Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਸ਼ਮੀਰ ਅਤੇ ਖਾਲਿਸਤਾਨ ਨੂੰ ਆਜ਼ਾਦ ਕਰਵਾਉਣ ਦੇ ਦੋ ਹੀ ਤਰੀਕੇ ਹਨ : ਮਾਨ

ਕਸ਼ਮੀਰ ਅਤੇ ਖਾਲਿਸਤਾਨ ਨੂੰ ਆਜ਼ਾਦ ਕਰਵਾਉਣ ਦੇ ਦੋ ਹੀ ਤਰੀਕੇ ਹਨ : ਮਾਨ

ਸ੍ਰ. ਸਿਮਨਰਨਜੀਤ ਸਿੰਘ ਮਾਨ
ਸ੍ਰ. ਸਿਮਨਰਨਜੀਤ ਸਿੰਘ ਮਾਨ

ਫਤਿਹਗੜ੍ਹ ਸਾਹਿਬ ( 3 ਸਤੰਬਰ, 2015)  ਕਸ਼ਮੀਰ ਅਤੇ ਖਾਲਿਸਤਾਨ ਦੇ ਕੌਮਾਂਤਰੀ ਮੁੱਦਿਆਂ ਨੂੰ ਹੱਲ ਕਰਨ ਦੇ ਦੋ ਹੀ ਢੰਗ ਹਨ ਪਹਿਲਾ ਸਿਕਿਉਰਿਟੀ ਕਾਉਂਸਿਲ ਰਾਹੀਂ ਰਾਇ ਸ਼ੁਮਾਰੀ ਕਰਵਾਉਣਾ, ਦੂਸਰਾ ਜੰਗਾਂ ਯੁੱਧਾਂ ਰਾਹੀਂ ਆਜ਼ਾਦ ਕਰਵਾਉਣਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਜਮਹੂਰੀਅਤ ਅਤੇ ਅਮਨ ਮਈ ਲੀਹਾਂ ਦਾ ਪੈਰੋਕਾਰ ਰਿਹਾ ਹੈ। ਇਸ ਲਈ ਉਪਰੋਕਤ ਦੋਵੇਂ ਮੁੱਦਿਆਂ ਉਤੇ ਸਿਕਿਉਰਿਟੀ ਕਾਉਂਸਿਲ ਰਾਹੀਂ ਰਾਇ ਸ਼ੁਮਾਰੀ ਕਰਵਾਉਣਾ ਅਤੇ ਟੇਬਲ ਟਾਕ ਰਾਹੀਂ ਇਹਨਾਂ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਹੈ।”

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪਾਰਟੀ ਨੀਤੀ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕੌਮਾਂਤਰੀ ਪੱਧਰ ‘ਤੇ ਕਾਇਮ ਰੱਖਣ ਦੀ ਰਾਇ ਪ੍ਰਗਟਾਉਂਦੇ ਹੋਏ ਅਤੇ ਉਪਰੋਕਤ ਦੋਵੇਂ ਕਸ਼ਮੀਰੀ ਅਤੇ ਖਾਲਿਸਤਾਨੀ ਮੁੱਦਿਆਂ ਉਤੇ ਸਿਕਿਉਰਿਟੀ ਕਾਉਂਸਿਲ ਦੀ ਦੇਖ ਰੇਖ ਹੇਠ ਕੌਮਾਂਤਰੀ ਕਾਨੂੰਨਾਂ ਰਾਹੀਂ ਰਾਇ ਸ਼ਮਾਰੀ ਕਰਵਾਉਣ ਦੀ ਜੋਰਦਾਰ ਵਕਾਲਤ ਕਰਦੇ ਹੋਏ ਪ੍ਰਗਟ ਕੀਤੇ।

ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਮੁਲਕ ਵਿਚ ਵੱਸਣ ਵਾਲੀ ਕੋਈ ਘੱਟ ਗਿਣਤੀ ਕੌਮ ਇਹ ਮਹਿਸੂਸ ਕਰਦੀ ਹੈ ਕਿ ਸੰਬੰਧਤ ਮੁਲਕ ਦੇ ਹੁਕਮਰਾਨ ਅਤੇ ਉਥੋਂ ਦੇ ਕਾਨੂੰਨ , ਅਦਾਲਤਾਂ ਉਹਨਾਂ ਨੂੰ ਇਨਸਾਫ਼ ਨਹੀਂ ਦਿੰਦੀਆਂ ਅਤੇ ਹੁਕਮਰਾਨ ਜਬਰ ਜੁਲਮ ਕਰਦੇ ਹਨ ਤਾਂ ਅਜਿਹੀਆਂ ਕੌਮਾਂ ਦੇ ਆਜ਼ਾਦ ਹੋਣ ਦੀ ਗੱਲ ਊੱਠਣੀ ਕੁਦਰਤੀ ਹੁੰਦੀ ਹੈ।

ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕਾਨੂੰਨ ਅਤੇ ਕੌਮਾਂਤਰੀ ਸੰਧੀਆਂ ਇਸ ਗੱਲ ਦਾ ਬਾਦਲੀਲ ਪੱਖ ਪੂਰਦੀਆਂ ਹਨ ਕਿ ਅਜਿਹੀਆਂ ਘੱਟ ਗਿਣਤੀ ਕੌਮਾਂ ਅਤੇ ਫਿਰਕਿਆਂ ਨੂੰ ਆਪਣੀ ਰਾਇ ਅਨੁਸਾਰ ਆਜਾਦ ਹੋਣ ਦਾ ਫੈਸਲਾ ਕਰਨ ਦਾ ਅਧਿਕਾਰ ਦਿੰਦੀਆਂ ਹਨ। ਇਸ ਲਈ ਏਸੀਆ ਖਿੱਤੇ ਦੇ ਅਮਨ ਚੈਨ ਨਾਲ ਸੰਬੰਧਤ ਉਪਰੋਕਤ ਕਸ਼ਮੀਰ ਅਤੇ ਖਾਲਿਸਤਾਨ ਦੇ ਮੁੱਦਿਆਂ ਉਤੇ ਕਸ਼ਮੀਰ ਵਿੱਚ ਵੱਸਣ ਵਾਲੀ ਮੁਸਲਿਮ ਕੌਮ ਅਤੇ ਸਿੱਖ ਵੱਸੋਂ ਵਾਲੇ ਇਲਾਕਿਆਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ ਕਸ਼ਮੀਰ, ਲੇਹ ਲੱਦਾਖ ਅਤੇ ਗੁਜਰਾਤ ਦੇ ਕੱਛ ਇਲਾਕੇ ਵਿਚ ਵਿਚਰ ਰਹੇ ਸਿੱਖਾਂ ਨੂੰ ਸੰਪੂਰਨ ਆਜ਼ਾਦੀ ਅਤੇ ਨਿਰਪੱਖਤਾ ਨਾਲ ਉਪਰੋਕਤ ਆਪੋ ਆਪਣੇ ਕੌਮੀਂ ਮੁੱਦਿਆਂ ਉਤੇ ਰਾਇ ਸ਼ੁਮਾਰੀ ਰਾਹੀਂ ਫੈਸਲਾ ਦੇਣ ਦਾ ਅਧਿਕਾਰ ਹਰ ਹਾਲਤ ਵਿਚ ਪ੍ਰਾਪਤ ਹੋਣਾ ਚਾਹੀਦਾ ਹੈ।

ਕੌਮਾਂਤਰੀ ਪੱਧਰ ਉਤੇ ਅਜਿਹਾ ਜਮਹੂਰੀਅਤ ਪੱਖੀ ਪ੍ਰਬੰਧ ਹੋਣ ‘ਤੇ ਹੀ ਸਮੁੱਚੇ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਇਸ ਲਈ ਇਸ ਦਿਸ਼ਾ ਵੱਲ ਭਾਰਤ ਅਤੇ ਪਾਕਿਸਤਾਨ ਨੂੰ ਜੰਗ ਯੁੱਧ ਲਗਾਉਣ ਦੀਆਂ ਗੱਲਾਂ ਕਰਨ ਦੀ ਬਜਾਏ ਇਹਨਾਂ ਮਸਲਿਆਂ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਟੇਬਲ ਟਾਕ ਰਾਹੀਂ ਹੱਲ ਕਰਨ ਲਈ ਵਿਸ਼ੇਸ਼ ਤੌਰ ‘ਤੇ ਉੱਦਮ ਕਰਨੇ ਚਾਹੀਦੇ ਹਨ।

ਉਹਨਾਂ ਸਿੱਖ ਕੌਮ ਅਤੇ ਇਨਸਾਨੀਅਤ ਦੇ ਬਿਨ੍ਹਾਂ ‘ਤੇ ਆਪਣੀ ਨੇਕ ਰਾਇ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ, ਮੁਲਕ, ਧਰਮ ਜਾਂ ਫਿਰਕੇ ਨਾਲ ਕੋਈ ਰਤੀ ਭਰ ਵੀ ਦੁਸ਼ਮਣੀ ਨਹੀਂ ਹੈ। ਬਲਕਿ “ਸਰਬੱਤ ਦੇ ਭਲੇ” ਦੀ ਸੋਚ ਅਧੀਨ ਸਮੁੱਚੇ ਏਸ਼ੀਆ ਖਿੱਤੇ ਦੇ ਨਿਵਾਸੀਆਂ ਦੀ ਬੇਹਤਰੀ ਲਈ ਅਤੇ ਇਥੇ ਸਥਾਈ ਤੌਰ ‘ਤੇ ਜਮਹੂਰੀਅਤ ਅਤੇ ਅਮਨ ਚੈਨ ਕਾਇਮ ਕਰਨ ਲਈ ਇਹ ਜਰੂਰੀ ਹੈ ਕਿ ਤਿੰਨੋਂ ਪ੍ਰਮਾਣੂੰ ਤਾਕਤਾਂ ਵਾਲੇ ਦੁਸ਼ਮਣ ਮੁਲਕਾਂ ਹਿੰਦ, ਚੀਨ ਅਤੇ ਪਾਕਿ ਦੀ ਤਿਕੋਨ ਦੇ ਵਿਚਕਾਰ ਬਫ਼ਰ ਸਟੇਟ ਕਾਇਮ ਹੋਵੇ । ਜੋ ਇਹਨਾਂ ਤਿੰਨਾਂ ਮੁਲਕਾਂ ਨੂੰ ਜੰਗਾਂ ਯੁੱਧਾਂ ਤੋਂ ਦੂਰ ਰੱਖਣ ਅਤੇ ਇਹਨਾਂ ਦੀ ਦੁਸ਼ਮਣੀ ਨੂੰ ਸਦਾ ਲਈ ਖਤਮ ਕਰਨ ਵਿਚ ਵੱਡਾ ਸਹਾਈ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਨੂੰ ਹੋਏ ਇਤਿਹਾਸਕ 'ਸਰਬੱਤ ਖ਼ਾਲਸਾ' ਦੀ ਅੱਜ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। "ਇਹ ਸਰਬੱਤ ਖ਼ਾਲਸਾ ਸਿੱਖ ਇਤਿਹਾਸ ਦਾ ਇੱਕ ਅਹਿਮ ਪੜਾਅ
ਸਮਾਣਾ ਟਾਵਰ ਮੋਰਚੇ ਦੀ ਸਫਲਤਾ ਅਤੇ ਪੰਥਕ ਚੜ੍ਹਦੀ ਕਲਾ ਲਈ ਅੱਜ ਪਟਿਆਲਾ ਤੋਂ 'ਗੁਰਾਂ ਦੀ ਵਹੀਰ' ਰੂਪ ਵਿੱਚ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ
ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਵਿਚ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਵਿੱਚ ਵਿਸ਼ਾਲ ਪ੍ਰੋਟੈਸਟ ਮਾਰਚ ਕੱਢਣ ਦਾ ਫ਼ੈਸਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: