Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਦੇ ਵਿਕਾਊ ਮੀਡੀਏ ਦਾ ਸਟਿੰਗ ਆਇਆ ਸਾਹਮਣੇ, ਪੈਸੇ ਲੈ ਕੇ ਫਿਰਕੂ ਖ਼ਬਰਾਂ ਚਲਾਉਣ ਦਾ ਮਾਮਲਾ

ਭਾਰਤ ਦੇ ਵਿਕਾਊ ਮੀਡੀਏ ਦਾ ਸਟਿੰਗ ਆਇਆ ਸਾਹਮਣੇ, ਪੈਸੇ ਲੈ ਕੇ ਫਿਰਕੂ ਖ਼ਬਰਾਂ ਚਲਾਉਣ ਦਾ ਮਾਮਲਾ

ਚੰਡੀਗੜ੍ਹ: ਕੋਬਰਾਪੋਸਟ ਨਾਮੀਂ ਇਕ ਸੰਸਥਾ ਵਲੋਂ ਇਕ ਸਟਿੰਗ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ 17 ਵੱਡੇ ਮੀਡੀਆ ਅਦਾਰੇ ਪੈਸੇ ਲੈ ਕੇ ਸਮਾਜ ਵਿਚ ਵੰਡੀਆਂ ਪਾਉਣ ਵਾਲੀਆਂ ਖਬਰਾਂ ਚਲਾਉਣ ਲਈ ਤਿਆਰ ਹੋ ਗਏ ਸਨ। ਜਾਰੀ ਕੀਤੀ ਗਈ ਵੀਡੀਓ ਵਿਚ ਇਕ ਅੰਡਰਕਵਰ ਪੱਤਰਕਾਰ ਇਹਨਾਂ ਮੀਡੀਆ ਅਦਾਰਿਆਂ ਦੇ ਉੱਚ ਅਧਿਕਾਰੀਆਂ ਜਾ ਮਾਲਕਾਂ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ ਤੇ ਉਪਰੋਕਤ ਖ਼ਬਰਾਂ ਨੂੰ ਚਲਾਉਣ ਲਈ ਇਹ ਲੋਕ ਬਿਨ੍ਹਾ ਕਿਸੇ ਬਿਲ ਤੋਂ ਨਗਦ ਰਾਸ਼ੀ ਲੈਣ ਲਈ ਵੀ ਰਜ਼ਾਮੰਦ ਹਨ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਿਕ ਇਸ ਸਟਿੰਗ ਵਿਚ ਸ਼ਾਮਿਲ ਮੀਡੀਆ ਅਦਾਰਿਆਂ ਵਿਚ ਡੀ.ਐਨ.ਏ, ਦੈਨਿਕ ਜਾਗਰਣ, ਅਮਰ ਉਜਾਲਾ, ਇੰਡੀਆ ਟੀ.ਵੀ, ਸਕੂਪਵੂਪ, ਸਾਧਨਾ ਪਰਾਈਮ, ਪੰਜਾਬ ਕੇਸਰੀ, ਯੂ.ਐਨ.ਆਈ ਨਿਊਜ਼, 9ਐਕਸ ਟਸ਼ਨ, ਸਮਾਚਾਰ ਪਲਸ, ਆਜ ਹਿੰਦੀ ਡੇਲੀ, ਸਵਤੰਤਰ ਭਾਰਤ, ਇੰਡੀਆ ਵਾਚ, ਐਚ.ਐਨ.ਐਨ 24*7, ਰੇਡੀਫ.ਕਾਮ, ਸਬ ਟੀਵੀ, ਹਿੰਦੀ ਅਖਬਾਰ ਦੇ ਨਾਂ ਸ਼ਾਮਿਲ ਹਨ।

ਕੋਬਰਾਪੋਸਟ ਵਲੋਂ ਇਸ ਸਟਿੰਗ ਨੂੰ ਆਪਰੇਸ਼ਨ 136 ਨਾਂ ਦਿੱਤਾ ਗਿਆ ਹੈ। ਇਸ ਸਟਿੰਗ ਵਿਚ ਪੱਤਰਕਾਰ ਪੁਸ਼ਪ ਸ਼ਰਮਾ ਇਕ ਇਕ ਹਿੰਦੂਤਵ ਨੁਮਾਂਇੰਦੇ ਦੇ ਰੂਪ ਵਿਚ ਮੀਡੀਆ ਅਦਾਰਿਆਂ ਦੇ ਮਾਲਕਾਂ ਜਾ ਅਧਿਕਾਰੀਆਂ ਨੂੰ ਮਿਲਦਾ ਹੈ। ਉਹ ਆਪਣਾ ਨਾਂ ਅਚਾਰਿਆ ਅਟਲ ਦਸਦਾ ਹੈ ਅਤੇ ਕੁਝ ਥਾਵਾਂ ‘ਤੇ ਆਪਣੀ ਪਛਾਣ ਉਜੈਨ ਦੇ ਆਸ਼ਰਮ ਨਾਲ ਦਸ ਕੇ ਮਿਲਦਾ ਹੈ ਅਤੇ ਕੁਝ ਥਾਵਾਂ ‘ਤੇ ਸ੍ਰੀਮਦ ਭਾਗਵਤ ਗੀਤਾ ਪ੍ਰਚਾਰ ਸਮਿਤੀ ਦੇ ਨੁਮਾਂਇੰਦੇ ਦੇ ਤੌਰ ‘ਤੇ ਆਪਣੀ ਪਛਾਣ ਕਰਾਉਂਦਾ ਹੈ।

ਸਟਿੰਗ ਦੀ ਵੀਡੀਓ ਵਿਚ ਅਚਾਰਿਆ ਅਟਲ ਉਪਰੋਕਤ ਮੀਡੀਆ ਅਦਾਰਿਆਂ ਨੂੰ ਹਿੰਦੂਤਵ ਅਜੈਂਡੇ ਨੂੰ ਹੱਲਾਸ਼ੇਰੀ ਦੇਣ ਲਈ ਮਨਾਉਂਦਾ ਨਜ਼ਰ ਆ ਰਿਹਾ ਹੈ। ਇੰਡੀਅਨ ਐਕਸਪ੍ਰੈਸ ਅਖਬਾਰ ਦੀ ਰਿਪੋਰਟ ਮੁਤਾਬਿਕ ਜਦੋਂ ਇਹਨਾਂ ਅਦਾਰਿਆਂ ਦੇ ਨੁਮਾਂਇੰਦਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਸਟਿੰਗ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ।

ਕੋਬਰਾਪੋਸਟ ਦੇ ਮੁੱਖ ਸੰਪਾਦਕ ਅਨੀਰੁੱਧ ਬਹਿਲ ਨੇ ਕਿਹਾ ਕਿ ਇਹ ਸਟਿੰਗ ਦਾ ਇਕ ਹਿੱਸਾ ਹੀ ਜਨਤਕ ਕੀਤਾ ਗਿਆ ਹੈ, ਦੂਜੀ ਵੀਡੀਓ ਵੀ ਛੇਤੀ ਜਨਤਕ ਕੀਤੀ ਜਾਵੇਗੀ।

ਕੋਬਰਾਪੋਸਟ ਵਲੋਂ ਜਨਤਕ ਕੀਤੀਆਂ ਗਈਆਂ ਵੀਡੀਓ ਸਿੱਖ ਸਿਆਸਤ ਦੇ ਪਾਠਕਾਂ ਲਈ ਸਾਂਝੀਆਂ ਕਰ ਰਹੇ ਹਾਂ:

***

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਦਰਬਾਰੀ ਖਬਰਖਾਨੇ ਨੇ ਇੰਡੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਜੋ ਖਬਰ ਨਸ਼ਰ ਕੀਤੀ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਆਸਟ੍ਰੇਲੀਆ ਵਿਚ ਪੱਤਰਕਾਰ ਵਾਰਤਾ
ਜਦੋਂ ਕਿ ਇੱਕ ਬੰਨੇ ਭਾਰਤੀ ਮੀਡੀਆ ਦੇ ਕਈ ਹਿੱਸਿਆਂ ਵੱਲੋਂ ਹਜ਼ੂਰ ਸਾਹਿਬ ਤੋਂ ਪਰਤੀ ਸਿੱਖ ਸੰਗਤ ਖਿਲਾਫ ਕੂੜ ਪ੍ਰਚਾਰ ਤੇ ਨਫਰਤ ਦੀ ਮੁਹਿੰਮ ਜ਼ੋਰਾਂ ਨਾਲ ਚਲਾਈ ਜਾ ਰਹੀ ਹੈ ਤਾਂ
ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ? ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ
ਭਾਰਤੀ ਖਬਰਖਾਨੇ ਦੀ ਭਰੋਸੇਯੋਗਤਾ ਇਸ ਵੇਲੇ ਨਿਵਾਣਾਂ ਦੀਆਂ ਡੂੰਘਾਈਆਂ ਨੂੰ ਛੂਹ ਰਹੀ ਹੈ। ਇਕਪਾਸੜ ਤੇ ਮਨਘੜਤ ਖਬਰਾਂ ਨੂੰ ਖਾਹਮਖਾਹ ਸਨਸਨੀਖੇਜ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਦੋਂ ਅਜਿਹੀਆਂ ਖਬਰਾਂ ਬਾਅਦ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: