ਫ਼ਤਹਿਗੜ੍ਹ ਸਾਹਿਬ: ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਖ਼ਬਾਰਾਂ ਅਤੇ ਮੀਡੀਏ ਵਿਚ ਪਠਾਨਕੋਟ ਏਅਰਬੇਸ ਦੇ ਖੇਤਰ ਵਿਚ ਦਿਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਗੋਲੀ ਮਾਰਨ ਦੇ ਕੀਤੇ ਗਏ ਹੁਕਮਾਂ ਨੂੰ ਇਥੋ ਦੇ ਸ਼ਹਿਰੀਆਂ ਦੀ ਆਜ਼ਾਦੀ ਨੂੰ ਕੁੱਚਲਣ ਵਾਲੇ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਕਿਸੇ ਵੀ ਏਅਰਬੇਸ ਦੇ ਸੈਟਰ, ਫ਼ੌਜ ਦੇ ਅਸਲਾ ਸੈਟਰ ਅਤੇ ਹੋਰ ਫ਼ੌਜ ਨਾਲ ਸੰਬੰਧਤ ਇਲਾਕੇ ਦੀ ਸੁਰੱਖਿਆ ਲਈ ਪੁਖਤਾ ਇਤਜਾਮ ਜ਼ਰੂਰ ਹੋਣੇ ਚਾਹੀਦੇ ਹਨ। ਲੇਕਿਨ ਅਜਿਹੇ ਸੈਟਰਾਂ ਦੀ ਸੁਰੱਖਿਆ ਦਾ ਬਹਾਨਾ ਬਣਾਕੇ ਆਮ ਸ਼ਹਿਰੀਆਂ ਤੇ ਇਥੋ ਦੇ ਨਿਵਾਸੀਆਂ ਦੀਆਂ ਜਿੰਦਗੀਆਂ ਨਾਲ ਖਿਲਾਵੜ ਕਰਨਾ ਅਤਿ ਦੋਸਪੂਰਨ ਪ੍ਰਬੰਧ ਨੂੰ ਹੀ ਪ੍ਰਤੱਖ ਕਰਦੇ ਹਨ।

ਉਹਨਾਂ ਇਸ ਗੱਲ ਦਾ ਇਕਸਾਫ਼ ਕਰਦੇ ਹੋਏ ਕਿਹਾ ਕਿ ਪਠਾਨਕੋਟ ਦੇ ਇਲਾਕੇ ਵਿਚ ਖਾਸ ਕਰ ਬੇਅਬਾਦੀ ਵਾਲੇ ਇਲਾਕੇ ਵਿਚ ਗੁੱਜਰਾ (ਮੁਸਲਮਾਨਾਂ) ਦੀ ਵੱਡੇ-ਵੱਡੇ ਛੱਪੜ ਪਾ ਕੇ ਆਪਣੇ ਡੰਗਰ-ਵੱਛੇ, ਮੱਝਾਂ-ਗਾਈਆ ਦਾ ਵਪਾਰ ਵੀ ਕਰਦੇ ਹਨ ਅਤੇ ਉਹਨਾਂ ਦੇ ਦੁੱਧ ਦਾ ਕਾਰੋਬਾਰ ਵੀ ਕਰਦੇ ਹਨ। ਜਿਸ ਨਾਲ ਇਸ ਇਲਾਕੇ ਵਿਚ ਵੱਸਣ ਵਾਲੀ ਗੁੱਜਰਾਂ ਦੀ ਵੱਡੀ ਵਸੋਂ ਆਪੋ-ਆਪਣੇ ਪਰਿਵਾਰਾਂ ਦਾ ਜੀਵਨ ਨਿਰਵਾਹ ਕਰਦੇ ਹਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਅਜਿਹੇ ਫੌ਼ਜੀ ਮਿਲਟਰੀ ਸੈਟਰਾਂ ਦੀ ਸੁਰੱਖਿਆ ਦੇ ਨਾਮ ਤੇ ਇਸ ਇਲਾਕੇ ਵਿਚ ਵੱਸਣ ਵਾਲੇ ਗੁੱਜਰਾਂ, ਮੁਸਲਮਾਨਾਂ ਵਿਚ ਦਹਿਸਤ ਪੈਦਾ ਕਰਨ ਅਤੇ ਉਹਨਾਂ ਨੂੰ ਇਸ ਇਲਾਕੇ ਨੂੰ ਜ਼ਬਰਨ ਖਾਲੀ ਕਰ ਦੇਣ ਦੇ ਅਮਲ ਹੋ ਰਹੇ ਹਨ। ਜੋ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਜਮਹੂਰੀ ਹੱਕਾਂ ਉਤੇ ਅਤੇ ਉਹਨਾਂ ਦੇ ਮੌਲਿਕ ਅਧਿਕਾਰਾਂ ਉਤੇ ਵੱਡਾ ਡਾਕਾ ਮਾਰਨ ਦੇ ਤੁੱਲ ਹਨ।
ਮਾਨ ਨੇ ਕਿਹਾ ਕਿ ਜਦੋਂ ਤੋਂ ਅਮਰੀਕਾ ਦੀ ਓਬਾਮਾ ਹਕੂਮਤ ਨੇ ਮੋਦੀ ਵਰਗੇ ਮੁਸਲਿਮ ਕੌਮ ਦੇ ਕਾਤਲ ਅਤੇ ਸਿੱਖ ਕੌਮ ਦਾ ਉਜਾੜਾ ਕਰਨ ਵਾਲੇ ਭਾਰਤ ਦੇ ਵਜ਼ੀਰ-ਏ-ਆਜ਼ਮ ਨੂੰ ਅਮਰੀਕਾ ਬੁਲਾਕੇ ਮਾਣ-ਸਨਮਾਨ ਦਿੱਤਾ ਹੈ ਅਤੇ ਉਥੋ ਦੇ ਪਾਰਲੀਮੈਂਟ ਹਾਊਸ ਨੂੰ ਸੁਬੋਧਨ ਕਰਨ ਦੀ ਇਜ਼ਾਜਤ ਦਿੱਤੀ ਹੈ, ਇਸ ਨਾਲ ਹਿੰਦ ਅਤੇ ਪੰਜਾਬ ਵਿਚ ਵਿਚਰਣ ਵਾਲੀ ਮੁਤੱਸਵੀ ਸੀਵਲ ਤੇ ਪੁਲਿਸ ਅਫ਼ਸਰਸ਼ਾਹੀ ਦੇ ਘੱਟ ਗਿਣਤੀ ਕੌਮਾਂ, ਵਿਸ਼ੇਸ਼ ਤੌਰ ਤੇ ਮੁਸਲਿਮ ਕੌਮ ਵਿਰੁੱਧ ਗੈਰ-ਕਾਨੂੰਨੀ ਕਾਰਵਾਈਆ ਕਰਨ ਲਈ ਹੌਸਲਾ ਵੱਧ ਗਿਆ ਹੈ।
ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤਿ ਗੰਭੀਰਤਾ ਨਾਲ ਲੈਦਾ ਹੋਇਆ ਇਸ ਵਿਸ਼ੇ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸਨ ਪਾਉਣ ਜਾ ਰਿਹਾ ਹੈ। ਅੱਜ ਹੀ ਸਾਡੀ ਪਾਰਟੀ ਦੇ ਕਾਨੂੰਨੀ ਸਲਾਹਕਾਰ ਰੰਜਨਲਖਨਪਾਲ ਐਡਵੋਕੇਟ ਪੰਜਾਬ-ਹਰਿਆਣਾ ਹਾਈਕੋਰਟ ਨਾਲ ਲੰਮੀ ਵਿਚਾਰ ਹੋਣ ਉਪਰੰਤ ਇਹ ਪਟੀਸਨ ਜਲਦ ਹੀ ਦਾਖਲ ਕਰ ਦਿੱਤੀ ਜਾਵੇਗੀ ਅਤੇ ਇਥੋ ਦੇ ਹੁਕਮਰਾਨਾਂ, ਫ਼ੌਜ, ਬੀ.ਐਸ.ਐਫ. ਜਾਂ ਪੁਲਿਸ ਨੂੰ ਇਥੋ ਦੇ ਨਿਵਾਸੀਆਂ ਦੀਆਂ ਕੀਮਤੀ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਦੀ ਇਜ਼ਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ। ਇਸ ਸੰਬੰਧੀ ਹਰ ਪੱਧਰ ਤੇ ਕਾਨੂੰਨੀ ਚਾਰਜੋਈ ਜਾਰੀ ਰਹੇਗੀ।