ਸ੍ਰ.ਕਰਮਜੀਤ ਸਿੰਘ, ਚੰਡੀਗੜ੍ਹ ਇਹ ਖ਼ਬਰ ਬੜੀ ਦਿਲਚਸਪੀ ਅਤੇ ਕਈ ਹਲਕਿਆਂ ਵਿੱਚ ਖੁਸ਼ੀ ਨਾਲ ਸੁਣੀ ਜਾਏਗੀ ਕਿ ਸਿੱਖੀ ਸਿਧਾਂਤਾਂ ਦੀ ਬੌਧਿਕ ਅਗਵਾਈ ਸਹਿਜੇ-ਸਹਿਜੇ ਨੌਜਵਾਨਾਂ ਦੇ ਹੱਥਾਂ ਵਿੱਚ ਆ ਰਹੀ ਹੈ। ਭਾਵੇਂ ਓਪਰੀ ਨਜ਼ਰ ਨਾਲ ਵੇਖਿਆਂ ਇਹ ਅਦ੍ਰਿਸ਼ਟ ਰੁਝਾਨ ਭਰ ਜੋਬਨ ਵਿੱਚ ਅਜੇ ਪੂਰੀ ਤਰ੍ਹਾਂ ਨਿੱਖਰ ਕੇ ਸਾਹਮਣੇ ਨਹੀਂ ਆਇਆ, ਪਰ ਧਰਮ, ਕਲਚਰ, ਸਾਹਿਤ ਅਤੇ ਰਾਜਨੀਤੀ ਦੀਆਂ ਡੂੰਘੀਆਂ ਪਰਤਾਂ ਦੇ ਜਾਣਕਾਰ ਇਸ ਉੱਭਰ ਰਹੇ ਨਵੇਂ ਰੁਝਾਨ ਨੂੰ ਗੰਭੀਰਤਾ ਨਾਲ ਦੇਖ ਰਹੇ ਹਨ।