Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੈਂਗੌਂਗ ਝੀਲ ਉਤਲੇ ਪੁਲ ਦਾ ਮਸਲਾ: ਇੰਡੀਆ ਦੇ ਇਤਰਾਜ ਤੋਂ ਬਾਅਦ ਚੀਨ ਨੇ ਕਿਹਾ ਇਹ ਸਾਡੀ ਪ੍ਰਭੂਸੱਤਾ ਦਾ ਮਸਲਾ ਹੈ

ਪੈਂਗੌਂਗ ਝੀਲ ਉਤਲੇ ਪੁਲ ਦਾ ਮਸਲਾ: ਇੰਡੀਆ ਦੇ ਇਤਰਾਜ ਤੋਂ ਬਾਅਦ ਚੀਨ ਨੇ ਕਿਹਾ ਇਹ ਸਾਡੀ ਪ੍ਰਭੂਸੱਤਾ ਦਾ ਮਸਲਾ ਹੈ

ਚੰਡੀਗੜ੍ਹ: ਚੀਨ ਵੱਲੋਂ ਪੂਰਬੀ ਲੱਦਾਖ ਵਿਚ ਪੈਂਗੌਂਗ ਝੀਲ ਉੱਤੇ ਫੌਜੀ ਪੱਖ ਤੋਂ ਬਹੁਤ ਮਹੱਤਵਪੂਰਨ ਪੁਲ ਦੀ ਉਸਾਰੀ ਦਾ ਕੰਮ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਹ ਉਸਾਰੀ ਬੀਤੇ ਸਮੇਂ ਤੋਂ ਚੱਲ ਰਹੀ ਸੀ ਪਰ ਇੰਡੀਆ ਨੇ ਇਸ ਬਾਰੇ ਕੋਈ ਧੁਖ-ਭੜਾਸ ਨਹੀਂ ਸੀ ਕੱਢੀ। ਲੰਘੇ ਦਿਨੀਂ ‘ਇਨਫੋ ਲੈਬ’ ਨਾਮੀ ਉਪਗ੍ਰਹਿ (ਸੈਟਲਾਈਟ) ਵਲੋਂ ਇਹ ਪੁਲ ਦੀ ਪੁਲਾੜ ਵਿਚੋਂ ਖਿੱਚੀ ਤਸਵੀਰ ਜਾਰੀ ਹੋ ਜਾਣ ਉੱਤੇ ਇਸ ਬਾਰੇ ਇੰਡੀਆ ਦੇ ਖਬਰਖਾਨੇ ਵਿਚ ਚਰਚਾ ਸ਼ੁਰੂ ਹੋ ਗਈ ਹੈ।

ਖਬਰ ਨਸ਼ਰ ਹੋਣ ਤੋਂ ਬਾਅਦ ਦਿੱਲੀ ਦਰਬਾਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਚੀਨ ਵੱਲੋਂ ਇਸ ਪੁਲ ਦੀ ਉਸਾਰੀ ਕੀਤੇ ਜਾਣ ਉੱਤੇ ਇਤਰਾਜ਼ ਪਰਗਟ ਕੀਤੇ ਹਨ। ਉਸਨੇ ਕਿਹਾ ਕਿ ਇਹ ਪੁਲ ਦੀ ਉਸਾਰੀ ਉਸ ਖੇਤਰ ਵਿਚ ਕੀਤੀ ਜਾ ਰਹੀ ਹੈ ਜੋ ਕਿ ਪਿਛਲੇ 60 ਸਾਲਾਂ ਤੋਂ ਚੀਨ ਦੇ ‘ਗੈਰ-ਕਾਨੂੰਨੀ” ਕਬਜ਼ੇ ਹੇਠ ਹੈ। ਬੁਲਾਰੇ ਨੇ ਕਿਹਾ ਕਿ ਦਿੱਲੀ ਵੱਲੋਂ ਚੀਨ ਦੀਆਂ ਇਸ ਖੇਤਰ ਵਿਚ ਕਾਰਵਾਈਆਂ ਬਾਰੇ ਬਰੀਕੀ ਨਾਲ ਨਿਗ੍ਹਾ ਰੱਖੀ ਜਾ ਰਹੀ ਹੈ। ਦੱਸ ਦੇਈਏ ਕਿ ਇੰਡੀਆ ਦਾ ਮੰਨਣਾ ਹੈ ਕਿ ਚੀਨ ਨੇ ਅਕਸਾਈ ਚਿਨ ਖੇਤਰ ਦੇ 38000 ਵਰਗ ਕਿੱਲੋਮੀਟਰ ਤੋਂ ਵੱਧ ਖੇਤਰ ਉੱਤੇ ਕਬਜ਼ਾ ਕੀਤਾ ਹੋਇਆ ਹੈ। ਦਿੱਲੀ ਦਰਬਾਰ ਦੇ ਬੁਲਾਰੇ ਨੇ ਕਿਹਾ ਕਿ ‘ਇੰਡੀਆ ਨੇ ਕਦੀ ਵੀ ਅਜਿਹੇ ਗੈਰਕਾਨੂੰਨੀ ਕਬਜ਼ੇ ਨੂੰ ਮਾਨਤਾ ਨਹੀਂ ਦਿੱਤੀ।

ਪੂਰਬੀ ਲੱਦਾਖ ਵਿਚ ਪੈਂਗੌਂਗ ਝੀਲ ਉੱਤੇ ਚੀਨ ਵਲੋਂ ਬਣਾਏ ਜਾ ਰਹੇ ਪੁਲ ਦਾ ਅਰਸ਼ੀ ਦ੍ਰਿਸ਼

ਚੀਨ ਨੇ ਪੁਲ ਦੀ ਉਸਾਰੀ ਨੂੰ ਆਪਣੀ ਪ੍ਰਭੂਸੱਤਾ ਦਾ ਮਸਲਾ ਦੱਸਿਆ ਹੈ। ਬੀਤੇ ਦਿਨ ਪੱਤਰਕਾਰਾਂ ਨਾਲ ਰੋਜਾਨਾ ਗੱਲਬਾਤ ਮੌਕੇ ਜਦੋਂ ਇਕ ਖਬਰ ਅਦਾਰੇ ਨੇ ਚੀਨੀ ਵਿਦੇਸ਼ ਵਜ਼ਾਰਤ ਦੇ ਨੁਮਾਇੰਦੇ ਨੂੰ ਇੰਡੀਆ ਵੱਲੋਂ ਪ੍ਰਗਟਾਏ ਗਏ ਇਤਰਾਜ਼ਾ ਬਾਰੇ ਟਿੱਪਣੀ ਕਰਨ ਲਈ ਕਿਹਾ ਤਾਂ ਉਸ ਨੇ ਜਵਾਬ ਦਿੱਤਾ “ਮੈਨੂੰ ਤੁਹਾਡੇ ਵੱਲੋਂ ਦੱਸੀ ਗਈ ਸਥਿਤੀ ਦਾ ਇਲਮ ਨਹੀਂ ਹੈ। ਮੈਂ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਚੀਨ ਵੱਲੋਂ ਆਪਣੇ ਖਿੱਤੇ ਵਿਚ ਸਾਧਨ-ਸਮਰੱਥਾ ਦੀ ਉਸਾਰੀ ਮੁਕੰਮਲ ਤੌਰ ਉੱਤੇ ਚੀਨ ਦੀ ਪ੍ਰਭੂਸੱਤਾ ਵਿਚ ਆਉਂਦੀ ਹੈ ਅਤੇ ਇਸ ਦਾ ਨਿਸ਼ਾਨਾ ਚੀਨ ਦੀ ਖੇਤਰੀ ਪ੍ਰਭੂਸੱਤਾ ਅਤੇ ਸੁਰੱਖਿਆ ਅਤੇ ਨਾਲ ਦੀ ਨਾਲ ਚੀਨ-ਇੰਡੀਆ ਸਰਹੱਦੀ ਇਲਾਕੇ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣਾ ਹੈ”।

ਜ਼ਿਕਰਯੋਗ ਹੈ ਕਿ ਬੀਤੇ ਸਾਲ ਤੋਂ ਚੀਨ ਅਤੇ ਇੰਡੀਆ ਦਰਮਿਆਨ ਸਰਹੱਦੀ ਤਣਾਅ ਬਣਿਆ ਹੋਇਆ ਹੈ ਅਤੇ ਦੋਵਾਂ ਏਸ਼ੀਆਈ ਤਾਕਤਾਂ ਦਰਮਿਆਨ 13 ਗੇੜ ਦੀ ਫੌਜੀ ਪੱਧਰੀ ਗੱਲਬਾਤ ਨਾਕਾਮ ਰਹੀ ਹੈ। ਚੀਨ ਜਿੱਥੇ ਪਹਿਲਾਂ ਮਸਲੇ ਨੂੰ ਸਰਹੱਦ ਦਾ ਮਸਲਾ ਦੱਸਦਾ ਸੀ ਓਥੇ ਹੁਣ ਚੀਨ ਨੇ ਸਖਤ ਰੁਖ ਅਪਨਾਉਂਦਿਆਂ ਇਸ ਨੂੰ ਸਿੱਧਾ ਚੀਨ ਦੀ ਪ੍ਰਭੂਸੱਤਾ ਦਾ ਮਸਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਹਾਲੀਆ ਖਬਰਾਂ ਮੁਤਾਬਿਕ ਦੋਵਾਂ ਮੁਲਕਾਂ ਦਰਮਿਆਨ 14ਵੇਂ ਗੇੜ ਦੀ ਫੌਜ ਪੱਧਰੀ ਗੱਲਬਾਤ 12 ਜਨਵਰੀ ਨੂੰ ਹੋਵੇਗੀ।


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਚੀਨ ਵੱਲੋਂ ਜੰਗ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਾ ਕੇ ਸਰਕਾਰ ਇਸ ਖਤਰੇ
ਚੀਨ ਅਤੇ ਇੰਡੀਆ ਦਰਮਿਆਨ 15ਵੇਂ ਗੇੜ ਦੀ ਫੌਜ ਪੱਧਰੀ ਗੱਲਬਾਤ ਵੀ ਬੇਸਿੱਟਾ ਰਹੀ ਹੈ। ਦੋਵੇਂ ਧਿਰਾਂ ਪੂਰਬੀ ਲੱਦਾਖ ਵਿਚ ਫੌਜਾਂ ਪਿੱਛੇ ਹਟਾਉਣ ਬਾਰੇ ਗੱਲਬਾਤ ਕਰ ਰਹੀਆਂ ਹਨ। ਗੱਲਬਾਤ ਤੋਂ ਬਾਅਦ
ਚੀਨ ਅਤੇ ਇੰਡੀਆ ਦਰਮਿਆਨ ਸੰਬੰਧਾਂ ਦੀ ਤਾਣੀ ਉਲਝਦੀ ਜਾ ਰਹੀ ਹੈ। ਇਸ ਤਾਣੀ ਦੀ ਗੁੰਝਲਦਾਰ ਹੁੰਦੀ ਜਾ ਰਹੀ ਇੱਕ ਤੰਦ ਲੋਕ ਰਾਏ ਨਾਲ ਸੰਬੰਧਿਤ ਹੈ। ਲੰਘੇ ਮਹੀਨੇ (17 ਜੁਲਾਈ ਨੂੰ)
'ਦਾ ਹਿੰਦੂ' ਵਿੱਚ ਅੱਜ (22 ਜੂਨ ਨੂੰ) ਇਕ ਖਬਰ ਨਸ਼ਰ ਹੋਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇੰਡੀਆ ਦੇ ਬਚਾਅ ਮੰਤਰੀ (ਡਿਫੈਂਸ ਮਨਿਸਟਰ) ਰਾਜਨਾਥ ਸਿੰਘ ਨੇ ਦੂਜੀ ਸੰਸਾਰ ਜੰਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: