Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ-ਪਾਕਿਸਤਾਨ ਸਰਹੱਦ ਖੁੱਲ੍ਹਣ ਅਤੇ ਪਾਣੀਆਂ ਦਾ ਹੱਕ ਮਿਲਣ ਨਾਲ ਹੀ ਕਿਸਾਨੀ ਖੁਸ਼ਹਾਲ ਹੋਵੇਗੀ: ਦਲ ਖ਼ਾਲਸਾ

ਪੰਜਾਬ-ਪਾਕਿਸਤਾਨ ਸਰਹੱਦ ਖੁੱਲ੍ਹਣ ਅਤੇ ਪਾਣੀਆਂ ਦਾ ਹੱਕ ਮਿਲਣ ਨਾਲ ਹੀ ਕਿਸਾਨੀ ਖੁਸ਼ਹਾਲ ਹੋਵੇਗੀ: ਦਲ ਖ਼ਾਲਸਾ

ਜਲੰਧਰ: ਦਲ ਖਾਲਸਾ ਜਥੇਬੰਦੀ ਦੇ ਸਰਗਰਮ ਮੈਂਬਰਾਂ ਦੀ ਇਕੱਤਰਤਾ ਰਣਵੀਰ ਸਿੰਘ ਗੀਗਨਵਾਲ ਕੌਮੀ ਜਥੇਬੰਦਕ ਸਕੱਤਰ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿੱਚ ਕੌਮ ਨੂੰ ਦਰਪੇਸ਼ ਚਣੋਤੀਆਂ ਅਤੇ ਜਥੇਬੰਦੀ ਦੇ ਵਿਸਥਾਰ ਲਈ ਵਿਚਾਰਾਂ ਹੋਈਆ। ਜਥੇਬੰਦਕ ਸਕੱਤਰ ਰਣਵੀਰ ਸਿੰਘ ਗੀਗਨਵਾਲ ਨੇ ਇਕੱਠ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਪੰਜਾਬ ਸਰਕਾਰ ਅਪਣੇ ਕੀਤੇ ਸਾਰੇ ਵਾਅਦਿਆਂ ਤੋ ਮੁੱਨਕਰ ਹੋ ਚੁੱਕੀ ਹੈ। ਕਿਸਾਨੀ ਨਿਘਾਰ ਵੱਲ ਜਾ ਰਹੀ ਹੈ ਅਤੇ ਖੁਦਕਸ਼ੀਆਂ ਦਾ ਦੋਰ ਜਾਰੀ ਹੈ। ਸਰਕਾਰ ਵਲੋਂ ਬਜਟ ਵਿੱਚ ਕਿਸਾਨਾ ਦੀਆ ਸਮੱਸਿਆਵਾਂ ਲਈ ਕੁਝ ਨਹੀ ਕੀਤਾ ਗਿਆ। ਖੰਡ ਮਿੱਲਾਂ ਦੇ ਨਵੀਨੀਕਰਨ ਲਈ ਰੱਖੀ ਗਈ ਰਾਛੀ ਵੀ ਨਾਕਾਫੀ ਹੈ। ਕਰਜਾਮਾਫੀ ਵਾਰੇ ਵੀ ਭੰਬਲਭੂਸੇ ਵਾਲਾ ਮਹੋਲ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ-ਪਾਕਿਸਤਾਨ ਬਾਰਡਰ ਵਪਾਰ ਲਈ ਖੁੱਲ ਜਾਏ ਅਤੇ ਪੰਜਾਬ ਦਾ ਦਰਿਆਈ ਪਾਣੀ ਪੰਜਾਬ ਲਈ ਹੀ ਵਰਤਿਆ ਜਾਏ ਤਾਂ ਯਕੀਨਨ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇਗਾ। ਇਕੱਠ ਨੇ ਫਸਲਾਂ ਦਾ ਭਾਅ ਹੋਰ ਇੰਡਸਟਰੀ ਵਾਂਗ ਕਿਸਾਨਾ ਨੂੰ ਆਪ ਤਹਿ ਕਰਨ ਦੇ ਹੱਕ ਦੀ ਪ੍ਰੋੜਤਾ ਕੀਤੀ।

ਦਲ ਖ਼ਾਲਸਾ ਦੀ ਜਲੰਧਰ ਇਕਾਈ ਦੇ ਨਵੇਂ ਚੁਣੇ ਗਏ ਨੁਮਾਂਇੰਦੇ

ਭਾਈ ਗੁਰਬਖਸ਼ ਸਿੰਘ ਦੀ ਘਟਨਾ ਵਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਬਾਰੇ ਸਰਕਾਰਾਂ ਕਦੀ ਵੀ ਗੰਭੀਰ ਨਹੀ ਹੋਈਆਂ। ਸਿੱਖਾਂ ਦੀ ਜਾਨ ਦੀ ਕੋਈ ਕੀਮਤ ਨਹੀ। ਸਿੱਖ ਕੌਮ ਨੂੰ ਇਨਾ ਘਟਨਾਵਾਂ ਤੋ ਬਾਅਦ ਗੰਭੀਰਤਾ ਨਾਲ ਵਿਚਾਰ ਕਰਕੇ ਸ਼ਪੱਸ਼ਟ ਤੋਰ ‘ਤੇ ਅਪਣੀ ਖੁਦਮੁਖਤਿਆਰੀ ਲਈ ਸੰਘਰਸ਼ ਤੇਜ ਕਰ ਦੇਣਾ ਚਾਹੀਦਾ ਹੈ।

ਮੀਟਿੰਗ ਵਿੱਚ ਬਹਾਦਰ ਸਿੰਘ ਰੁੜਕਾ ਨੂੰ ਜਲੰਧਰ ਇਕਾਈ ਦਾ ਜ਼ਿਲ੍ਹਾ ਪ੍ਰਧਾਨ ਅਤੇ ਅੰਗਰੇਜ਼ ਸਿੰਘ ਅੱਟਾ ਨੂੰ ਜਨਰਲ ਸਕੱਤਰ ਥਾਪਿਆ ਗਿਆ। ਮਨਜਿੰਦਰ ਸਿੰਘ ਸੋਹਲ ਅਤੇ ਸਤਨਾਮ ਸਿੰਘ ਰੁੜਕਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ।

ਮੀਟਿੰਗ ਵਿੱਚ ਦਲ ਖਾਲਸਾ ਦੇ ਆਗੂ ਗੁਰਪ੍ਰੀਤ ਸਿੰਘ ਖੁੱਡਾ, ਮਹਿੰਦਰ ਸਿੰਘ, ਸਤਨਾਮ ਸਿੰਘ ਸੰਧੂ, ਜਸਵੀਰ ਸਿੰਘ ਤਖਾਣਮਾਜਰਾ, ਕੁਲਵਿੰਦਰ ਸਿੰਘ, ਜੋਗਾ ਸਿੰਘ ਪਾਸਲਾ, ਸੰਦੀਪ ਸਿੰਘ, ਅਮਰੀਕ ਸਿੰਘ, ਜਤਿੰਦਰ ਸਿੰਘ, ਇੰਦਰਪਾਲ ਸਿੰਘ, ਹਰਜੋਤ ਸਿੰਘ, ਜਸਪ੍ਰੀਤ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਖਾਲਿਸਤਾਨ ਐਲਾਨਨਾਮੇ ਦੀ 37ਵੀਂ ਵਰ੍ਹੇਗੰਢ ਮਨਾਉਂਦਿਆਂ ਦਲ ਖ਼ਾਲਸਾ ਨੇ ਜਮਹੂਰੀ ਅਤੇ ਸ਼ਾਂਤਮਈ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਧਰਮਾਂ
ਸਿੱਖਾਂ ਅਤੇ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਅਤੇ ਹਿੰਦੂ- ਭਾਰਤ ਅੰਦਰ ਉਹਨਾਂ ਦੀ ਸਥਿਤੀ ਅਤੇ ਦੁਰਦਸ਼ਾ ਵੱਲ ਜੀ-20 ਮੈਂਬਰਾਂ ਦਾ ਧਿਆਨ ਖਿੱਚਣ ਲਈ ਦਲ ਖਾਲਸਾ ਨੇ ਜੀ-20 ਮੁਲਕਾਂ ਦੇ ਦਿੱਲੀ ਸਥਿਤ
"੨੯ ਸਤੰਬਰ ੧੯੮੧ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਹ ਵਜੋਂ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਹਾਜ ਅਗਵਾ ਕੀਤਾ ਅਤੇ ਲਾਹੌਰ ਲੈ ਗਏ,ਸਤੰਬਰ ੧੯੮੧ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: