ਖਾਲੜਾ ਮਿਸਨ ਆਰਗਨਾਈਜੇਸ਼ਨ ਵੱਲੋਂ 8 ਸਤੰਬਰ ,2022 ਨੂੰ ਭਾਈ ਜਸਵੰਤ ਸਿੰਘ ਖਾਲੜਾ ਦੀ 27ਵੀ ਬਰਸੀ ਤੇ ਤਰਨ ਤਾਰਨ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਖਾਲੜਾ ਮਿਸਨ ਆਰਗਨਾਈਜੇਸ਼ਨ ਵੱਲੋਂ ਕਰਵਾਏ ਸਮਾਗਮ ਵਿਚ ਬੋਲਦਿਆਂ ਪੰਥ ਸੇਵਕ ਜਥੇ ਦੋਆਬਾ ਦੇ ਜਥੇਦਾਰ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਿੱਖ ਆਉਣ ਵਾਲੇ ਸਮੇਂ ਵਿੱਚ ਲੜਾਈ ਲਈ ਕਿਵੇਂ ਤਿਆਰ ਹੋਣ। ਉਨ੍ਹਾਂ ਵੱਲੋਂ ਸਾਝੇ ਕੀਤੇ ਵਿਚਾਰ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਝੇ ਕਰ ਰਹੇ ਹਾਂ।