Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Sikh Coalition

ਸਿੱਖ ਕੁਲੀਸ਼ਨ (Sikh Coalition) ਨੇ ਦੇਸ਼ ਭਰ ਵਿੱਚ ਅਪੀਲ ਜਾਰੀ ਕਰਦਿਆਂ ਭਾਈਚਾਰੇ ਅਤੇ ਸਹਿਯੋਗੀਆਂ ਨੂੰ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਅਤੇ ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਵੱਲੋਂ ਤਜਵੀਜ਼ਤ ਇੱਕ ਨਵੇਂ ਨਿਯਮ ਖ਼ਿਲਾਫ਼ ਡਟਣ ਦੀ ਬੇਨਤੀ ਕੀਤੀ ਹੈ। ਇਹ ਨਵਾਂ ਨਿਯਮ ਅਮਰੀਕਾ ਵਿੱਚ ਪਨਾਹ ਮੰਗਣ ਵਾਲੇ ਮਿਹਨਤੀ ਸ਼ਰਨਾਰਥੀਆਂ (Asylum Seekers) ਨੂੰ ਨਿਸ਼ਾਨਾ ਬਣਾਉਂਦਾ ਹੈ।
ਅਮਰੀਕਾ ਦੇ ਆਇਓਵਾ ਸੂਬੇ ਨੇ ਆਪਣੇ ਸਕੂਲੀ ਢਾਂਚੇ ਵਿੱਚ ਸਿੱਖ ਇਤਿਹਾਸ ਨੂੰ ਸ਼ਾਮਲ ਕਰ ਲਿਆ ਹੈ। ਇਸ ਇਤਿਹਾਸਕ ਫੈਸਲੇ ਨਾਲ ਆਇਓਵਾ ਪਾਠਕ੍ਰਮ ਵਿੱਚ ਸਿੱਖੀ ਨੂੰ ਪੜ੍ਹਾਉਣ ਵਾਲਾ ਇਹ ਦੇਸ਼ ਦਾ 21ਵਾਂ ਸੂਬਾ ਬਣ ਗਿਆ ਹੈ।
ਸਿੱਖ ਕੋਲੀਸ਼ਨ ਅਤੇ ਪਾਠ ਪੁਸਤਕ ਪ੍ਰਕਾਸ਼ਕ 'ਪਰਫੈਕਸ਼ਨ ਲਰਨਿੰਗ' ਨੇ ਐਲਾਨ ਕੀਤਾ ਹੈ ਕਿ ਐਮਸਕੋ ਐਡਵਾਂਸਡ ਪਲੇਸਮੈਂਟ (ਏ.ਪੀ.) ਵਰਲਡ ਹਿਸਟਰੀ ਦੀ ਕਿਤਾਬ ਵਿੱਚ ਸਿੱਖ ਧਰਮ ਬਾਰੇ ਦਰਜ ਗਲਤ ਜਾਣਕਾਰੀ ਨੂੰ ਸੋਧਿਆ ਜਾਵੇਗਾ। ਇਹ ਸਫਲਤਾ ਮਿਸ਼ੀਗਨ ਦੇ ਇੱਕ ਜਾਗਰੂਕ ਸਿੱਖ ਵਿਦਿਆਰਥੀ ਦੀ ਕੋਸ਼ਿਸ਼ ਸਦਕਾ ਮਿਲੀ ਹੈ।

ਨਿਊਯਾਰਕ: ਇੱਥੋਂ ਦੇ ਸਿੱਖ ਭਾਈਚਾਰੇ ਵੱਲੋਂ ਮਨਾਏ ਗਏ ਦਸਤਾਰ ਦਿਹਾੜੇ ਮੌਕੇ ਸ਼ਹਿਰ ਦੇ ਟਾਈਮਜ਼ ਸਕੁਏਅਰ ਵਿੱਚ ਵੱਖ ਵੱਖ ਰੰਗਾਂ ਦੀਆਂ ਪੱਗਾਂ ਦਾ ਸੈਲਾਬ ਆ ਗਿਆ। ਸ਼ਨਿਚਰਵਾਰ ਨੂੰ ਨਿਊ ਯਾਰਕ ਦੇ ਸਿੱਖਾਂ ਦੀਆਂ ਜਥੇਬੰਦੀਆਂ ਨੇ ਮਹਿਮਾਨਾਂ ਦੇ ਦਸਤਾਰਾਂ ਸਜਾਈਆਂ ਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਧਰਮ ਤੇ ਵਿਰਸੇ ਦੀ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਅਮਰੀਕਾ […]

ਇਕ ਅਮਰੀਕੀ ਅਦਾਲਤ ਨੇ ਦੋ ਜਣਿਆਂ ਨੂੰ ਨਸਲੀ ਅਪਰਾਧ ਦੇ ਦੋਸ਼ ਹੇਠ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕੈਲੀਫੋਰਨੀਆ ਵਿੱਚ ਪਿਛਲੇ ਸਾਲ ਇਕ ਸਿੱਖ-ਅਮਰੀਕੀ ਉਤੇ ਹਮਲਾ ਕੀਤਾ ਸੀ।
ਅਮਰੀਕੀ ਫੌਜ ਵਿੱਚ ਇੱਕ ਫੋਜੀ ਵਜੋਂ ਸੇਵਾ ਨਿਬਾਅ ਰਹੇ ਇੱਕ ਸਿੱਖ ਸਰਦਾਰ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਦਿਆਂ ਇਕ ਅਮਰੀਕੀ ਅਦਾਲਤ ਨੇ ਸਿਮਰਤਪਾਲ ਸਿੰਘ ਨੂੰ ਸਿੱਖ ਸਰੂਪ ਵਿੱਚ ਰਹਿ ਕੇ ਫੌਜ ਵਿੱਚ ਸੇਵਾਵਾਂ ਨਿਬਾਉਣ ਦੇ ਅਧਿਕਾਰ ਨੂੰ ਪ੍ਰਵਾਨਗੀ ਦਿੱਤੀ ਹੈ।
ਅਮਰੀਕੀ ਫੌਜ ਵਿੱਚ ਸੇਵਾ ਨਿਭਾਅ ਰਹੇ ਇੱਕ ਸਿੱਖ ਸਰਦਾਰ ਕੈਪਟਨ ਸਿਮਰਤਪਾਲ ਸਿੰਘ ਨੇ ਆਪਣੀ ਹੀ ਫੌਜ ਦੇ ਵਿਰੁੱਧ ਦਾੜੀ ਅਤੇ ਦਸਤਾਰ ਸਜ਼ਾਉਣ ਲਈ ਪੱਕੀ ਪ੍ਰਵਾਨਗੀ ਲੈਣ ਲਈ ਮਾਮਲਾ ਦਰਜ਼ ਕਰਵਾਇਆ ਹੈ।
ਸਿੱਖਾਂ ਵੱਲੋਂ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜ਼ੂਦ ਸਿੱਖ ਪਛਾਣ ਪ੍ਰਤੀ ਅਨਜਾਣਤਾ ਕਰਕੇ ਸਿੱਖਾਂ ਨਾਲ ਨਸਲੀ ਵਿਤਕਰੇ ਜਾਂ ਨਸਲੀ ਨਫਰਤ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
ਅਮਰੀਕਾ ਵਿੱਚ ਛੇੜਛਾੜ ਰੋਕੂ ਕੌਮੀ ਮਹੀਨੇ ਵਿਚ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਨੂੰ ਖ਼ਤਮ ਕਰਨ ਲਈ ਭਾਰਤੀ ਅਮਰੀਕੀ ਤੇ ਏਸ਼ੀਆਈ ਅਮਰੀਕੀ ਸੰਗਠਨਾਂ ਨੇ ਵ੍ਹਾਈਟ ਹਾਊਸ ਦੇ ਸਹਿਯੋਗ ਨਾਲ ਜਨ-ਜਾਗਰੂਕਤਾ ਲਹਿਰ ਦੀ ਸ਼ੁਰੂਆਤ ਕੀਤੀ ਹੈ ।ਇਸ ਸਮੱਸਿਆ ਨੂੰ ਹੱਲ ਕਰਨ ਲਈ ਵ੍ਹਾਈਟ ਹਾਊਸ ਵੱਲੋਂ 'ਐਕਟ ਆਫ਼ ਚੇਂਜ' ਨਾਂਅ ਤਹਿਤ ਇਹ ਜਨ ਜਾਗਰੂਕਤਾ ਲਹਿਰ ਦੀ ਵ੍ਹਾਈਟ ਹਾਊਸ ਵੱਲੋਂ ਸ਼ੁਰੂ ਕੀਤੀ ਗਈ ਹੈ ।
ਅਮਰੀਕਾ ਦੇ ਸ਼ਿਕਾਗੋ ‘ਚ ਇਕ ਬਜ਼ੁਰਗ ਸਿੱਖ ਇੰਦਰਜੀਤ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕਰਨ ਤੇ ਨਸਲੀ ਟਿੱਪਣੀ ਮਾਮਲੇ ਵਿੱਚ ਨਸਲੀ ਹਮਲੇ ਦੇ ਦੋਸ਼ਾਂ ਅਧੀਨ ਕਾਰਵਾਈ ਨਾ ਕਰਦੇ ਹੋਏ ਡੂਪੇਜ ਕਾਊਂਟੀ ਰਾਜ ਦੇ ਸਰਕਾਰੀ ਵਕੀਲ ਰਾਬਰਟ ਬਿਰਲਿਨ ਅਨੁਸਾਰ ਦੋਸ਼ੀ ਵਿਰੁੱਧ ਰੋਡ ਰੇਜ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਤੇ ਸਿੱਖ ਭਾਈਚਾਰੇ ਵੱਲੋਂ ਭਾਰੀ ਰੋਸ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।