ਉੱਤਰੀ ਸਿੱਕਿਮ 'ਚ ਸਥਿਤ ਗੁਰਦੁਆਰਾ ਡਾਂਗਮਾਰ, ਜੋ ਕਿ ਸਮੁੰਦਰ ਤਲ ਤੋਂ ਲਗਭਗ 17,500 ਫੁੱਟ ਦੀ ਉੱਚਾਈ ’ਤੇ ਹੈ, ਨੂੰ ਮੰਦਰ 'ਚ ਤਬਦੀਲ ਕਰਨ ਦੀ ਖ਼ਬਰ ਆਈ ਹੈ। ਬੀਤੇ ਦਿਨੀਂ ਸ਼ੋਸਲ ਮੀਡੀਆ ’ਤੇ ਗੁਰੂਦੁਆਰਾ ਡਾਂਗਮਾਰ ਸਾਹਿਬ ਦਾ ਸਮਾਨ ਬਾਹਰ ਕੱਢ ਕੇ ਸਥਾਨਕ ਲੋਕਾਂ ਵਲੋਂ ਥੱਲ੍ਹੇ ਸਥਿਤ ਗੁਰਦੁਆਰਾ ਚੁੰਗਥੁੰਗ (ਚੰਗੀ ਥਾਂ) ’ਤੇ ਭੇਜੇ ਜਾਣ ਦੀ ਖ਼ਬਰ ਆਈ ਸੀ।