Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਦਾ ਅੰਤਿਮ ਸਸਕਾਰ ਕੱਲ ਦੁਪਿਹਰ 12ਵਜੇ

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਦਾ ਅੰਤਿਮ ਸਸਕਾਰ ਕੱਲ ਦੁਪਿਹਰ 12ਵਜੇ

ਅੰਮ੍ਰਿਤਸਰ: ਨਰਿੰਦਰ ਪਾਲ ਸਿੰਘ: ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ:ਮਨਜੀਤ ਸਿੰਘ ਕਲਕੱਤਾ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 18 ਜਨਵਰੀ ਨੂੰ ਦੁਪਿਹਰ 12ਵਜੇ ਦੇ ਕਰੀਬ ਚਾਟੀਵੰਡ ਗੇਟ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

79 ਸਾਲਾ ਮਨਜੀਤ ਸਿੰਘ ਕਲਕੱਤਾ ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ਰੀੜ ਦੀ ਹੱਡੀ ਦੇ ਮਣਕਿਆਂ ਵਿੱਚ ਨੁਕਸ ਪੈਣ ਤੇ ਫਿਰ ਕੈਂਸਰ ਦੀ ਮਾਮੂਲੀ ਸ਼ਿਕਾਇਤ ਦੇ ਚੱਲੇ ਇਲਾਜ ਕਾਰਣ ਕਾਫੀ ਕਮਜੌਰ ਹੋ ਚੱੁਕੇ ਸਨ। 4 ਜਨਵਰੀ 2018 ਨੂੰ ਅਚਨਚੇਤ ਹੀ ਸ਼ੁਗਰ ਘੱਟ ਜਾਣ ਕਾਰਣ ਉਨ੍ਹਾਂ ਨੂੰ ਪ੍ਰੀਵਾਰ ਵਲੋਂ ਸਥਾਨਕ ਕੱਕੜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।ਹਸਪਤਾਲ ਵਲੋਂ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਵੈਂਟੀਲੇਟਰ ‘ਤੇ ਰੱਖਕੇ ਇਲਾਜ ਕੀਤਾ ਗਿਆ ਲੇਕਿਨ ਉਨ੍ਹਾਂ ਦੀ ਸਿਹਤ ਦਿਨੋਂ ਦਿਨ ਵਿਘੜਦੀ ਗਈ ।

ਮਨਜੀਤ ਸਿੰਘ ਕਲਕੱਤਾ (ਪੁਰਾਣੀ ਤਸਵੀਰ)

ਅੱਜ ਸਵੇਰੇ 6.30 ਦੇ ਕਰੀਬ ਉਨ੍ਹ੍ਹਾਂ ਆਖਰੀ ਸਵਾਸ ਲਏ।ਉਹ ਆਪਣੇ ਪਿੱਛੇ ਧਰਮ ਸੁਪਤਨੀ ਬੀਬੀ ਸੰਤੋਖ ਕੌਰ,ਬੇਟਾ ਗੁਰਪ੍ਰੀਤ ਸਿੰਘ ਆਹਲੂਵਾਲੀਆ, ਨੂੰਹ ,ਦੋ ਧੀਆਂ,ਦੋਹਤੇ ਦੋਹਤੀਆਂ ਤੇ ਪੋਤਾ ਪੋਤਰੀ ਛੱਡ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੇਖਕ ਸਿਰਦਾਰ ਕਪੂਰ ਸਿੰਘ ਦੀ ਲਿਖਤ "ਸਾਚੀ ਸਾਖੀ" ਦਾ ਤੀਜਾ ਐਡੀਸ਼ਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰਨੀ ਜਥੇਦਾਰ ਬਣਾਏ ਜਾਣ ਤੋਂ ਬਾਅਦ ਬੀਤੇ ਦਿਨੀਂ ਸੱਦੀ ਗਈ ਪੰਜ ਸਿੰਘ ਸਾਹਿਬਾਨ ਦੀ ਪਹਿਲੀ ਬੈਠਕ ਵਿੱਚ ਗਿਆਨੀ ਹਰਪ੍ਰੀਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਤਰੀਕੇ ਅਤੇ ਬਿਨਾ ਕਿਸੇ ਸਿਆਸੀ ਪ੍ਰਭਾਵ ਅਧੀਨ ਚਲਾਉਣ ਲਈ ਚੁਣੇ ਗਏ 130 ਕਮੇਟੀ ਮੈਂਬਰਾਂ ਨੇ ਬਿਨ੍ਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: