Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰੂਸ: ਸੈਂਟ ਪੀਟਰਸਬਰਗ ‘ਚ ਮੈਟਰੋ ‘ਚ ਧਮਾਕਾ; 10 ਦੀ ਮੌਤ

ਰੂਸ: ਸੈਂਟ ਪੀਟਰਸਬਰਗ ‘ਚ ਮੈਟਰੋ ‘ਚ ਧਮਾਕਾ; 10 ਦੀ ਮੌਤ

ਸੈਂਟ ਪੀਟਰਸਬਰਗ: ਰੂਸੀ ਸ਼ਹਿਰ ਸੈਂਟ ਪੀਟਰਸਬਰਗ ‘ਚ ਇਕ ਮੈਟਰੋ ‘ਚ ਹੋਏ ਧਮਾਕੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਰੂਸੀ ਪ੍ਰਧਾਨ ਮੰਤਰੀ ਦਿਮਿਤਰੀ ਮੇਦਵੇਦੇਵ ਨੇ ਇਸ ਨੂੰ ‘ਦਹਿਸ਼ਤੀ’ ਹਮਲਾ ਦੱਸਿਆ ਹੈ।

ਇਹ ਧਮਾਕਾ ਸੇਨਾਇਆ ਪਲੁਚੈਡ ਮੈਟਰੋ ਸਟੇਸ਼ਨ ਅਤੇ ਇੰਸਟੀਚਿਊਟ ਆਫ ਟੈਨਕਾਲੌਜੀ ਦੇ ਵਿਚਕਾਰ ਹੋਇਆ। ਧਮਾਕਾ ਟ੍ਰੇਨ ਦੇ ਡੱਬੇ ‘ਚ ਹੋਇਆ। ਹਾਲਾਂਕਿ ਪਹਿਲਾਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸੀ ਕਿ ਧਮਾਕਾ ਦੋ ਥਾਵਾਂ ‘ਤੇ ਹੋਇਆ।

St. Petersburg Attack Russia 02
ਧਮਾਕੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਂਦੇ ਹੋਏ

ਪਰ ਰੂਸੀ ਅਧਿਕਾਰੀਆਂ ਮੁਤਾਬਕ ਧਮਾਕਾ ਇਕ ਹੀ ਥਾਂ ‘ਤੇ ਹੋਇਆ ਹੈ। ਇਨ੍ਹਾਂ ਅਧਿਕਾਰੀਆਂ ਨੇ ਧਮਾਕੇ ‘ਚ 10 ਲੋਕਾਂ ਦੇ ਮਾਰੇ ਜਾਣ ਦੀ ਤਸਦੀਕ ਕੀਤੀ ਹੈ।

ਰੂਸੀ ਸਿਹਤ ਮੰਤਰੀ ਮੁਤਾਬਕ 47 ਹੋਰ ਲੋਕ ਜ਼ਖਮੀ ਹੋਏ ਹਨ ਅਤੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਇਸ ਮੈਟਰੋ ਨੈਟਵਰਕ ਦੇ ਸਾਰੇ ਸਟੇਸ਼ਨਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਬੰਦ ਕਰ ਦਿੱਤਾ ਗਿਆ ਹੈ।

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਲਿਸ ਵੀ ਅੱਜਕੱਲ੍ਹ ਸੈਂਟ ਪੀਟਰਸਬਰਡ ‘ਚ ਰੁਕੇ ਹੋਏ ਹਨ।

ਧਮਾਕੇ ਦੀ ਖ਼ਬਰ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਇਸ ਧਮਾਕੇ ਦੀ ‘ਦਹਿਸ਼ਤੀ’ ਸਮੇਤ ਹੋਰ ਪੱਖਾਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕੀ ਸ਼ਹਿਰ ਲਾਸ ਵੈਗਸ ਵਿੱਚ ਐਤਵਾਰ ਦੀ ਰਾਤ ਇਕ ਭਿਆਨਕ ਹਮਲੇ ਦੌਰਾਨ ਇਕ ਬੰਦੂਕਧਾਰੀ ਨੇ ਸੰਗੀਤ ਸਮਾਗਮ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਘੱਟੋ-ਘੱਟ 58 ਲੋਕਾਂ ਨੂੰ ਮਾਰ ਦਿੱਤਾ ਅਤੇ ਸੈਂਕੜੇ
ਮੁੱਖ ਲੜਾਕੂ ਟੈਂਕ ਟੀ-90 'ਚ ਤਕਨੀਕੀ ਖਾਮੀ ਆਉਣ ਤੋਂ ਬਾਅਦ ਭਾਰਤੀ ਫੌਜ ਦੀ ਇਕ ਟੀਮ ਰੂਸ 'ਚ ਹੋ ਰਹੀ ਕੌਮਾਂਤਰੀ 'ਟੈਂਕ ਬਾਇਥਲਾਨ' ਤੋਂ ਬਾਹਰ ਹੋ ਗਈ ਹੈ। ਭਾਰਤ ਅਤੇ ਚੀਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: