ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਲੁਧਿਆਣਾ ਸ਼ਹਿਰ ‘ਚ ਵੀ ਸਥਿਤੀ ਤਣਾਅ ਪੂਰਨ ਹੋ ਗਈ ਹੈ। ਕੁੱਝ ਇਲਾਕਿਆਂ ‘ਚ ਡੇਰਾ ਪ੍ਰੇਮੀਆਂ ਦੇ ਇਕੱਠੇ ਹੋਣ ਦੀ ਖ਼ਬਰ ਹੈ।
ਸਵੇਰ ਤੋਂ ਲੁਧਿਆਣਾ ਵਿਚ ਆਮ ਵਾਂਗ ਖੁੱਲ੍ਹੇ ਬਾਜ਼ਾਰ ਸੀ. ਬੀ. ਆਈ. ਅਦਾਲਤ ਵੱਲੋਂ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਗੜਬੜ ਦੀਆਂ ਸੂਚਨਾਵਾਂ ਦੇ ਤੁਰੰਤ ਬਾਅਦ ਬੰਦ ਹੋਣੇ ਸ਼ੁਰੂ ਹੋ ਗਏ ਅਤੇ ਸ਼ਾਮ 5 ਵਜੇ ਤੱਕ 90 ਫ਼ੀਸਦੀ ਦੁਕਾਨਾਂ ਤੇ ਵੱਡੇ ਸ਼ਾਪਿੰਗ ਕੰਪਲੈਕਸ ਬੰਦ ਹੋ ਚੁੱਕੇ ਸਨ। ਲੋਕ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਕਰਕੇ ਘਰ ਪਹੁੰਚਣ ਦੀ ਜਲਦੀ ਵਿਚ ਵੇਖੇ ਗਏ।