Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੈਲਜ਼ੀਅਮ ਦੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਵਿਰੁੱਧ ਸਿੱਖਾਂ ਵੱਲੌਂ ਯੂਰਪੀਅਨ ਪਾਰਲੀਮੈਂਟ ਸਾਹਲਣੇ ਮੁਜ਼ਾਹਰਾ, ਪਰਚਿਆਂ ਅਤੇ ਤਕਰੀਰਾਂ ਰਾਹੀਂ ਲੰਗਰ ਦੀ ਮਹਾਨਤਾ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ

ਬੈਲਜ਼ੀਅਮ ਦੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਵਿਰੁੱਧ ਸਿੱਖਾਂ ਵੱਲੌਂ ਯੂਰਪੀਅਨ ਪਾਰਲੀਮੈਂਟ ਸਾਹਲਣੇ ਮੁਜ਼ਾਹਰਾ, ਪਰਚਿਆਂ ਅਤੇ ਤਕਰੀਰਾਂ ਰਾਹੀਂ ਲੰਗਰ ਦੀ ਮਹਾਨਤਾ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ

ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਪ੍ਰਬੰਧਕ
ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਪ੍ਰਬੰਧਕ

ਈਪਰ, ਬੈਲਜ਼ੀਅਮ (1 ਨਵੰਬਰ, 2014): ਵਿਲਵੋਰਦੇ ਦੇ ਮੇਅਰ ਵੱਲੋਂ ਗੈਰ ਕਾਨੂੰਨੀ ਤੌਰ ‘ਤੇ ਰਹਿ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚੋਂ ਲੰਗਰ ਛਕਣ ਤੋਂ ਨਾਰਾਜ਼ ਹੋ ਕੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਕੀਤੇ ਜਾਣ ਵਿਰੁੱਧ ਯੂਰਪ ਦੇ ਵੱਖ-ਵੱਖ ਦੇਸ਼ਾਂ ਚੋਂ ਪਹੁੰਚੇ ਸਿੱਖਾਂ ਨੇ ਯੂਰਪੀਨ ਪਾਰਲੀਮੈਂਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰੇ ਵਿੱਚ ਬੀਬੀਆਂ ਅਤੇ ਬੱਚਿਆਂ ਵੱਲੋਂ ਵੀ ਸਮੂਲੀਅਤ ਕੀਤੀ।

ਇੱਥੇ ਪੜਦੀ ਸਿੱਖ ਨੌਜਵਾਨ ਪੀੜੀ ਵੱਲੋਂ ਸਟੇਜ ਉੱਪਰ ਸਥਾਨਕ ਭਾਸ਼ਾਵਾਂ ਵਿੱਚ ਤਕਰੀਰਾਂ ਕਰਦਿਆਂ ਵਿਲਵੋਰਦੇ ਦੇ ਮੇਅਰ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਸਥਾਨਕ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਸਿੱਖੀ ਦੇ ਸੰਗਤ ਅਤੇ ਪੰਗਤ ਦੇ ਸਿਧਾਂਤ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ।

ਬੁਲਾਰਿਆਂ ਵਿੱਚ ਭਾਈ ਕਰਨੈਲ ਸਿੰਘ, ਸੋਸਲਿਸਟ ਪਾਰਟੀ ਦੇ ਸ੍ਰੀ ਪ੍ਰੇਮ ਕਪੂਰ, ਸ: ਮੇਹਰ ਸਿੰਘ ਹੌਲੈਂਡ, ਨੀਦਰਲੈਂਡ ਭਾਸ਼ਾ ਵਿੱਚ ਨੌਜਵਾਨ ਜੁਝਾਰ ਸਿੰਘ, ਫਰੈਂਚ ਭਾਸ਼ਾ ਵਿੱਚ ਭਾਈ ਕੁਲਵਿੰਦਰ ਸਿੰਘ ਕੁੱਕੀ ਅਤੇ ਬੱਚੀ ਨਵਦੀਪ ਕੌਰ ਢਿੱਲ੍ਹੋਂ, ਭਾਈ ਮਹਿੰਦਰ ਸਿੰਘ ਖਾਲਸਾ ਅਤੇ ਸ: ਮਲੂਕ ਸਿੰਘ ਨੇ ਵਿਲਵੋਦਰਦੇ ਦੇ ਮੇਅਰ ਹੰਸ ਬੋਟੇਂ ਨੂੰ ਕਰਾਰੇ ਹੱਥੀ ਲੈਂਦਿਆਂ ਗੁਰਦਵਾਰਾ ਸਾਹਿਬ ਦੇ ਬਿਨ੍ਹਾਂ ਸ਼ਰਤ ਖੋਲ੍ਹਣ ਤੱਕ ਸੰਘਰਸ਼ ਵਿੱਚ ਮੌਜੂਦਾ ਪ੍ਰਬੰਧਕਾਂ ਦਾ ਸਾਥ ਦੇਣ ਦੀ ਗੱਲ ਆਖੀ। ਬੀਬੀ ਕੁਲਵਿੰਦਰ ਕੌਰ ਨੇ ਸਿੱਖ ਕੌਂਮ ਦੀ ਗੁਰਦਵਾਰਾ ਸਾਹਿਬਾਨ ਵਿੱਚ ਸ਼ਰਧਾ ਬਾਰੇ ਕਵਿਤਾ ਪੜ ਕੇ ਅਪਣੀ ਹਾਜ਼ਰੀ ਲਗਵਾਈ।

ਇਟਲੀ ਤੋਂ ਆਏ ਸੁਰਿੰਦਰਪਾਲ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂਘਰ ਦੀ ਅਜ਼ਾਦੀ ਲਈ ਸਮੂਹ ਸਿੱਖਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਦਾ ਸੱਦਾ ਦਿੱਤਾ।

ਇਸ ਮੁਜ਼ਾਹਰੇ ਵਿੱਚ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਅਮਰੀਕ ਸਿੰਘ, ਗੁਰਮੀਤ ਸਿੰਘ ਉਸਟੰਡਾਂ, ਭਾਈ ਗੁਰਦੇਵ ਸਿੰਘ ਗੈਂਟ, ਰੂਬੀ ਲੀਅਜ਼, ਸੱਜਣ ਸਿੰਘ ਵਿਰਦੀ ਅਤੇ ਸ: ਪ੍ਰਤਾਪ ਸਿੰਘ ਹੋਰਾਂ ਸਮੇਤ ਸੈਂਕੜੇ ਸਿੱਖਾਂ ਨੇ ਹਾਜਰੀ ਭਰੀ।

ਸਟੇਜ ਦੀ ਕਾਰਵਾਈ ਫਰਾਂਸ ਤੋਂ ਵਿਸ਼ੇਸ਼ ਤੌਰ ਸਮੂਲੀਅਤ ਕਰਨ ਆਏ ਸਿੱਖ ਆਗੂ ਬਸੰਤ ਸਿੰਘ ਪੰਜਹੱਥਾ ਅਤੇ ਭਾਈ ਜਗਮੋਹਣ ਸਿੰਘ ਮੰਡ ਨੇ ਬਹੁਤ ਹੀ ਸੁਚੱਜੇ ਢੰਂਗ ਨਾਲ ਚਲਾਈ। ਗੁਰਦਵਾਰਾ ਸਾਹਿਬ ਵਿੱਚ ਪੰਗਤ ਅਤੇ ਲੰਗਰ ਦੀ ਮਹੱਤਤਾ ਬਾਰੇ ਫਰੈਂਚ ਭਾਸ਼ਾ ਵਿੱਚ ਪੈਫਲਿਟ ਵੰਡੇ ਵੀ ਗਏ। ਗੁਰਦਵਾਰਾ ਸਾਹਿਬ ਗੈਂਟ Ḕਤੋ ਲਿਆਦਾਂ ਲੰਗਰ ਸੰਗਤ ਵਿੱਚ ਵਰਤਾਇਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੇਂਟ-ਟਰੂਡਨ ਦੇ ਗੁਰਦੁਆਰਾ ਸੰਗਤ ਸਾਹਿਬ ਵਿਖੇ 25 ਅਕਤੂਬਰ ਨੂੰ ਸੰਗਤ ਸਿੱਖ ਧਰਮ ਨੂੰ ਬੈਲਜੀਅਮ ਵਿੱਚ ਅਧਿਕਾਰਤ ਮਾਨਤਾ ਦਿਵਾਉਣ ਲਈ ਇੱਕਜੁੱਟ ਰਾਹ ਅਤੇ ਅਗਲੀ ਰਣਨੀਤੀ ਬਾਰੇ ਵਿਚਾਰ ਕਰੇਗੀ।
ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਬੈਲਜੀਅਮ ਵਿਖੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦੀ ਕਿਤਾਬ ‘ਕੌਰਨਾਮਾ-3’ ਜਾਰੀ ਕੀਤੀ ਗਈ। ਜੂਨ 1984 ਦੇ ਘੱਲੂਘਾਰੇ ਅਤੇ ਸ਼ਹੀਦ ਬੀਬੀਆਂ ਦੇ ਇਤਿਹਾਸ ਨੂੰ
ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਅਮਰੀਕਾ ਵਿੱਚ ਜਲਾਵਤਨੀ ਹੰਢਾਂਉਂਦੇ ਹੋਏ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਡਾਕਟਰ ਪਰਮਜੀਤ ਸਿੰਘ ਅਜ਼ਰਾਵਤ ਦੀ ਮੌਤ 'ਤੇ ਸਿੱਖ ਆਗੂਆਂ ਨੇ ਦੁੱਖ ਦਾ
ਵਿਲਵੋਰਦੋ ਸ਼ਹਿਰ ਦੇ ਮੇਅਰ ਵੱਲੌਂ ਪਿੱਛਲੇ ਡੇਢ ਮਹੀਨੇ ਤੋਂ ਬੰਦ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਿੱਖਾਂ ਅਤੇ ਮੇਅਰ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਖੁੱਲ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: