ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਬਿਆਨ ਦਿੱਤਾ ਹੈ ਕਿ ਪੰਚਕੁਲਾ ‘ਚ ਅੱਜ ਹੋਈ ਹਿੰਸਾ ਲਈ ਨਿਆਂਪਾਲਿਕਾ ਜ਼ਿੰਮੇਵਾਰ ਹੈ। ਸਾਕਸ਼ੀ ਮਹਾਰਾਜ ਨੇ ਬਿਆਨ ‘ਚ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਇਕ ਸਿੱਧੇ ਸਾਦੇ ਇਨਸਾਨ ਹਨ। ਸਾਕਸ਼ੀ ਮਹਾਰਾਜ ਨੇ ਕਿਹਾ ਕਿ ਨਿਆਂਪਾਲਿਕਾ ਨੇ ਜਨਤਾ ਦੀ ਆਵਾਜ਼ ਨਹੀਂ ਪਛਾਣੀ।
