Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੰਨੜ ਪੱਤਰਕਾਰ ਗੌਰੀ ਲੰਕੇਸ਼ ਦਾ ਬੈਂਗਲੁਰੂ ‘ਚ ਕਤਲ, ਹਿੰਦੂਵਾਦੀ ਵਿਚਾਰਧਾਰਾ ਦੀ ਸੀ ਵਿਰੋਧੀ

ਕੰਨੜ ਪੱਤਰਕਾਰ ਗੌਰੀ ਲੰਕੇਸ਼ ਦਾ ਬੈਂਗਲੁਰੂ ‘ਚ ਕਤਲ, ਹਿੰਦੂਵਾਦੀ ਵਿਚਾਰਧਾਰਾ ਦੀ ਸੀ ਵਿਰੋਧੀ

ਬੈਂਗਲੁਰੂ: ਬੈਂਗਲੁਰੂ ‘ਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸਦੇ ਘਰ ‘ਚ ਵੜ ਕੇ ਉਸਨੂੰ ਗੋਲੀਆਂ ਮਾਰੀਆਂ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਨੇੜੇ ਤੋਂ ਉਨ੍ਹਾਂ ਨੇ ਗੋਲੀਆਂ ਚਲਾਈਆਂ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਗੌਰੀ ਲੰਕੇਸ਼ (ਫਾਈਲ ਫੋਟੋ)
ਗੌਰੀ ਲੰਕੇਸ਼ (ਫਾਈਲ ਫੋਟੋ)

ਵਿਚਾਰਧਾਰਕ ਮਤਭੇਦਾਂ ਕਰਕੇ ਉਹ ਕੁਝ ਲੋਕਾਂ ਦੇ ਨਿਸ਼ਾਨੇ ‘ਤੇ ਸੀ। ਉਹ ਕੰਨੜ ਭਾਸ਼ਾ ‘ਚ ਇਕ ਹਫਤਾਵਾਰੀ ਰਸਾਲਾ ਕੱਢਦੀ ਸੀ ਅਤੇ ਉਸਨੂੰ ਦਲੇਰ ਅਤੇ ਬੇਬਾਕ ਪੱਤਰਕਾਰ ਮੰਨਿਆ ਜਾਂਦਾ ਸੀ। ਉਹ ਕਰਨਾਟਕਾ ਦੀ ਸਿਵਲ ਸੋਸਾਇਟੀ ਦਾ ਇਕ ਮਸ਼ਹੂਰ ਚਿਹਰਾ ਸੀ। ਗੌਰੀ ਕੰਨੜ ਪੱਤਰਕਾਰਤਾ ‘ਚ ਇਕ ਨਵੇਂ ਪੈਮਾਨੇ ਸਥਾਪਤ ਕਰਨ ਵਾਲੇ ਪੀ. ਲੰਕੇਸ਼ ਵੀ ਵੱਡੀ ਪੁੱਤਰੀ ਸੀ। ਉਹ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਅਤੇ ਹਿੰਦੂਵਾਦੀ ਰਾਜਨੀਤੀ ਦੀ ਮੁਖਾਲਫਤ ਕਰਦੀ ਸੀ।

ਖ਼ਬਰਾਂ ਮੁਤਾਬਕ ਹਮਲਾਵਰਾਂ ਨੇ ਲੰਕੇਸ਼ ‘ਤੇ 7 ਗੋਲੀਆਂ ਮਾਰੀਆਂ। ਤਿੰਨ ਗੋਲੀਆਂ ਉਸਦੀ ਛਾਤੀ ‘ਚ ਲੱਗੀਆਂ ਅਤੇ ਇਕ ਗੋਲੀ ਗਲੇ ‘ਚ ਲੱਗੀ। ਪਿਛਲੇ ਸਾਲ ਭਾਜਪਾ ਸਾਂਸਦ ਪ੍ਰਹਿਲਾਦ ਜੋਸ਼ੀ ਵਲੋਂ ਦਾਇਰ ਮਾਣਹਾਨੀ ਕੇਸ ‘ਚ ਗੌਰੀ ਲੰਕੇਸ਼ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਕਿਉਂਕਿ ਉਸਨੇ ਭਾਜਪਾ ਆਗੂਆਂ ਦੇ ਖਿਲਾਫ ਆਪਣੇ ਹਫਤਾਵਾਰੀ ਰਸਾਲੇ ‘ਚ ਖ਼ਬਰ ਲਾਈ ਸੀ ਜਿਸ ਕਾਰਨ ਉਸ ‘ਤੇ ਮਾਣਹਾਨੀ ਮੁਕੱਦਮਾ ਦਾਇਰ ਕੀਤਾ ਗਿਆ ਸੀ।

ਹਮਲੇ ਤੋਂ ਬਾਅਦ ਮੌਕੇ 'ਤੇ ਹੀ ਗੌਰੀ ਲੰਕੇਸ਼ ਦੀ ਮੌਤ ਹੋ ਗਈ
ਹਮਲੇ ਤੋਂ ਬਾਅਦ ਮੌਕੇ ‘ਤੇ ਹੀ ਗੌਰੀ ਲੰਕੇਸ਼ ਦੀ ਮੌਤ ਹੋ ਗਈ

ਗੌਰੀ ਲੰਕੇਸ਼ ਦੀ ਪਛਾਣ ਸਿਸਟਮ ਵਿਰੋਧੀ, ਗਰੀਬ ਸਮਰਥਕ ਅਤੇ ਦਲਿਤ ਸਮਰਥਕ ਵਜੋਂ ਕੀਤੀ ਜਾਂਦੀ ਹੈ। ਸਾਲ 1962 ‘ਚ ਪੈਦਾ ਹੋਈ ਦੇ ਪਿਤਾ ਪੀ. ਲੰਕੇਸ਼ ‘ਲੰਕੇਸ਼ ਪੱਤਰਿਕਾ’ ਪ੍ਰਕਾਸ਼ਿਤ ਕਰਦੇ ਸੀ। ਆਪਣੇ ਭਾਈ ਇੰਦਰਜੀਤ ਲੰਕੇਸ਼ ਨਾਲ ਮਤਭੇਦਾਂ ਤੋਂ ਬਾਅਦ ਉਸਨੇ ਲੰਕੇਸ਼ ਪੱਤਰਿਕਾ ਦੇ ਸੰਪਾਦਕ ਦਾ ਅਹੁਦਾ ਛੱਡ ਕੇ 2005 ‘ਚ ਆਪਣਾ ਕੰਨੜ ਟੈਬਲਾਇਡ ‘ਗੌਰੀ ਲੰਕੇਸ਼ ਪੱਤਰਿਕਾ’ ਸ਼ੁਰੂ ਕਰ ਲਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਫ਼ਸਲਾਂ ’ਤੇ ਘੱਟੋ ਘੱਟ ਸਮਰਥਣ ਮੁੱਲ ਦੀ ਮੰਗ ਨੂੰ ਲੈ ਕੇ ਖਨੋਰੀ ਸੀਮਾ ’ਤੇ ਚਲ ਰਹੇ ਸੰਘਰਸ਼ ਦੌਰਾਨ ਪੰਜਾਬ ਬੰਦ ਲਈ ਦਲ ਖ਼ਾਲਸਾ ਵੱਲੋਂ ਥਾਵਾਂ ’ਤੇ ਸਮੂਲੀਅਤ ਕੀਤੀ ਗਈ। ਰਾਮਪੁਰਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: