Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਡੇਰਾ ਸਿਰਸਾ ਦੇ ਹੈਡ ਕੁਆਟਰ ਨੂੰ ਭਾਰਤੀ ਫੌਜ ਨੇ ਘੇਰਿਆ

ਡੇਰਾ ਸਿਰਸਾ ਦੇ ਹੈਡ ਕੁਆਟਰ ਨੂੰ ਭਾਰਤੀ ਫੌਜ ਨੇ ਘੇਰਿਆ

ਚੰਡੀਗੜ੍ਹ: ਬਲਾਤਕਾਰ ਮਾਮਲੇ ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਪੁਲਿਸ ਅਤੇ ਭਾਰਤੀ ਫੌਜ ਨੇ ਡੇਰਾ ਸਿਰਸਾ ਦੇ ਬਾਹਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੇਰਾ ਸਿਰਸਾ ਦੇ ਬਾਹਰ ਖੜੇ ਨੀਮ ਫੌਜੀ ਦਸਤੇ
ਡੇਰਾ ਸਿਰਸਾ ਦੇ ਬਾਹਰ ਖੜੇ ਨੀਮ ਫੌਜੀ ਦਸਤੇ

ਸਿਰਸਾ ਸਥਿਤ ਡੇਰਾ ਸੌਦਾ ਦੇ ਹੈਡ ਕੁਆਟਰ ‘ਚ ਹਜ਼ਾਰਾਂ ਦੀ ਤਾਦਾਦ ‘ਚ ਡੇਰੇ ਦੇ ਹਮਾਇਤੀ ਮੌਜੂਦ ਹਨ। ਇਨ੍ਹਾਂ ਹਮਾਇਤੀਆਂ ਨੂੰ ਸਵੇਰੇ ਪੁਲਿਸ ਨੇ ਡੇਰੇ ਤੋਂ ਬਾਹਰ ਕੱਢਿਆ ਸੀ ਜਿਨ੍ਹਾਂ ਵਿਚੋਂ ਕਈਆਂ ਕੋਲੋਂ ਤਲਵਾਰਾਂ, ਪੈਟਰੋਲ ਦੀਆਂ ਬੋਤਲਾਂ ਆਦਿ ਬਰਾਮਦ ਹੋਏ ਹਨ।

ਇਸ ਘਟਨਾ ਤੋਂ ਬਾਅਦ ਡੇਰਾ ਸਿਰਸਾ ਤੋਂ ਬਾਹਰ ਰਾਮ ਰਹੀਮ ਦੇ ਚੇਲਿਆਂ ਨੂੰ ਕੱਢਣ ਲਈ ਪੁਲਿਸ, ਫੌਜ ਅਤੇ ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਪਹੁੰਚ ਗਈਆਂ ਹਨ।

ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ 'ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼-1
ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ ‘ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼-1

ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਦੇ ਪੀ.ਏ. ਪੁਰਸ਼ੋਤਮ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ, ਫੌਜ ਅਤੇ ਰੈਪਿਡ ਐਕਸ਼ਨ ਫੋਰਸ ਦੇ ਮੁਲਾਜ਼ਮਾਂ ਨੇ ਡੇਰਾ ਸਿਰਸਾ ਦੇ ਬਾਹਰ ਮੋਰਚਾ ਸੰਭਾਲ ਲਿਆ ਹੈ।

ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ 'ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼-2
ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ ‘ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼-2

ਡੇਰੇ ਦੇ ਅੰਦਰ ਸਥਾਈ ਤੌਰ ‘ਤੇ 4-5 ਹਜ਼ਾਰ ਲੋਕ ਕਹਿੰਦੇ ਹਨ ਜਿਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਡੇਰਾ ਸੈਂਕੜੇ ਏਕੜਾਂ ‘ਚ ਫੈਲਿਆ ਹੋਇਆ ਹੈ ਜਿਸਨੂੰ ਖਾਲੀ ਖਰਾਉਣ ‘ਚ ਕਾਫੀ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਹਿੰਸਾ ਹੋਣ ਦਾ ਵੀ ਖਦਸ਼ਾ ਹੈ।

ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ 'ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼-2
ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ ‘ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼-2

ਦੂਜੇ ਪਾਸੇ ਮੁੱਖ ਡੇਰੇ ‘ਚ ਰਹਿਣ ਵਾਲੇ ਇਕ ਸ਼ਖਸ ਨੇ ਦੱਸਿਆ ਕਿ ਫੌਜ ਅਤੇ ਪੁਲਿਸ ਸਿਰਫ ਫਲੈਗ ਮਾਰਚ ਕਰ ਰਹੀ ਹੈ ਉਹ ਮੁੱਖ ਡੇਰਾ ਖਾਲੀ ਨਹੀਂ ਕਰਾ ਰਹੀ।

ਜਦੋਂ ਮੀਡੀਆ ਨੇ ਡੇਰਾ ਖਾਲੀ ਕਰਾਉਣ ਬਾਰੇ ਪੁੱਛਿਆ ਕਿ ਇੱਥੇ ਪੱਕੇ ਤੌਰ ‘ਤੇ ਰਹਿਣ ਵਾਲੇ ਕਿੱਥੇ ਜਾਣਗੇ ਤਾਂ ਡੇਰਾ ਪ੍ਰਸ਼ਾਸਨ ਦੇ ਖਾਸ ਬੰਦੇ ਨੇ ਦੱਸਿਆ ਕਿ ਜੇ ਫੌਜ/ ਪੁਲਿਸ ਡੇਰਾ ਖਾਲੀ ਕਰਾਏਗੀ ਤਾਂ ਅਸੀਂ ਡੇਰਾ ਖਾਲੀ ਕਰ ਦਿਆਂਗੇ ਪਰ ਪੱਕੇ ਤੌਰ ‘ਤੇ ਰਹਿਣ ਵਾਲੇ “ਸਾਧੂ” ਕਿੱਥੇ ਜਾਣਗੇ।

ਤਲਾਸ਼ੀ ਲੈਣ ਦੇ ਸਵਾਲ ‘ਤੇ ਉਸਨੇ ਕਿਹਾ ਕਿ ਪ੍ਰਸ਼ਾਸਨ ਚਾਹੇ ਤਾਂ ਤਲਾਸ਼ੀ ਲੈ ਲਵੇ ਕਿਉਂਕਿ ਉਹ “ਧਰਮ” ਦਾ ਕੰਮ ਕਰਦੇ ਹਨ ਉਨ੍ਹਾਂ ਕੋਲ ਕੋਈ ਮਾਰੂ ਹਥਿਆਰ ਨਹੀਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਹਰਿਆਣਾ ਪੁਲਿਸ ਹੁਣ ਡੇਰਾ ਮੁਖੀ ਦੇ ਕੁੜਮ ਅਤੇ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਜੱਸੀ ਨੂੰ ਘੇਰਨ ਦੇ ਰੌਂਅ ਵਿੱਚ ਹੈ। ਇਸ ਗੱਲ ਦਾ ਪ੍ਰਗਟਾਵਾ ਖੁਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਬਲਾਤਕਾਰ ਦੇ ਦੋਸ਼ 'ਚ 20 ਸਾਲਾ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਦੀਆਂ 25
ਬਲਾਤਕਾਰ ਦੇ ਦੋਸ਼ 'ਚ 20 ਸਾਲਾ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ ਦੀ ਸੋਮਵਾਰ (3 ਅਕਤੂਬਰ) ਨੂੰ ਹੋਈ ਗ੍ਰਿਫਤਾਰੀ ਤੇ ਉਸ
ਹਰਿਆਣਾ ਪੁਲਿਸ ਨੇ ਡੇਰਾ ਸਿਰਸਾ ਦੇ ਆਈ. ਟੀ. ਹੈੱਡ ਵਿਨੀਤ ਕੁਮਾਰ ਨੂੰ ਸਿਰਸਾ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਨੇ ਡੇਰੇ ਦੀਆਂ 60 ਹਾਰਡ ਡਿਸਕਾਂ ਕੱਢ ਕੇ ਛੁਪਾ ਦਿੱਤੀਆਂ ਸਨ ਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: