Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਕਾਰੀ ਜਬਰ ਖਿਲਾਫ ਪੱਤਰਕਾਰਾਂ ਨੇ ਕੀਤਾ ਏਕਾ

ਸਰਕਾਰੀ ਜਬਰ ਖਿਲਾਫ ਪੱਤਰਕਾਰਾਂ ਨੇ ਕੀਤਾ ਏਕਾ

ਚੰਡੀਗੜ੍ਹ –  ਪੰਜਾਬੀ ਲੋਕ ਚੈਨਲ ਦੇ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਅਤੇ ਉਨ੍ਹਾਂ ਦੇ ਬੇਟੇ ਸੁਖਵੀਰ ਸਿੰਘ ਨਾਲ ਪਟਿਆਲਾ ਵਿਖੇ ਕਵਰੇਜ ਦੌਰਾਨ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਵੱਲੋਂ ਕੀਤੀ ਗਈ ਕੁੱਟਮਾਰ, ਕੈਮਰਾ ਖੋਹਣ ਅਤੇ ਧਮਕੀਆਂ ਦੇਣ ਦੇ ਮਾਮਲੇ ਨੂੰ ਲੈ ਕੇ ਲੰਘੀ 12 ਮਈ ਨੂੰ ਗੁਰਦੁਆਰਾ ਅੰਬ ਸਾਹਿਬ, ਮੁਹਾਲੀ ਵਿਖੇ ਪੱਤਰਕਾਰ ਭਾਈਚਾਰੇ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪੀੜਤ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ “ਸ਼ੁਕਰਾਨਾ ਯਾਤਰਾ” ਦੌਰਾਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੀ ਉਹ ਆਪਣੇ ਬੇਟੇ ਨਾਲ ਕਵਰੇਜ ਕਰ ਰਹੇ ਸਨ। ਇਸ ਦੌਰਾਨ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਨੇ ਉਨ੍ਹਾਂ ਨੂੰ ਕਵਰੇਜ ਬੰਦ ਕਰਨ ਲਈ ਦਬਾਅ ਬਣਾਇਆ। ਟਿਵਾਣਾ ਮੁਤਾਬਕ ਡੀਐਸਪੀ ਵੱਲੋਂ ਉਨ੍ਹਾਂ ਦਾ ਕੈਮਰਾ ਖੋਹ ਲਿਆ ਗਿਆ ਅਤੇ ਕੈਮਰਾ ਚਲਾ ਰਹੇ ਉਨ੍ਹਾਂ ਦੇ ਬੇਟੇ ਨਾਲ ਕੁੱਟਮਾਰ ਵੀ ਕੀਤੀ ਗਈ। ਬਾਅਦ ਵਿੱਚ ਉਨ੍ਹਾਂ ਨੂੰ ਥਾਣਾ ਜੂਲਕਾ ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਥਾਣਾ ਜੂਲਕਾ ਦੇ ਐੱਸਐੱਚਓ ਵੱਲੋਂ ਵੀ ਮਾੜਾ ਵਿਵਹਾਰ ਕੀਤਾ ਗਿਆ ਅਤੇ ਧਮਕੀਆਂ ਭਰਿਆ ਲਹਿਜ਼ਾ ਅਪਣਾਇਆ ਗਿਆ। ਪੱਤਰਕਾਰ ਟਿਵਾਣਾ ਨੇ ਇਹ ਦੋਸ਼ ਵੀ ਲਗਾਇਆ ਕਿ ਉਸ ਨੂੰ ਜੁਲਕਾਂ ਥਾਣੇ ਵਿੱਚ ਸੱਤ ਘੰਟੇ ਨਜਾਇਜ਼ ਤੌਰ ‘ਤੇ ਬੰਦ ਰੱਖਿਆ ਗਿਆ ਜੋ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੈ। ਇਸ ਮੌਕੇ ਇਹ ਫੈਸਲਾ ਵੀ ਕੀਤਾ ਗਿਆ ਕਿ ਡੀਐਸਪੀ ਅਤੇ ਪੁਲਿਸ ਇੰਸਪੈਕਟਰ ਦੀ ਸ਼ਿਕਾਇਤ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੀਤੀ ਜਾਵੇਗੀ। ਜੋ ਪੱਤਰਕਾਰ ਟਿਕਾਣਾ ਦੇ ਨਾਬਾਲਗ ਲੜਕੇ ਨੂੰ ਪੁਲਿਸ ਨੇ ਨਜਾਇਜ਼ ਪਰੇਸ਼ਾਨ ਕੀਤਾ ਉਸ ਦੀ ਸ਼ਿਕਾਇਤ ਵੀ ਸੰਬੰਧਿਤ ਵਿਭਾਗ ਨੂੰ ਦਿੱਤੀ ਜਾਵੇਗੀ।

ਮੀਟਿੰਗ ਵਿੱਚ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਨੂੰ ਇਨਸਾਫ਼ ਦਿਵਾਉਣ ਲਈ ਇੱਕ ਜੁਆਇੰਟ ਐਕਸ਼ਨ ਕਮੇਟੀ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਇਸ ਕਮੇਟੀ ਵਿੱਚ ਮਨਿੰਦਰਜੀਤ ਸਿੱਧੂ, ਰਤਨਦੀਪ ਧਾਲੀਵਾਲ, ਜੱਸ ਗਰੇਵਾਲ, ਮਿੰਟੂ ਗੁਰੂਸਰੀਆ, ਜਸਵੀਰ ਸਿੰਘ ਮੁਕਤਸਰ, ਜਗਮੀਤ ਸਿੰਘ ਖੱਪਿਆਂਵਾਲੀ, ਤਜਿੰਦਰ ਸਿੰਘ, ਅੰਤਰਪ੍ਰੀਤ ਸਿੰਘ ਖਹਿਰਾ, ਸੁਖਵਿੰਦਰ ਸਿੰਘ ਪਟਿਆਲਾ, ਮਨੋਜ ਕੁਮਾਰ ਪਟਿਆਲਾ, ਗੁਰਬਖ਼ਸ਼ ਸਿੰਘ ਭਾਦਸੋਂ, ਜਗਤਾਰ ਸਿੰਘ ਭੁੱਲਰ, ਰਮਨਦੀਪ ਸ਼ਰਮਾ, ਜਗਦੀਪ ਸਿੰਘ ਥਲੀ ਅਤੇ ਪਰਮਜੀਤ ਸਿੰਘ ਗਾਜ਼ੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ।

ਮਤਾ ਪਾਸ ਕੀਤਾ ਗਿਆ ਕਿ ਜੇਕਰ 15 ਮਈ ਤੱਕ ਸੰਬੰਧਿਤ ਡੀਐਸਪੀ ਅਤੇ ਐੱਸਐੱਚਓ ਨੂੰ ਮੁਅੱਤਲ ਨਾ ਕੀਤਾ ਗਿਆ ਤਾਂ 20 ਮਈ ਨੂੰ ਐੱਸਐੱਸਪੀ ਦਫ਼ਤਰ ਪਟਿਆਲਾ ਦੇ ਬਾਹਰ ਇਨਸਾਫ਼ ਦੀ ਮੰਗ ਲਈ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ‘ਤੇ ਵਰਕਰ ਸਮੂਲੀਅਤ ਕਰਨਗੇ। ਮੀਟਿੰਗ ਵਿੱਚ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਖੋਖਰ, ਜਗਦੀਪ ਸਿੰਘ ਥਲੀ, ਰਵੀ ਸੰਗਰਾਹੂਰ, ਅੰਤਰਪ੍ਰੀਤ ਸਿੰਘ ਖਹਿਰਾ, ਮੋਹਨ ਸਿੰਘ, ਕੁਲਵਿੰਦਰ ਛਲੇੜੀ, ਸਤਨਾਮ ਸਿੰਘ, ਮਨਵਿੰਦਰ ਸਿੰਘ ਟਿਵਾਣਾ, ਰਜਿੰਦਰ ਸਿੰਘ ਸਭਰਾ,ਮਨਦੀਪ ਸਿੰਘ ਕੰਗ, ਪੱਤਰਕਾਰ ਜੰਗਵੀਰ ਸਿੰਘ, ਪੱਤਰਕਾਰ ਵਿਕਰਮ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: