Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Donald Trump

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀ ਫੌਜ ਨੂੰ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਫੌਰੀ ਤੌਰ ਉੱਪਰ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਪ੍ਰਮਾਣੂ ਹਥਿਆਰਾਂ ਦੀ ਪਰਖ ਉੱਤੇ ਲੰਘੇ 33 ਸਾਲਾਂ ਤੋਂ ਲੱਗੀ ਹੋਈ ਵਿਆਪਕ ਰੋਕ ਦਾ ਦੌਰ ਖਤਮ ਹੋਣ ਜਾ ਰਿਹਾ ਹੈ ਤੇ ਇਸ ਫੈਸਲੇ ਨਾਲ ਸੰਸਾਰ ਦੀ ਪ੍ਰਮਾਣੂ ਸਿਆਸਤ ਦਾ ਮੁਹਾਂਦਰਾ ਮੁਕੰਮਲ ਤੌਰ ਉੱਤੇ ਬਦਲ ਜਾਣ ਦੇ ਆਸਾਰ ਹਨ।
ਸੱਤਾ ਦੇ ਸ਼ਿਖਰ ਤੇ ਬਿਰਾਜਮਾਨ ਹੁੰਦਿਆਂ ਹੀ ਡੋਨੰਲਡ ਟਰੰਪ ਨੇ ਅਪਣੇ ਬਿਆਨਾਂ ਅਤੇ ਨੀਤੀਆਂ ਰਾਹੀਂ ਆਮ ਲੋਕਾਈ ਤੋਂ ਲੈ ਕੇ ਮੁਲਕਾਂ ਤੱਕ ਨੂੰ ਇਕ ਕਸੂਤੀ ਤੇ ਛਛੋਪੰਜ ਵਾਲੀ ਸਥਿਤੀ ਵਿਚ ਪਾਇਆ ਹੋਇਆ ਹੈ। ਕਈ ਅਲੋਚਕ ਉਸ ਦੀਆਂ ਨੀਤੀਆਂ ਤੇ ਬਿਆਨਾਂ ਨੂੰ ਗੈਰ ਸੰਜੀਦਾ ਐਲਾਨਦੇ ਹਨ।
ਇਸ ਖਾਸ ਪੇਸ਼ਕਸ਼ ਰਾਹੀਂ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਇੰਡਿਆ ਅਤੇ ਪਾਕਿਸਤਾਨ ਵਿਚਕਾਰ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ‘ਤੇ ਵਿਚਾਰ–ਵਟਾਂਦਰਾ ਕੀਤੀ ਹੈ।
ਕਨੇਡਾ ਦੀ ਨਵੀਂ ਬਣੀ ਸਰਕਾਰ ਵੱਲੋਂ ਭਾਰਤ ਸਰਕਾਰ ਨਾਲ ਸੰਬੰਧ ਸੁਧਾਰਨ ਵੱਲ ਪੇਸ਼ਕਦਮੀ ਕੀਤੀ ਜਾ ਰਹੀ ਹੈ ਜਿਸ ਤਹਿਤ ਇੰਡੀਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਜੀ-7 ਸਿਖਰ ਸੰਮੇਲਨ ਵਿਚ ਸੱਦਾ ਦਿੱਤਾ ਗਿਆ। ਇਹ ਸੱਦਾ ਉਸ ਵੇਲੇ ਦਿੱਤਾ ਗਿਆ ਹੈ ਜਦੋਂ ਕਿ ਭਾਰਤ ਵੱਲੋਂ ਕਥਿਤ ਤੌਰ ਉੱਤੇ ਕਨੇਡਾ ਵਿਚ ਕੀਤੀ ਗਈ ਵਿਦੇਸ਼ੀ ਦਖਲ ਅੰਦਾਜ਼ੀ ਤੇ ਸਿੱਖ ਵਿਰੁਧ ਕਿਤੇ ਜਾ ਰਹੇ ਵਿਦੇਸ਼ਾਂ ਵਿਚ ਜ਼ਬਰ ਬਾਰੇ ਕੋਈ ਠੋਸ ਜਵਾਬਦਾਰੀ ਤਹਿ ਨਹੀਂ ਕੀਤੀ ਗਈ। ਕਨੇਡਾ ਦੀ ਇਸ ਨੀਤੀਗਤ ਪਲਟੀ ਪਿੱਛੇ ਕੀ ਕਾਰਨ ਹਨ? ਇਸ ਦਾ ਕਨੇਡਾ ਰਹਿੰਦੇ ਸਿੱਖਾਂ ਉੱਤੇ ਕੀ ਅਸਰ ਪਵੇਗਾ? ਕਨੇਡਾ ਰਹਿੰਦੇ ਸਿੱਖ ਇਸ ਹਾਲਾਤ ਆਪਣੇ ਸਰੋਕਾਰਾਂ ਨੂੰ ਸੁਰੱਖਿਅਤ ਕਰਨ ਲਈ ਕੀ ਕੁਝ ਯਤਨ ਕਰ ਸਕਦੇ ਹਨ? ਇਨਾ ਅਹਿਮ ਮਸਲਿਆਂ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਕਨੇਡਾ ਰਹਿੰਦੇ ਸਿੱਖ ਵਕੀਲ ਅਤੇ ਸਿੱਖ ਫੈਡਰੇਸ਼ਨ ਕਨੇਡਾ ਦੇ ਨੁਮਾਇੰਦੇ ਪ੍ਰਭਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ।
ਭਾਰਤ ਤੇ ਪਾਕਿਸਤਾਨ ਦਰਮਿਆਨ ਹਾਲੀਆ ਟਕਰਾਅ ਤੋਂ ਬਾਅਦ ਦੇ ਹਾਲਾਤ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਇਹ ਖਾਸ ਗੱਲਬਾਤ ਕੀਤੀ ਗਈ ਹੈ। ਇਹ ਗੱਲਬਾਤ ਵਿਚ ਕਈ ਅਹਿਮ ਪੱਖਾਂ ਨੂੰ ਵਿਚਾਰਿਆ ਗਿਆ ਹੈ।
ਹਾਲੀ ਕੁਝ ਦਿਨ ਪਹਿਲਾਂ ਹੀ ਇੰਡੀਆ ਤੇ ਪਾਕਿਸਤਾਨ ਹਵਾਈ ਖੇਤਰ ਵਿਚ ਜੰਗ ਲੜ ਕੇ ਹਟੇ ਹਨ। ਭਾਵੇਂ ਕਿ ਇਸ ਵੇਲੇ ਜੰਗ ਬੰਦੀ ਹੋ ਗਈ ਹੈ ਪਰ ਇਸ ਟਕਰਾਅ ਪਿਛਲੇ ਹਾਲਾਤ ਉਸੇ ਤਰ੍ਹਾਂ ਬਰਕਰਾਰ ਹਨ।
ਤ੍ਰੈਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਸੰਪਾਦਕ ਡਾ. ਕੰਵਲਜੀਤ ਸਿੰਘ ਨਾਲ ਪੱਤਰਕਾਰ ਮਨਦੀਪ ਸਿੰਘ ਵੱਲੋਂ ਖਾਸ ਤੌਰ ਉੱਤੇ ਕੀਤੀ ਗਈ ਇਸ ਮੁਲਾਕਾਤ ਵਿਚ ਸਿੱਖ ਸ਼ਹਾਦਤ ਦੇ ਹਾਲੀਆ ਅੰਕ ਦੀ ਸੰਪਾਦਕੀ ਲਿਖਤ ਵਿਚ ਛੂਹੇ ਗਏ ਅਹਿਮ ਮਸਲਿਆਂ ਬਾਰੇ ਨਿੱਠ ਕੇ ਵਿਚਾਰ ਕੀਤੀ ਗਈ ਹੈ।
ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਵਿਚ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਵਿੱਚ ਵਿਸ਼ਾਲ ਪ੍ਰੋਟੈਸਟ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਹੈ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 15 ਜਨਵਰੀ 2025 ਨੂੰ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਵੱਲੋਂ ਦਿੱਤੀ ਜਾਣਕਾਰੀ ਉੱਤੇ ਨਵੰਬਰ 2023 ਵਿਚ ਸ਼ੁਰੂ ਕੀਤੀ ਗਈ ਜਾਂਚ ਪੂਰੀ ਹੋ ਗਈ ਹੈ। ਇਹ ਬਿਆਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤੀ ਗਈ ਹੈ।
ਦਲ ਖ਼ਾਲਸਾ ਵਲੋਂ ਮੌਜੂਦਾ ਕੌਮੀ ਅਤੇ ਅੰਤਰਰਾਸ਼ਟਰੀ ਹਾਲਾਤਾਂ ਅਤੇ ਚੁਣੌਤੀਆਂ ਦਾ ਮੁਲਾਂਕਣ ਕਰਨ, ਉਹਨਾਂ ਨਾਲ ਨਜਿੱਠਣ ਅਤੇ ਸਿੱਖ ਸੰਘਰਸ਼ ਨੂੰ ਮੰਜ਼ਿਲ ਤੱਕ ਲੈ ਕੇ ਜਾਣ ਲਈ ਨਵੀਂ ਰਣਨੀਤੀ ਬਣਾਉਣ ਹਿੱਤ ਕਨਵੈਨਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।