Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੀਡੀਪੀ ਦੇ ਵਿਧਾਇਕਾਂ ਨੇ ਕੀਤੀ ਅਫਜ਼ਲ ਗੁਰੂ ਦੀ ਲਾਸ਼ ਪਰਿਵਾਰ ਨੂੰ ਸੌਂਪਣ ਦੀ ਮੰਗ

ਪੀਡੀਪੀ ਦੇ ਵਿਧਾਇਕਾਂ ਨੇ ਕੀਤੀ ਅਫਜ਼ਲ ਗੁਰੂ ਦੀ ਲਾਸ਼ ਪਰਿਵਾਰ ਨੂੰ ਸੌਂਪਣ ਦੀ ਮੰਗ

ਜੰਮੂ (2 ਮਾਰਚ, 2015): ਭਾਰਤੀ ਸੰਸਦ ‘ਤੇ ਹਮਲੇ ਦੇ ਦੋਸ਼ ਵਿੱਚ ਫਾਂਸੀ ਦਿੱਤੇ ਗਏ ਜੰਮੂ ਕਸ਼ਮੀਰ ਦੇ ਨਾਗਰਿਕ ਅਫਜ਼ਲ ਗੁਰੂ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਪਣ ਦੀ ਮੰਗ ਪੀਡੀਪੀ ਦੇ ਵਿਧਾਇਕਾਂ ਕੀਤੀ ਹੈ।ਹਾਲ ਵਿੱਚ ਜੰਮੂ ਕਸ਼ਮੀਰ ਵਿੱਚ ਬਣੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਵਿਚ ਸੱਤਾ ਸੰਭਾਲਣ ਤੋਂ ਇਕ ਦਿਨ ਬਾਅਦ ਸੱਤਾਧਾਰੀ ਪੀ.ਡੀ.ਪੀ. ਕੇਂਦਰ ਦੀ ਐਨ.ਡੀ.ਏ. ਸਰਕਾਰ ਤੋਂ ਮੰਗ ਕੀਤੀ ਕਿ ਸੰਸਦ ‘ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀਆਂ ਅਸਥੀਆਂ ਉਨ੍ਹਾਂ ਦੇ ਪਰਵਾਰ ਨੂੰ ਵਾਪਸ ਕੀਤੀਆਂ ਜਾਣ।

Afzal Guru
ਅਫ਼ਜ਼ਲ ਗੁਰੂ

ਪੀ.ਡੀ.ਪੀ. ਦੇ ਅੱਠ ਵਿਧਾਇਕਾਂ ਨੇ ਇਸ ਬਾਬਤ ਬਿਆਨ ਜਾਰੀ ਕਰ ਕੇ ਕਿਹਾ ਕਿ ਪਾਰਟੀ ਅਸਥੀਆਂ ਦੀ ਵਾਪਸੀ ਲਈ ਪੂਰੀ ਤਾਕਤ ਨਾਲ ਲਗੇ ਰਹਿਣ ਦਾ ਵਾਅਦਾ ਕਰਦੀ ਹੈ।

ਅਫ਼ਜ਼ਲ ਨੂੰ 9 ਫ਼ਰਵਰੀ, 2013 ਨੂੰ ਤਿਹਾੜ ਜੇਲ ਵਿਚ ਫ਼ਾਂਸੀ ਦਿਤੀ ਗਈ ਸੀ।

ਪੀ.ਡੀ.ਪੀ. ਦੇ ਬਿਆਨ ਅਨੁਸਾਰ, ”ਪੀ.ਡੀ.ਪੀ. ਗੁਰੂ ਦੀਆਂ ਅਸਥੀਆਂ ਵਾਪਸ ਕਰਨ ਦੀ ਅਪਣੀ ਮੰਗ ‘ਤੇ ਕਾਇਮ ਹੈ ਅਤੇ ਪਾਰਟੀ ਅਸਥੀਆਂ ਦੀ ਵਾਪਸੀ ਲਈ ਪੂਰੀ ਤਾਕਤ ਨਾਲ ਲੱਗੇ ਰਹਿਣ ਦਾ ਵਾਅਦਾ ਕਰਦੀ ਹੈ।”

ਬਿਆਨ ‘ਤੇ ਦਸਤਖ਼ਤ ਕਰਨ ਵਾਲੇ ਵਿਧਾਇਕਾਂ ਵਿਚ ਮਹੁੰਮਦ ਖ਼ਲੀਲ, ਜਹੂਰ ਅਹਿਮਦ ਮੀਰ, ਰਜ਼ਾ ਮੰਜ਼ੂਰ ਅਹਿਮਦ, ਮਹੁੰਮਦ ਅਬਾਸ ਵਾਨੀ, ਯਾਵਰ ਦਿਲਾਵਰ ਮੀਰ, ਵਕੀਲ ਮਹੁੰਮਦ ਯੁਸੂਫ਼, ਏਜਾਜ਼ ਅਹਿਮਦ ਮੀਰ ਅਤੇ ਨੂਰ ਮੁਹੰਮਦ ਸ਼ੇਖ ਹਨ।

ਜ਼ਾਰੀ ਬਿਆਨ ਵਿੱਚ ਕਿਹਾ ਗਿਆ ਹੈ ”ਪੀ.ਡੀ.ਪੀ. ਨੇ ਹਮੇਸ਼ਾ ਕਿਹਾ ਹੈ ਕਿ ਅਫ਼ਜ਼ਲ ਗੁਰੂ ਨੂੰ ਫਾਂਸੀ ‘ਤੇ ਲਟਕਾਉਣਾ ਕਾਨੂੰਨ ਦਾ ਮਜ਼ਾਕ ਸੀ ਅਤੇ ਉਸ ਨੂੰ ਫਾਂਸੀ ਦੇਣ ਵਿਚ ਸੰਵਿਧਾਨਕ ਜ਼ਰੂਰਤਾਂ ਅਤੇ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ।

ਸਾਡਾ ਮੰਨਣਾ ਹੈ ਕਿ ਆਜ਼ਾਦ ਵਿਧਾਇਕ ਰਾਸ਼ੀਦ ਅਹਿਮਦ ਦਾ ਅਫ਼ਜ਼ਲ ਗੁਰੂ ਲਈ ਮੁਆਫ਼ੀ ਦਾ ਮਤਾ ਜਾਇਜ਼ ਸੀ ਅਤੇ ਸਦਨ ਨੂੰ ਉਸ ਸਮੇਂ ਇਸ ਨੂੰ ਮਨਜ਼ੂਰ ਕਰ ਲੈਣਾ ਚਾਹੀਦਾ ਸੀ।” ਸਾਲ 2011 ਵਿਚ ਇਸ ਬਾਬਤ ਇਕ ਮਤੇ ‘ਤੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਹੰਗਾਮੇ ਦੇ ਚਲਦਿਆਂ ਚਰਚਾ ਨਹੀਂ ਹੋ ਸਕੀ ਸੀ।

 ਦਸੰਬਰ 2001 ਵਿਚ ਸੰਸਦ ‘ਤੇ ਹੋਏ ਹਮਲੇ ਦੌਰਾਨ ਪੰਜ ਪੁਲਿਸ ਜਵਾਨਾਂ, ਇਕ ਸੀਆਰਪੀ ਦੀ ਮਹਿਲਾ ਕਾਂਸਟੇਬਲ ਅਤੇ ਦੋ ਸੁਰੱਖਿਆ ਗਾਰਡਾਂ ਸਮੇਤ ਅੱਠ ਲੋਕ ਮਾਰੇ ਗਏ ਸਨ। ਅਫ਼ਜ਼ਲ ਗੁਰੂ ਨੂੰ ਸੰਸਦ ‘ਤੇ ਹੋਏ ਇਸ ਹਮਲੇ ਦੀ ਯੋਜਨਾ ਦਾ ਮੁੱਖ ਘਾੜਾ ਮੰਨਿਆ ਗਿਆ ਸੀ ਜਿਸ ਦੇ ਲਈ ਯੂ.ਪੀ.ਏ.-2 ਸਰਕਾਰ ਨੇ ਉਦੋਂ ਫਾਂਸੀ ਦੀ ਸਜ਼ਾ ਦਿਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜੰਮੂ ਅਤੇ ਕਸ਼ਮੀਰ ਦੇ ਸਾਂਭਾ ਖੇਤਰ ਵਿੱਚ ਇੰਡੀਆ ਪਾਕਿਸਤਾਨ ਸਰਹੱਦ ਨੇੜੇ ਸ਼ੱਕੀ ਪਾਕਿਸਤਾਨੀ ਡਰੋਨ ਦੀ ਹਰਕਤ ਤੋਂ ਬਾਅਦ ਇੰਡੀਆ ਦੀ ਬਾਰਡਰ ਸਕਿਉਰਟੀ ਫੋਰਸ (ਬੀ. ਐੱਸ. ਐੱਫ) ਵੱਲੋਂ ਲੰਘੇ ਦਿਨ ਐਤਵਾਰ
ਉੱਤਰ ਪ੍ਰਦੇਸ਼ ਵਿਚ ਹਿੰਦੂਤਵੀਆਂ ਵਲੋਂ ਦੋ ਕਸ਼ਮੀਰੀ ਕਿਰਤਕਾਰਾਂ ਦੀ ਮਾਰਕੁੱਟ ਕਰਨ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਸੁੱਕੇ ਮੇਵੇ ਵੇਚਣ ਵਾਲੇ ਦੋ ਕਸ਼ਮੀਰੀਆਂ, ਜਿਨ੍ਹਾਂ ਦੇ ਨਾਂ
ਕਸ਼ਮੀਰੀ ਖਾੜਕੂ ਨਾਲ ਭਾਰਤੀ ਟੁਕੜੀਆਂ ਦਾ ਇਹ ਮੁਕਾਬਲਾ ਸ਼ੁੱਕਰਵਾਰ ਸਵੇਰੇ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਬਾਬਗੌਂਡ ਇਲਾਕੇ ਚ ਭਾਰਤੀ ਟੁਕੜੀਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ
ਭਾਰਤੀ ਪੱਤਰਕਾਰ ਜਾਗਰੀਤੀ ਸ਼ੁਕਲਾ ਨੇ ਇੱਕ ਵਾਰ ਫੇਰ ਭਾਰਤੀ ਉਪ-ਮਹਾਦੀਪ ਵਿੱਚ ਵੱਸਦੀਆਂ ਘੱਟਗਿਣਤੀਆਂ ਪ੍ਰਤੀ ਆਪਣੀਆਂ ਨਫਰਤ ਨਾਲ ਭਰੀਆਂ ਹੋਈਆਂ ਭਾਵਨਾਵਾਂ ਦਾ ਪ੍ਰਗਟਾਅ ਕੀਤਾ ਹੈ ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: