ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਬੀਤੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਕਾਰਜਕਾਰਨੀ ਨੇ ਇਹ ਮਤਾ ਪਾਸ ਕੀਤਾ ਸੀ ਕਿ ਗੁਰਦੁਆਰਿਆਂ ਦੇ ਮੈਨੇਜਰ, ਸੂਪਰਵਾਈਜ਼ਰ, ਸਕੱਤਰ ਆਦਿ ਕੋਈ ਵੀ ਯੋਗਤਾ ਪੱਖੋਂ ਬੀ.ਏ. ਤੋਂ ਘੱਟ ਨਹੀਂ ਹੋਵੇਗਾ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਮੇਟੀ ਦੇ ਅਹੁਦੇਦਾਰ, ਮੈਂਬਰ, ਉਪਰੋਕਤ ਯੋਗਤਾ ਪੂਰਨ ਨਹੀਂ ਕਰਦੇ। ਜੋ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਨਹੀਂ ਰੱਖਦੇ, ਉਹਨਾਂ ਨੂੰ ਮੈਨੇਜਰ, ਸੂਪਰਵਾਈਜ਼ਰ, ਸਕੱਤਰ ਆਦਿ ਦੇ ਵੱਡੇ ਅਹੁਦੇ ਸੌਂਪਕੇ ਸਿਆਸਤਦਾਨਾਂ ਨੇ ਗੁਰਦੁਆਰਾ ਪ੍ਰਬੰਧ ਵਿਚ ਖਾਮੀਆਂ ਅਤੇ ਨਾਲਾਇਕੀਆਂ ਨੂੰ ਉਤਸਾਹਿਤ ਕੀਤਾ ਹੋਇਆ ਹੈ।