ਚੰਡੀਗੜ੍ਹ (18 ਫ਼ਰਵਰੀ, 2015): ਸੌਦਾ ਸਾਧ ਸਰਸਾ ਵੱਲੋਂ ਸੈਂਕੜੇ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਏ ਜਾਣ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਵੱਲੋਂ ਰਾਜਸਥਾਨ ਵਿਚਲੇ ਉਸਦੇ ਜੱਦੀ ਪਿੰਡ ਗੁਰੂਸਰ ਮੋਡੀਆ ਦਾ ਪਲੇਠਾ ਦੌਰਾ ਕੀਤਾ ਗਿਆ।

ਸੀ.ਬੀ.ਆਈ. ਕ੍ਰਾਈਮ ਬਰਾਂਚ ਦਿੱਲੀ ਦੇ ਇੰਸਪੈਕਟਰ ਅਰਵਿੰਦ ਕੁਮਾਰ ਦੀ ਅਗਵਾਈ ਵਿਚ ਦੋ ਮੈਂਬਰੀ ਟੀਮ ਵੱਲੋਂ ਇਸ ਸੰਖੇਪ ਪਰ ਅਹਿਮ ਦੌਰੇ ਦੌਰਾਨ ਪਿੰਡ ਵਿਚਲੇ ‘ਸ਼ਾਹ ਸਤਨਾਮ ਜਨਰਲ ਹਸਪਤਾਲ’ ਦੇ ਕੁਝ ਡਾਕਟਰਾਂ, ਹੋਰ ਸਟਾਫ਼ ਅਤੇ ਆਸ-ਪਾਸ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ।
ਜਾਂਚ ਟੀਮ ਵੱਲੋਂ ਸਿਰਸਾ ਡੱਬਵਾਲੀ ਮਾਰਗ ‘ਤੇ ਪੈਂਦੇ ਪਿੰਡ ਚੋਰ ਮਾਰ ਵਿਚ ਵੀ ਇਕ ਪੀੜਤ ਸਾਬਕਾ ਡੇਰਾ ਪ੍ਰੇਮੀ ਨਾਲ ਗੱਲ-ਬਾਤ ਕੀਤੀ ਗਈ ਹੋਣ ਦੀ ਸੂਚਨਾ ਮਿਲੀ ਹੈ ਙ ਸੀ.ਬੀ.ਆਈ. ਦੀ ਸਾਬਕਾ ਅਤੇ ਨਿਪੁੰਸਕ ਬਣੇ/ਬਣਾਏ ਗਏ ਪੀੜਤ ਡੇਰਾ ਪੇ੍ਰਮੀਆਂ ਤੋਂ ਕੀਤੀ ਜਾ ਰਹੀ ਇਸ ਪੁੱਛ-ਪੜਤਾਲ ਦਾ ਆਧਾਰ 166 ਜਣਿਆਂ ਦੀ ਸੂਚੀ ਨੂੰ ਮੰਨਿਆ ਜਾ ਰਿਹਾ ਹੈ।
ਦਿਲਚਸਪ ਗੱਲ ਇਹ ਹੈ ਕਿ ਕੁੱਲ 166 ਨਿਪੁੰਸਕ ਸਾਧੂਆਂ ਦੀ ਇਸ ਸੂਚੀ ਵਿਚ ਸਭ ਤੋਂ ਵਧ 68 ਜਣੇ ਪੰਜਾਬ ਖ਼ਾਸਕਰ ਜੱਟ-ਸਿੱਖ ਪਰਿਵਾਰਾਂ ਨਾਲ ਸਬੰਧਿਤ ਹਨ ਅਤੇ ਬਾਕੀ ਹਰਿਆਣਾ, ਉੱਤਰ-ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਆਦਿ ਤੋਂ ।ਇਨ੍ਹਾਂ ‘ਚੋਂ ਸਭ ਤੋਂ ਵਧ ਸੰਗਰੂਰ ਜ਼ਿਲੇ੍ਹ ‘ਚੋਂ 24, ਬਠਿੰਡਾ ਜ਼ਿਲੇ੍ਹ ‘ਚੋਂ 13 ਅਤੇ ਮੁਕਤਸਰ ਜ਼ਿਲੇ੍ਹ ‘ਚੋਂ 12ਜਣਿਆਂ ਦੇ ਨਾਂਅ ਅਤੇ ਹੋਰ ਵੇਰਵੇ ਇਸ ਸੂਚੀ ‘ਚ ਸ਼ਾਮਿਲ ਹਨ ਙ
ਬਾਕੀ ਦਾ ਸਬੰਧ ਪੰਜਾਬ ਦੇ ਫ਼ਿਰੋਜਪੁਰ, ਮਾਨਸਾ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲਿ੍ਹਆਂ ਨਾਲ ਹੈ ।
ਇਸ ਸੂਚੀ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਪੱਖੋਂ ਵੀ ਲਾਇਆ ਜਾ ਸਕਦਾ ਹੈ ਕਿ ਬੀਤੇ ਦਸੰਬਰ ਮਹੀਨੇ ਤੱਕ ਇਸ ਸਮੁੱਚੇ ਮਾਮਲੇ ਦੀ ਜਾਂਚ ਹਰਿਆਣਾ ਪੁਲਿਸ ਕੋਲ ਸੀ ਅਤੇ ਪਟੀਸ਼ਨਰ ਵੱਲੋਂ ਵਾਰ-ਵਾਰ ਹਾਈਕੋਰਟ ਸਾਹਮਣੇ ਮੁੱਦਾ ਚੁੱਕਿਆ ਗਿਆ ਕਿ ਉਕਤ ਸੂਚੀ ਵਿਚਲੇ ਜ਼ਿਆਦਾਤਰ ਲੋਕ ਹਰਿਆਣਾ ਤੋਂ ਬਾਹਰ ਖ਼ਾਸਕਰ ਪੰਜਾਬ ਨਾਲ ਸਬੰਧਿਤ ਹਨ, ਜਿਸ ਕਰਕੇ ਪਹਿਲਾਂ ਤੋਂ ਹੀ ਇਕ ਪਾਸੜ ਜਾਂਚ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹਰਿਆਣਾ ਪੁਲਿਸ ਲਈ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਰਹਿੰਦੇ ਪੀੜਤਾਂ ਦੇ ਬਿਆਨ ਕਲਮਬੱਧ ਕਰਨੇ ਸੰਭਵ ਨਹੀਂ ।
ਪੀੜਤ ਪਟੀਸ਼ਨਰ ਦੇ ਇਨ੍ਹਾਂ ਦਲੀਲਾਂ ਵਾਲੇ ਕੇਸ ‘ਤੇ ਹੀ ਹਾਈਕੋਰਟ ਵੱਲੋਂ ਲੰਘੀ 23 ਦਸੰਬਰ ਨੂੰ ਹੀ ਮਾਮਲੇ ਦੀ ਸਮੁੱਚੀ ਜਾਂਚ ਸੀ.ਬੀ.ਆਈ. ਹਵਾਲੇ ਕਰ ਦਿੱਤੀ ਗਈ। ਸੂਚੀ ਮੁਤਾਬਿਕ ਸੇਵਾ ਸਿੰਘ ਪੁੱਤਰ ਗੁਰਜੰਟ ਸਿੰਘ ਇਕ ਕਥਿਤ ਪੀੜਤ ਗੁਰੂਸਰ ਮੋਡੀਆ ਪਿੰਡ ਨਾਲ ਵੀ ਸਬੰਧਿਤ ਦੱਸਿਆ ਜਾ ਰਿਹਾ ਹੈ।