Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Sikh Coalition

ਅਮਰੀਕਾ ਦੇ ਟੇਨੇਸੀ ਵਿਚ ਸੈਨਿਕ ਟਿਕਾਣਿਆਂ 'ਤੇ ਦਾੜ੍ਹੀ ਵਾਲੇ ਇਕ ਮੁਸਲਿਮ ਨੌਜਵਾਨ ਵਲੋਂ ਗੋਲੀਬਾਰੀ ਕਰਕੇ ਚਾਰ ਸੈਨਿਕਾਂ ਨੂੰ ਮਾਰਨ ਦੀ ਘਟਨਾ ਤੋਂ ਬਾਅਦ ਸਿੱਖ ਜੱਥੇਬੰਦੀ "ਸਿੱਖ ਕੁਲੀਸ਼ਨ" ਨੇ ਅਮਰੀਕਾ ਰਹਿੰਦੇ ਸਿੱਖਾਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੰਦਿਆਂ ਕਿਇਸ ਤਰਾਂ ਦੀ ਘਟਨਾ ਪਿੱਛੋਂ ਉਹ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਸਕਦੇ ਹਨ ।
ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਨ ਵਾਲੀ ਸੰਸਥਾ ਸਿੱਖ ਕੁਲੀਸ਼ਨ ਅਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਯਤਨਾਂ ਸਦਕਾ ਇੱਕ ਕੰਪਨੀ ਦੇ ਸਿੱਖ ਕਰਮਚਾਰੀ ਨੂੰ ਉਸਦੇ ਧਾਰਮਕਿ ਪਹਿਰਾਵੇ ਕਾਰਣ ਕੰਪਨੀ ਵੱਲੋਂ ਉਸ ਨਾਲ ਜਾਂਦੇ ਵਖਰੇਵੇਂ ਤੋਂ ਨਿਜ਼ਾਤ ਮਿਲੀ ਹੈ।
ਅਮਰੀਕਾ ਵਿੱਚ ਸਿੱਖ ਪਛਾਣ ਦੇ ਮੁੱਦੇ 'ਤੇ ਸਿੱਖਾਂ ਨੂੰ ਆ ਰਹੀਆਂ ਨਸਲੀ ਸਮੱਸਿਆਵਾਂ ਦੇ ਹੱਲ ਅਤੇ ਸਿੱਖਾਂ ਦੀ ਵੱਖਰੀ ਪਛਾਣ ਲਈ ਅਮਰੀਕੀਆਂ ਅਤੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਮਰੀਕੀ ਸਿੱਖ ਜੱਥੇਬੰਦੀ "ਸਿੱਖ ਕੁਲੀਸ਼ਨ" ਵੱਲੋਂ ਤਿਆਰ ਕੀਤਾ ਸਿੱਖ ਜਾਗਰੂਕਤਾ ਬਾਰੇ ਵੀਡੀਓ ਦਾ ਪਹਿਲਾ ਪ੍ਰਸਾਰਨ ਬੀਤੇ ਦਿਨੀਂ ਕਰਮਨ ਹਾਈ ਸਕੂਲ ਫ਼ਰਿਜ਼ਨੋ ਵਿਚ ਕੀਤਾ ਗਿਆ ।
ਨਿਰਅਧਾਰ ਤੇ ਵਿਵਾਦਤ ਖੋਹ ਨਿਬੰਧ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਉੱਤੇ ਕਿੰਤੂ ਪ੍ਰੰਤੂ ਕਰਨ ਦੀ ਕੋਸ਼ਿਸ਼ ਕਰਨ ਕਰਕੇ ਬਦਨਾਮੀ ਖੱਟਣ ਵਾਲੇ ਡਾ. ਪਿਸ਼ੌਰਾ ਸਿੰਘ ਵੱਲੋਂ “ਵਿਦੇਸ਼ਾਂ ਵਿੱਚ ਰਹਿਕੇ ਸਿੱਖੀ ਕਮਾਉਣਾ” ਵਿਸ਼ੇ ‘ਤੇ ਮਿਤੀ 8 ਤੋਂ 10 ਮਈ, 2015 ਨੂੰ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਪਹੁੰਚਣ ਵਾਲੇ ਬੁਲਾਰਿਆਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਵੱਲੋਂ ਆਪਣਾ ਨਾਮ ਵਾਪਸ ਲੈਣ ਮਗਰੋਂ ਹੋਰਨਾਂ ਸਿੱਖ ਵਿਦਵਾਨਾਂ ਨੇ ਵੀ ਇਸ ਵਿਵਾਦਤ ਕਾਨਫਰੰਸ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਹੈ।
ਅਮਰੀਕਾ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਸਿੱਖ ਵਿਦਿਆਰਥੀ ਬੱਚੇ ਨੂੰ ਨਸਲੀ ਟਿੱਪਣੀਆਂ ਕਰਕੇ ਪ੍ਰੇਸ਼ਾਨ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਅਧਿਕਾਰਾਂ ਨਾਲ ਸਬੰਧਤ ਇਕ ਜਥੇਬੰਦੀ ਨੇ ਅਮਰੀਕਾ ਦੇ ਸਕੂਲੀ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਮਾਪਿਆਂ, ਵਿਦਿਆਰਥੀਆਂ ਤੇ ਸਮਾਜਕ ਸਮੂਹਾਂ ਨਾਲ ਭਾਈਵਾਲੀ ਕਰਕੇ ਨਸਲੀ ਟਿੱਪਣੀਆਂ ਕਰਕੇ ਬੱਚਿਆਂ ਨੂੰ ਇਸ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨ ਵਿਰੁੱਧ ਪ੍ਰੋਗਰਾਮ ਨੂੰ ਮਜ਼ਬੂਤ ਕਰੇ।
ਦੋ ਕੁ ਸਾਲ ਪਹਿਲਾਂ ਪੇਸ਼ ‘ਏ ਬੀ 1964 ਬਿੱਲ ਜਿਸ ਉੱਤੇ ਗਵਰਨਰ ਜੈਰੀ ਬਰਾਊਨ ਨੇ ਉਸ ਬਿਲ ਉਤੇ ਹਸਤਾਖਰ ਕਰ ਕੇ ਉਸ ਨੂੰ ਕਾਨੂੰਨ ਦਾ ਰੂਪ ਦਿੱਤਾ, ਨੇ ਕੈਲੀਫੋਰਨੀਆਂ ਸੂਬੇ ਵਿੱਚ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੀ ਦਸਤਾਰਧਾਰੀ ਸਿੱਖ ਬੀਬੀ ਹਰਿੰਦਰ ਕੌਰ ਖਾਲਸਾ ਲਈ ਆਪਣੀ ਸਰਾਕਰੀ ਡਿਉਟੀ ਨਿਭਾਉਣ ਦੇ ਨਾਲ ਨਾਲ ਉਸ ਲਈ ਧਾਰਮਕਿ ਜੀਵਨ ਦੀ ਮਰਿਆਦਾ ਨਿਭਾਉਣਾ ਵੀ ਸੁਖਾਲਾ ਕਰ ਦਿੱਤਾ।
ਮੋਦੀ ਦੀ ਅਮਰੀਕਾ ਫੇਰੀ ਦੌਰਾਨ ਜਦ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੀਟਿੰਗ ਕਰ ਰਿਹਾ ਸੀ ਤਾਂ ਅਮਰੀਕਾ ਦੇ "ਅਮਰੀਕੀ ਕਾਂਗਰਸ ਵਿੱਚ ਟੌਮ ਲੈਨਟੌਸ ਰਾਈਟਸ ਕਮਿਸ਼ਨ" ਨੇ ਇਤਿਹਾਸ ਰੱਚਦੇ ਹੋਏ ਨਵੰਬਰ 1984 ਵਿੱਚ ਦਿੱਲੀ ਦੇ ਵਿੱਚ ਹੋਏ ਸਿੱਖ ਕਤਲੇਆਮ 'ਤੇ ਵਿਚਾਰ-ਚਰਚਾ ਦਾ ਅਯੋਜਿਨ ਕੀਤਾ।ਨਵੰਬਰ 1984 ਵਿੱਚ ਵਾਪਰੇ ਸਿੱਖ ਕਤਲੇਆਮ ਦੌਰਾਨ ਸਮੁੱਚੇ ਭਾਰਤ ਵਿੱਚ ਹਜ਼ਾਰਾਂ ਸਿੱਖਾਂ ਦਾ ਬੜੀ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਮਨੁੱਖੀ ਅਧਿਕਾਰ ਗਰੁੱਪ "ਅਮਰੀਕਨ ਜਸਟਿਸ ਸੈਂਟਰ" ਨੇ ਅਮਰੀਕੀ ਸੰਘੀ ਅਦਾਲਤ ਵਿੱਚ ਨਰਿੰਦਰ ਮੋਦੀ ਖਿਲਾਫ ਗੁਜਰਾਤ ਵਿੱਚ ਹੋਏ ਮੁਸਲਮਾਨਾਂ ਦੇ ਕਤਲੇਆਮ ਦੇ ਕੇਸ ਵਿੱਚ ਸ਼ਿਕਾਇਤ ਦਰਜ਼ ਕਰਵਾ ਕੇ ਮੋਦੀ ਨੂੰ ਸੰਮਨ ਜਾਰੀ ਕਰਵਾਏ ਹਨ, ਉੱਥੇ ਮੋਦੀ ਦੀ ਯਾਤਰਾ ਨਾਲ ਦਿੱਲੀ ਦੇ ਨਵੰਬਰ ਸਿੱਖ ਕਤਲੇਆਮ ਦੇ ਮਾਮਲੇ ਨੂੰ ਵੀ ਮਨੁੱਖੀ ਹੱਕਾਂ ਲਈ ਦਰਦ ਰੱਖਣ ਵਾਲਿਆਂ ਨੇ ਵਿਸ਼ੇਸ਼ ਚਰਚਾ ਦਾ ਵਿਸ਼ਾ ਬਨਾਇਆ ਹੈ। 30 ਨਵੰਬਰ ਦੇ ਦਿਨ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨਾਲ ਵਾਈਟ ਹਾਊਸ ਵਿੱਚ ਮੀਟਿੰਗ ਕਰੇਗਾ , ਉਸ ਦਿਨ ਹੀ ਅਮਰੀਕੀ ਕਾਂਗਰਸ (ਪਾਰਲੀਮੈਂਟ) ਕਮੇਟੀ ਦਿੱਲੀ ਵਿੱਚ ਨਵੰਬਰ 1984 ਵਿੱਚ ਵਾਪਰੇ ਸਿੱਖ ਕਤਲੇਆਮ ਦੇ ਮਾਮਲੇ ਦੀ ਸੁਣਵਾਈ ਕਰੇਗੀ।
ਅਮਰੀਕਾ ਦੇ ਸ਼ਹਿਰ ਨਿਊਯਾਰਕ ਵਾਸੀ ਸਿੱਖ ਭਾਈਚਾਰੇ ਨੇ ਸ਼ਹਿਰ ਦੇ ਮੇਅਰ ਡੀ ਬਲਾਸਿਓ ਨੂੰ ਇਕ ਚਿੱਠੀ ਲਿਖ ਕੇ ਨਿਊਯਾਰਕ 'ਚ ਸਿੱਖ ਭਾਈਚਾਰੇ 'ਤੇ ਹੋ ਰਹੇ ਨਸਲੀ ਹਮਲੇ ਰੋਕੇ ਜਾਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਲਈ ਕਿਹਾ ਹੈ।
ਅਮਰੀਕਾ ਵਿੱਚ ਸਿੱਖਾਂ ‘ਤੇ ਨਸਲੀ ਨਫਰਤੀ ਹਮਲੇ ਜਾਰੀ ਹਨ।ਕੁਝ ਦਿਨ flagਪਹਿਲਾਂ ਸਿੱਖ ਨੌਜਵਾਨ ਸੰਦੀਪ ਸਿੰਘ ਇੱਕ ਟਰੱਕ ਡਰਾਈਵਰ ਵੱਲੋ ਨਸਲੀ ਗਾਲ੍ਹਾਂ ਦੇਣ ਅਤੇ ਅੱਤਵਾਦੀ ਕਹਿਣ ਤੋਂ ਬਾਅਦ ਉਸ ਉੱਪਰ ਆਪਣਾ ਟਰੱਕ ਚੜ੍ਹਾ ਦਿੱਤਾ ਸੀ। ਹੁਣ ਫਿਰ ਨਸਲ਼ੀ ਨਫਰਤ ਨਾਲ਼ ਭਰੇ ਅਤੇ ਸਿੱਖੀ ਪਛਾਣ ਪ੍ਰਤੀ ਅਣਜਾਣ ਲੋਕਾਂ ਵੱਲੋਂ ਇੱਕ ਹੋਰ ਮੰਦਭਾਗੀ ਘਟਨਾ 'ਚ ਇੱਕ ਸਿੱਖ ਵਿਅਕਤੀ ਅਤੇ ਉਸ ਦੀ ਮਾਤਾ 'ਤੇ ਨਾਬਾਲਗਾਂ ਦੇ ਸਮੂਹ ਵੱਲੋਂ ਹਮਲਾ ਕੀਤਾ ਗਿਆ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।