਈ ਆਖਰੀ ਇਲਾਜ਼ ਦੇ ਤੌਰ 'ਤੇ ਹੁਣ ਕਈ ਤਰ੍ਹਾਂ ਦੇ ਢਕਵੰਜ ਵੀ ਕੀਤੇ ਜਾ ਰਹੇ ਹਨ, ਜਿਸ ਤਹਿਤ ਕਦੀ ਲੋਕ ਅਦਾਲਤਾਂ ਅਤੇ ਕਦੀ ਮੋਬਾਇਲ ਕੋਰਟਾਂ ਦਾ ਰੌਲਾ ਸੁਣਨ ਨੂੰ ਮਿਲਦਾ ਹੈ। ਲੋਕ ਅਦਾਲਤਾਂ ਵਿਚ ਅਸਿੱਧੇ ਰੂਪ ਵਿਚ ਇਕ ਤਾਂ ਪਹਿਲੇ ਵਰਗ ਦੇ ਲੋਕਾਂ ਦੀਆਂ ਕੰਪਨੀਆਂ ਦਾ ਫਾਇਦਾ ਕਰਵਾਉਂਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਦੂਜੇ ਇਸ ਵਿਚ ਉਹ ਲੋਕ ਆਪਣੇ ਮੁਕੱਦਮੇ ਸ਼ਾਮਲ ਕਰਵਾ ਦਿੰਦੇ ਹਨ ਜੋ ਮਾਮੂਲੀ ਕੇਸਾਂ ਦੇ ਬਿਨਾਂ ਵਜ੍ਹਾ ਲਟਕ ਜਾਣ ਤੋਂ ਦੁਖੀ ਹੋ ਕੇ ਵਿਰੋਧੀ ਧਿਰ ਨਾਲ ਰਾਜ਼ੀਨਾਮਾ ਕਰ ਲੈਂਦੇ ਹਨ ਪਰ ਉਹਨਾਂ ਨੂੰ ਵੀ ਕਈ-ਕਈ ਤਾਰੀਖਾਂ ਲੋਕ ਅਦਾਲਤਾਂ ਦੀਆਂ ਵੀ ਮਿਲ ਜਾਂਦੀਆਂ ਹਨ।
ਲੋੜ ਤਾਂ ਹੈ ਲੋਕਾਂ ਨੂੰ ਲਾਮਬੱਧ ਕਰਕੇ ਅਜਿਹੇ ਕਾਲੇ ਕਾਨੂੰਨਾਂ ਖਿਲਾਫ ਲੋਕ ਲਹਿਰ ਉਸਾਰਨ ਦੀ ਜਿਸ ਨਾਲ ਭਾਰਤੀ ਉਪ-ਮਹਾਂਦੀਪ ਵਿਚ ਵਸਦੇ ਸੱਭਿਆਚਾਰਾਂ ਨੂੰ ਕਾਨੂੰਨੀ ਮਾਨਤਾ ਦੇ ਕੇ ਦੁਨੀਆਂ ਨੂੰ ਇਕ ਪਿੰਡ ਦੇ ਰੂਪ ਵਿਚ ਉਸਾਰਿਆ ਜਾਵੇ।
ਵੋਟ ਰਾਜਨੀਤੀ ਪੰਥਕ ਸਿਆਸਤ ਤੋਂ ਵੱਖ ਹੈ। ਪੰਜਾਬ ਦੀਆਂ ਵੋਟਾਂ ਪੰਥ ਦਾ ਇਕ ਨਿਗੂਣਾ ਜਿਹਾ ਹਿੱਸਾ ਹੈ। ਪੰਥ ਬਹੁਤ ਵਿਸ਼ਾਲ ਹੈ ਅਤੇ ਸਮੁੱਚੀ ਧਰਤੀ ਉਪਰ ਵਸਦੇ ਗੁਰਸਿੱਖਾਂ ਦਾ ਸਮੂਹ ਹੈ ਪਰ ਗੁਰੂ-ਲਿਵ ਤੋਂ ਟੁੱਟਿਆਂ ਨੇ ਵੋਟ ਰਾਜਨੀਤੀ ਦੀ ਸੋਝੀ ਨਾ ਹੋਣ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਆਪੋ-ਆਪਣੀ ਰਾਇ ਦਿੱਤੀ ਹੈ।
ਨਾਮੀ ਖਾੜਕੂ ਯੋਧਿਆਂ ਦਾ ਹਮਸਫਰ ਭੱਪ ਭਾਜੀ ਦਾ ਨਾਮ ਲੈਂਦਿਆਂ ਹੀ ਇਕ ਛੋਟੇ ਕੱਦ ਪਰ ਦ੍ਰਿੜ ਇਰਾਦੇ ਵਾਲੇ ਹਰਨੇਕ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ।
ਅੱਜ ਵੈਲਨਟਾਈਨ ਡੇਅ ਦੇ ਨਾਂ ਹੇਠ ਸਮਾਜ ਵਿਚ ਅਸ਼ਲੀਲਤਾ, ਲੱਚਰਤਾ ਨੂੰ ਖੁੱਲ੍ਹਾ ਸੱਦਾ ਦੇਣ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਮੀਡੀਏ ਨਾਲ ਰਲ ਕੇ ਇਕਪਾਸੜ ਰੋਲ ਅਦਾ ਕਰ ਰਹੀਆਂ ਹਨ। ਜਿਸ ਅਧੀਨ ਸਮਾਜ ਵਿਚ ਸੱਭਿਆਚਾਰਕ ਗੰਦਗੀ ਵਿਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੀਆਂ ਧੀਆਂ-ਭੈਣਾਂ ਨਾਲ ਛੇੜਖਾਨੀ ਕਰਨ ਵਾਲਿਆਂ ਨੂੰ ਸ਼ਹਿ ਮਿਲ ਰਹੀ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਦਿਨ ਨੂੰ ਮਨਾਉਣ ਪਿਛੇ ਲਗਭਗ 99 ਫੀਸਦੀ ਲੋਕਾਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਇਸ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਤੇ ਇਸ ਦਿਨ ਦਾ ਕੀ ਮਹੱਤਵ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।