Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਤਿਹਾਸ ਤੇ ਪਾਠ ਪੁਸਤਕਾਂ ਦੇ ਭਗਵੇਂਕਰਨ ਵੱਲ ਵੱਧਦੇ ਕਦਮ: ਆਰ. ਐੱਸ. ਐੱਸ ਦੇ ਕਾਰਕੁੰਨ ਬਲਦੇਵ ਸ਼ਰਮਾਂ ਨੂੰ ਭਾਰਤੀ ਬੁੱਕ ਟਰੱਸਟ ਦਾ ਨਵਾਂ ਚੇਅਰਮੈਨ ਥਾਪਿਆ  

ਇਤਿਹਾਸ ਤੇ ਪਾਠ ਪੁਸਤਕਾਂ ਦੇ ਭਗਵੇਂਕਰਨ ਵੱਲ ਵੱਧਦੇ ਕਦਮ: ਆਰ. ਐੱਸ. ਐੱਸ ਦੇ ਕਾਰਕੁੰਨ ਬਲਦੇਵ ਸ਼ਰਮਾਂ ਨੂੰ ਭਾਰਤੀ ਬੁੱਕ ਟਰੱਸਟ ਦਾ ਨਵਾਂ ਚੇਅਰਮੈਨ ਥਾਪਿਆ  

ਨਵੀਂ ਦਿੱਲੀ (ਸਿੱਖ ਸਿਆਸਤ ਬਿਊਰੋ): ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਭਾਜਪਾ ਜਨਤਾ ਪਾਰਟੀ (ਭਾਜਪਾ) ਦਾ ਮੁੱਖ ਏਜ਼ੰਡਾ ਭਾਰਤ ਵਿੱਚ ਭਗਵਾਕਰਨ ਦੀ ਲਹਿਰ ਨੂੰ ਮਜਬੂਤ ਕਰਕੇ ਹਿੰਦੂਤਵ ਦਾ ਹਰ ਪਾਸੇ ਰੰਗ ਚਾੜਨਾ ਹੈ। ਇਸ ਸਬੰਧ ਵਿੱਚ ਭਾਜਪਾ ਦੀ ਮੁੱਢਲੀ ਜੱਥੇਬੰਦੀ ਰਾਸ਼ਟਰੀਯ ਸਵੈਸੇਵਕ ਸੰਘ (ਆਰ. ਐੱਸ. ਐੱਸ) ਭਾਰਤ ਵਿੱਚ ਚੱਲ ਰਹੇ ਵਿੱਦਿਅਕ ਢਾਂਚੇ, ਪਾਠ ਪੁਸਤਕਾਂ ਅਤੇ ਇਤਿਹਾਸਕ ਪੁਸਤਕਾਂ ਨੂੰ ਪੂਰਨ ਰੂਪ ਵਿੱਚ ਭਰਵੇ ਰੰਗ ਵਿੱਚ ਰੰਗਣ ਦੀ ਮੁਹਿੰਮ ‘ਤੇ ਕੰਮ ਕਰ ਰਹੀ ਹੈ।

 rss-Copy

ਇਸੇ ਕੜੀ ਵਿੱਚ ਹੀ ਭਾਰਤ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਆਰ. ਐੱਸ. ਐੱਸ ਦੇ ਹਫਤਾਵਾਰੀ ਰਸਾਲੇ “ਪੰਚਜਾਨਯ” ਦੇ ਸਾਬਕਾ ਸੰਪਾਦਕ ਬਲਦੇਵ ਸ਼ਰਮਾ ਨੂੰ ਭਾਰਤ ਸਰਕਾਰ ਦੇ ਅਦਾਰੇ ‘ਨੈਸ਼ਨਲ ਬੁੱਕ ਟਰੱਸਟ’ ਦਾ ਨਵਾਂ ਚੇਅਰਮੈਨ ਥਾਪਿਆ ਹੈ। ਉਸਦਾ ਕਾਰਜ਼ਕਾਲ ਤਿੰਨ ਸਾਲ ਦਾ ਹੋਵੇਗਾ।

ਇਸ ਸਮੇਂ ਇੱਕ ਰੋਜ਼ਾਨਾ ਹਿੰਦੀ ਅਖਬਾਰ ਲਈ ਕੰਮ ਕਰਦਾ  59 ਸਾਲਾ ਬਲਦੇਵ  ਸ਼ਰਮਾ ਪੱਤਰਕਾਰੀ ਦੇ ਖੇਤਰ ਵਿੱਚ ਉਹ ਪਿੱਛਲੇ 35 ਸਾਲਾਂ ਤੋਂ ਕੰਮ ਕਰ ਰਿਹਾ ਹੈ। ਉਹਨੇ 2008 ਤੋਂ 2013 ਤੱਕ ਆਰ. ਐੱਸ. ਐੱਸ ਦੇ ਰਸਾਲੇ ਵਿੱਚ “ਪੰਚਜਾਨਯ” ਦੇ ਸੰਪਾਦਕ ਵਜੋਂ ਕੰਮ ਕੀਤਾ ਹੈ ਅਤੇ ਇਸਤੋਂ ਇਲਾਵਾ ਗਵਾਲੀਅਰ, ਰਾਏਪੁਰ, ਵਾਰਾਨਸੀ,  ਅਤੇ ਪਾਣੀਪਤ ਵਿੱਚ ਵੱਖ-ਵੱਖ ਅਖਬਾਰਾਂ ਦੇ ਵਿੱਚ ਵੀ ਕੰਮ ਕਰਦਾ ਰਿਹਾ ਹੈ।

ਨੈਸ਼ਨਲ ਬੁੱਕ ਟਰੱਸਟ ਦੇ ਚੇਅਰਮੈਨ ਵਜੋਂ ਸ਼ਰਮਾ ਦੀ ਭੂਮਿਕਾ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਛਪਣ ਵਾਲੀਆਂ ਕਿਤਾਬਾਂ ਦੇ ਕੰਮਕਾਰ ਦੀ ਨਿਗਰਾਨੀ ਕਰਨਾ ਹੈ।

 1957 ਵਿੱਚ ਹੋਂਦ ਵਿੱਚ ਆਏ ਨੈਸ਼ਨਲ ਬੁੱਕ ਟਰੱਸਟ ਪੁਰਾਤਨ ਸਾਹਿਤ ਨੂੰ ਪ੍ਰਕਾਸ਼ਿਤ ਕਰ ਦੇ ਨਾਲ ਨਾਲ  ਭਾਰਤੀ ਲੇਖਕਾਂ ਦੀਆਂ ਲਿਖਤਾਂ ਨੂੰ ਛਾਪਣਾ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਤਰਜ਼ਮਾਂ ਕਰਨ  ਦਾ ਕਾਰਜ਼ ਨਿਭਾ ਰਿਹਾ ਹੈ। ਇਹ ਟਰੱਸਟ ਕਿਤਾਬ ਮੇਲਿਆਂ, ਕਿਤਾਬ ਕਲੱਬ ਦਾ ਅਯੋਜਨ ਸੰਸਾਰ ਭਰ ਵਿੱਚ ਕਰਦਾ ਹੈ।ਬਲਦੇਵ ਸ਼ਰਮਾਂ ਨੂੰ ਇਸ ਟਰੱਸਟ ਦਾ ਮੁਖੀ ਥਾਪਣਾ ਭਾਰਤ ਵਿੱਚ ਸਰਕਾਰੀ ਤੌਰ ‘ਤੇ ਛਪ ਰਹੀਆਂ ਕਿਤਾਬਾਂ ਨੂੰ ਹਿੰਦੂਤਵ ਦਾ ਵਾਹਿਕ ਬਣਾਉਣ ਵੱਲ ਪੁੱਟਿਆ ਗਿਆ ਇੱਕ ਪ੍ਰਮੁੱਖ ਕਦਮ ਹੈ।

ਪੁਰਾਤਨ ਇਤਿਹਾਸ ਨੂੰ ਵੀ ਸੰਘਵਾਦ ਪੱਖੀ ਰੰਗਤ ਦੇਣ ਲਈ ਇੱਕ ਵੱਖਰੇ ਹੁਕਮ ਰਾਹੀਂ ਕੇਂਦਰ ਸਰਕਾਰ ਨੇ 18 ਮੈਂਬਰੀ ਭਾਰਤੀ ਖੋਜ ਕੌਂਸਲ ਦਾ ਪੂਨਰ ਗਠਨ ਕੀਤਾ ਹੈ, ਜਿਸ ਵਿੱਚ ਆਰ. ਐੱਸ,.ਐੱਸ ਦੇ ਪਿਛੋਕੜ ਵਾਲੇ ਕੁਝ ਵਿਦਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤਾ ਹੈ।

ਇਸ ਨਵੀ ਬਣਾਈ ਟੀਮ ਵਿੱਚੋਂ ਬਹੁਤੇ ਵਿਦਾਵਨ ਪੁਰਾਤਨ ਇਤਿਹਾਸ ਦੀ ਖੋਜ ਕਰਨ ਦੇ ਖੇਤਰ ਨਾਲ ਸਬੰਧਿਤ ਹਨ, ਜਿੰਨਾਂ ਵਿੱਚ ਨਰੈਣ ਰਾਓੁ, ਬ੍ਰਹਮਪੁਰ ਯੁਨੀਵਰਸਿਟੀ ਉੜੀਸਾ ਅਤੇ ਪੁਰਾਤਨ ਇਤਿਹਾਸ ਦੇ ਪ੍ਰੋ. ਇਸ਼ਵਰ ਸ਼ਰਨ ਵਿਸ਼ਵਕਰਮਾ ਗੋਰਖਪੁਰ ਯੁਨੀਵਰਸਿਟੀ ਸ਼ਾਮਲ ਹਨ। ਇਹ ਦੋਵੇਂ ਵਿਅਕਤੀ ਆਰ. ਐੱਸ.ਐੱਸ ਦੀ ਸਰਪ੍ਰਸਤੀ ਵਾਲੀ ਖੋਜ ਸੰਸਥਾ “ਇਤਿਹਾਸ ਸੰਕਲਨ ਸਿਮਤੀ” ਦੇ ਮੈਂਬਰ ਹਨ।

ਸੰਘ ਦੀ ਇਸ ਸੰਸਥਾ ਦਾ ਰਾਓੁ ਮੀਤ ਪ੍ਰਧਾਨ ਹੈ, ਜਦਕਿ ਵਿਸ਼ਵਕਰਮਾ ਇਸਦਾ ਜਨਰਲ ਸਕੱਤਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ
ਅੱਜ ਦਿੱਲੀ ਦਰਬਾਰ ਵੱਲੋਂ ਅਦਾਰਾ ਸਿੱਖ ਸਿਆਸਤ ਦਾ ਐਕਸ/ਟਵਿੱਟਰ ਖਾਤਾ ਵੀ ਇੰਡੀਆ ਵਿਚ ਖੁੱਲ੍ਹਣੋਂ ਰੋਕ ਦਿੱਤਾ
ਜੁਝਾਰੂ ਪੰਥਕ ਸ਼ਖ਼ਸੀਅਤਾਂ ਨੇ ਅੱਜ ਇਕ ਲਿਖਤੀ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਫਿਰਕਾਪ੍ਰਸਤੀ, ਵਿਤਕਰੇਬਾਜ਼ੀ ਤੇ ਨਾਬਰਾਬਰੀ ’ਤੇ ਉਸਰੀ ਤੇ ਮਨੁਖਤਾ ਵਿੱਚ ਵੰਡੀਆਂ ਪਾਉਣ ਵਾਲੀ ਹਿੰਦੂਤਵੀ ਬਿਪਰੀ ਵਿਚਾਰਧਾਰਾ ਭਾਰਤੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: