Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਯੂ. ਪੀ. ਜਾ ਕੇ ਚੋਣਾਂ ਲੜਨ ਦੇ ਐਲਾਨ ਦਾ ਭਗਵੰਤ ਮਾਨ ਨੇ ਉਡਾਇਆ ਮਜ਼ਾਕ

ਯੂ. ਪੀ. ਜਾ ਕੇ ਚੋਣਾਂ ਲੜਨ ਦੇ ਐਲਾਨ ਦਾ ਭਗਵੰਤ ਮਾਨ ਨੇ ਉਡਾਇਆ ਮਜ਼ਾਕ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਯੂ.ਪੀ. ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਨੇ ਇਸ ਬਿਆਨ ਦਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਪੰਜਾਬ ਵਿਚ ਆਪਣੀ ਹਾਰ ਤੋਂ ਡਰਦੇ ਬਾਦਲ ਯੂ.ਪੀ. ਵਲ ਭੱਜ ਰਹੇ ਹਨ।

ਪੰਜਾਬ ਵਿਚ ਆਪ ਦੇ ਲੀਡਰਾਂ ਨੂੰ ਬਾਹਰੀ ਕਹਿਣ ਵਾਲੇ ਬਾਦਲ ਹੁਣ ਯੂ.ਪੀ. ਵਿਚ ਆਪਣੇ ਆਪ ਨੂੰ ਕੀ ਕਹਾਉਣਗੇ।

bhagwant maan mocks sukhbir badal

ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਹਨਾਂ ਨੇ 9 ਸਾਲ ਦੇ ਕੁਸ਼ਾਸਨ ਤੋਂ ਅੱਕ ਚੁਕੇ ਹਨ ਅਤੇ ਇਹਨਾਂ ਨੂੰ ਗੱਦੀ ਤੋਂ ਲਾਹੁਣ ਲਈ ਤਿਆਰ ਬੈਠੇ ਹਨ। ਭਗਵੰਤ ਮਾਨ ਨੇ ਨਾਲ ਹੀ ਟਿੱਪਣੀ ਕਰਦੇ ਕਿਹਾ ਕਿ ਬਾਦਲ ਦਲ ਦੇ ਨੇਤਾ ਹੁਣ ਲੁਕਣ ਲਈ ਸੁਰਖਿਅਤ ਪਨਾਹਗਾਹ ਲੱਭ ਰਹੇ ਹਨ ਪਰ ਅਸੀਂ ਇਹਨਾਂ ਨੂੰ ਸਲਾਖਾਂ ਪਿੱਛੇ ਭੇਜਾਂਗੇ ਚਾਹੇ ਇਹ ਜਿੱਥੇ ਮਰਜ਼ੀ ਲੁਕ ਜਾਣ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸੁਖਬੀਰ ਬਾਦਲ ਨੇ ਯੂ.ਪੀ. ਵਿਚ 40 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ। (ਹੋਰ ਜਾਣਕਾਰੀ ਲਈ ਦੇਖੋ: ਬਾਦਲ ਦਲ ਯੂ.ਪੀ.’ਚ ਵਿਧਾਨ ਸਭਾ ਚੋਣਾਂ ਲੜੇਗਾ)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਸਬੰਧੀ
ਇਸ ਖਾਸ ਮੁਲਾਕਾਤ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵੋਟ ਰਾਜਨੀਤੀ ਨਾਲ ਸੰਬੰਧਤ ਧਿਰਾਂ ਤੇ ਵਿਅਕਤੀਆਂ ਨਾਲ ਸੰਬੰਧਤ ਹਾਲੀਆ ਅਹਿਮ ਘਟਨਾਵਾਂ ਤੇ ਬਿਆਨਾਂ- ਸੁਖਬੀਰ ਬਾਦਲ ਨੂੰ
ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਜਥੇਦਾਰਾਂ ਦੀ ਇਕ ਇਕੱਤਰਤਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: