Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

CM Beant Singh

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸੰਖੇਪ ਜੀਵਨੀ।
ਅਦਾਲਤ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ 24 ਸਾਲ ਪੁਰਾਣੇ ਇਕ ਹੋਰ ਮਾਮਲੇ ‘ਚੋਂ ਬਰੀ ਕਰ ਦਿੱਤਾ ਗਿਆ ਹੈ।
ਪੰਜਾਬ ਵਿਚ 1980-90 ਦੇ ਦਹਾਕੇ ਦੌਰਾਨ ਭਾਰਤ ਦੇ ਕਬਜ਼ੇ ਤੋਂ ਅਜ਼ਾਦੀ ਹਾਸਿਲ ਕਰਨ ਲਈ ਚੱਲੀ ਲਹਿਰ ਨੂੰ ਦਬਾਉਣ ਲਈ ਲੋਕਾਂ ਵਿਚ ਦਹਿਸ਼ਤ ਪਾਉਣ ਦੀ ਸਰਕਾਰੀ ਨੀਤੀ ਅਪਣਾਈ ਗਈ ਸੀ। ਇਸ ਨੀਤੀ ਦੀ ਅਗਵਾਈ 1992 ਵਿਚ ਵੱਡੇ ਬਾਈਕਾਟ ਦੇ ਚਲਦਿਆਂ ਕੁਝ ਪ੍ਰਤੀਸ਼ਤ ਵੋਟਾਂ ਨਾਲ ਮੁੱਖ ਮੰਤਰੀ ਬਣੇ ਬੇਅੰਤ ਸਿੰਘ ਦੇ ਹੱਥ ਆ ਗਈ ਸੀ। ਬੇਅੰਤ ਸਿੰਘ ਨੇ ਪੰਜਾਬ ਪੁਲਿਸ ਦੇ ਡੀਜੀਪੀ ਕੇਪੀਐਸ ਗਿੱਲ ਨਾਲ ਮਿਲ ਕੇ ਇਸ ਨੀਤੀ ਨੂੰ ਪੂਰੇ ਜ਼ਾਲਮਾਨਾ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਪੰਜਾਬ ਦੇ ਪਿੰਡ-ਪਿੰਡ ਵਿਚ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਸੀ। ਸਿੱਖਾਂ ਲਈ ਉਸ ਮੌਕੇ 'ਹੋਂਦ ਦਾ ਸਵਾਲ' ਬਣ ਗਿਆ ਸੀ।
ਪੰਜਾਬ ਵਿਚ 1980-90 ਦੇ ਦਹਾਕੇ ਦੌਰਾਨ ਭਾਰਤ ਦੇ ਕਬਜ਼ੇ ਤੋਂ ਅਜ਼ਾਦੀ ਹਾਸਿਲ ਕਰਨ ਲਈ ਚੱਲੀ ਲਹਿਰ ਨੂੰ ਦਬਾਉਣ ਲਈ ਲੋਕਾਂ ਵਿਚ ਦਹਿਸ਼ਤ ਪਾਉਣ ਦੀ ਸਰਕਾਰੀ ਨੀਤੀ ਅਪਣਾਈ ਗਈ ਸੀ। ਇਸ ਨੀਤੀ ਦੀ ਅਗਵਾਈ 1992 ਵਿਚ ਵੱਡੇ ਬਾਈਕਾਟ ਦੇ ਚਲਦਿਆਂ ਕੁਝ ਪ੍ਰਤੀਸ਼ਤ ਵੋਟਾਂ ਨਾਲ ਮੁੱਖ ਮੰਤਰੀ ਬਣੇ ਬੇਅੰਤ ਸਿੰਘ ਦੇ ਹੱਥ ਆ ਗਈ ਸੀ। ਬੇਅੰਤ ਸਿੰਘ ਨੇ ਪੰਜਾਬ ਪੁਲਿਸ ਦੇ ਡੀਜੀਪੀ ਕੇਪੀਐਸ ਗਿੱਲ ਨਾਲ ਮਿਲ ਕੇ ਇਸ ਨੀਤੀ ਨੂੰ ਪੂਰੇ ਜ਼ਾਲਮਾਨਾ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਪੰਜਾਬ ਦੇ ਪਿੰਡ-ਪਿੰਡ ਵਿਚ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਸੀ। ਸਿੱਖਾਂ ਲਈ ਉਸ ਮੌਕੇ 'ਹੋਂਦ ਦਾ ਸਵਾਲ' ਬਣ ਗਿਆ ਸੀ। ਇਹਨਾਂ ਹਾਲਤਾਂ ਵਿਚ ਪੰਜਾਬ ਦੇ ਕੁਝ ਨੌਜਵਾਨਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਆਪਣਾ ਆਪ ਸਮਰਪਿਤ ਕਰਨ ਦਾ ਫੈਂਸਲਾ ਕੀਤਾ।
ਗੁਰੂ ਪਾਤਿਸ਼ਾਹ ਨੇ ਧਰਤ ਪੰਜਾਬ ਦੇ ਜਾਇਆਂ ਵਿੱਚ ਅਣਖ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ-ਸਦੀਆਂ ਬੱਧੀ ਵੀ ਧਰਤੀ ਦੀ ਕੁੱਖ ਵਿੱਚ ਪਏ ਗਰਕ ਨਹੀਂ ਹੁੰਦੇ ਤੇ ਜਦੋਂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਨ੍ਹਾਂ ਤੱਕ ਪਹੁੰਚਦੀ ਹੈ ਤਾਂ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰ ਕੇ ਬੜੇ ਜ਼ੋਰਾਵਰ ਤਰੀਕੇ ਨਾਲ ਪਰਗਟ ਹੋ ਜਾਂਦਾ ਹੈ ਤੇ ਵਧਦਾ ਫੁੱਲਦਾ ਤੇ ਭਰਪੂਰ ਫਲਦਾ ਹੈ। ਭਾਈ ਦਿਲਾਵਰ ਸਿੰਘ ਜਿਸ ਮਾਹੌਲ ਵਿੱਚ ਜੰਮਿਆ-ਪਲਿਆ ਤੇ ਜੋ ਕਾਰਜ ਉਸ ਨੇ ਨੇਪਰੇ ਚਾੜਿਆ ਉਹ ਇੱਸੇ ਦੀ ਹੀ ਦੱਸ ਪਾਉਂਦਾ ਹੈ ਕਿ ਮਾਹੌਲ ਚਾਹੇ ਜਿਸ ਤਰ੍ਹਾਂ ਦਾ ਮਰਜੀ ਹੋਵੇ ਜਦੋਂ ਗੁਰੂ ਦੀ ਨਦਰਿ ਹੋ ਜਾਵੇ ਤਾਂ ਕੋਈ ਵੀ ਸਧਾਰਨ ਸਿੱਖ ਇਤਿਹਾਸ ਵਿੱਚ ਭਾਰੀ ਕਰਿਸ਼ਮੇ ਦਰਜ ਕਰਵਾ ਸਕਦਾ ਹੈ।
ਭਾਈ ਜਗਤਾਰ ਸਿੰਘ ਤਾਰਾ ਬਾਰੇ ਹੋਰ ਜਾਨਣ ਲਈ ਸਿੱਖ ਸਿਆਸਤ ਵੱਲੋਂ ਪਿੰਡ ਡੇਕਵਾਲਾ ਦਾ ਦੌਰਾ ਕੀਤਾ ਗਿਆ। ਭਾਈ ਜਗਤਾਰ ਸਿੰਘ ਤਾਰਾ ਮਾਤਾ ਮਹਿੰਦਰ ਕੌਰ ਅਤੇ ਪਿਤਾ ਸਾਧੂ ਸਿੰਘ ਦੇ 6 ਪੁੱਤਰਾਂ ਵਿਚੋਂ ਸਭ ਤੋਂ ਛੋਟਾ ਪੁੱਤਰ ਸੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਵਿਚ ਲੱਗੀ ਸੀ. ਬੀ. ਆਈ. ਅਦਾਲਤ ਵਲੋਂ ਤਾਅ ਉਮਰ ਕੈਦ ਦਾ ਫੈਸਲਾ ਸੁਣਾਇਆ ਗਿਆ ਹੈ। ਇਸ ਤੋਂ ਇਲਾਵਾ 35000/- ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ।

ਚੰਡੀਗੜ੍ਹ: ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਲੱਗੀ ਸਪੈਸ਼ਲ ਕੋਰਟ ਵਿਚ ਚੱਲ ਰਹੇ ਬੇਅੰਤ ਕਤਲ ਕੇਸ ਵਿਚ ਅੱਜ ਬਹਿਸ ਪੂਰੀ ਹੋ ਗਈ ਹੈ ਅਤੇ ਕੱਲ੍ਹ ਸਵੇਰੇ ਅਦਾਲਤ ਵਲੋਂ ਇਸ ਸਬੰਧੀ ਭਾਈ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ.ਐਸ ਸਿੱਧੂ ਦੀ ਅਦਾਲਤ ਵਿਚ ਅੱਜ ਸੀ.ਬੀ.ਆਈ ਵਲੋਂ ਵਕੀਲ ਐਸ.ਕੇ ਸਕਸੈਨਾ […]

ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਦੇ ਕਤਲ ਤੋਂ 22 ਸਾਲਾਂ ਬਾਅਦ ਉਸ ਦੇ ਪੋਤੇ ਗੁਰਇਕਬਾਲ ਕੋਟਲੀ ਨੂੰ 'ਤਰਸ' ਦੇ ਆਧਾਰ ’ਤੇ ਦਿੱਤੀ ਗਈ ਪੰਜਾਬ ਪੁਲਿਸ ਵਿੱਚ ਵਿਵਾਦਤ ਡੀਐਸਪੀ ਦੀ ਨੌਕਰੀ ਦਾ ਮੁੱਦਾ ਹਾਈ ਕੋਰਟ ਪਹੁੰਚ ਗਿਆ ਹੈ। ਇਸ ਅਹੁਦੇ ਲਈ ਗੁਰਇਕਬਾਲ ਦੇ ਅਯੋਗ ਹੋਣ ਬਾਰੇ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਅਗਲੀ ਸੁਣਵਾਈ 5 ਦਸੰਬਰ ਤੈਅ ਕੀਤੀ ਹੈ।
ਕੈਪਟਨ ਅਮਰਿੰਦਰ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਕੋਟਲੀ ਦੀ ਤਾਮਿਲਨਾਡੂ ਤੋਂ ਡਿਸਟੈਂਸ ਐਜੂਕੇਸ਼ਨ ਰਾਹੀਂ ਕੀਤੀ ਡਿਗਰੀ ਨੂੰ ਯੋਗ ਮੰਨ ਕੇ ਉਸ ਨੂੰ ਡੀਐਸਪੀ ਭਰਤੀ ਕਰ ਲਿਆ ਹੈ ਜਦੋਂ ਕਿ 300 ਤੋਂ ਵੱਧ ਅਧਿਆਪਕਾਂ, ਕਲਰਕਾਂ ਤੇ ਲਾਇਬ੍ਰੇਰੀਅਨਾਂ ਦੀਆਂ ਅਜਿਹੀਆਂ ਡਿਗਰੀਆਂ ਨੂੰ ਅਯੋਗ ਕਰਾਰ ਦੇ ਕੇ ਉਨ੍ਹਾਂ ਦਾ ਭਵਿੱਖ ਦਾਅ ’ਤੇ ਲਾ ਦਿੱਤਾ ਹੈ। ਯੂਜੀਸੀ ਦੇ 27 ਜੂਨ, 2013 ਦੇ ਨੋਟੀਫਿਕੇਸ਼ਨ ਮੁਤਾਬਕ ਕੋਈ ਵੀ ਸੂਬਾਈ ਯੂਨੀਵਰਸਿਟੀ ਆਪਣੇ ਰਾਜ ਤੋਂ ਬਾਹਰ ਡਿਸਟੈਂਸ ਐਜੂਕੇਸ਼ਨ ਰਾਹੀਂ ਡਿਗਰੀ ਜਾਂ ਕੋਰਸ ਨਹੀਂ ਕਰਵਾ ਸਕਦੀ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।