Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਨੰਦ ਕਾਰਜ਼ ਦੇ ਮਸਲੇ ਨੂੰ ਮੀਡੀਆ ਵੱਲੋਂ ਗਲਤ, ਪੱਖਪਾਤੀ ਅਤੇ ਵਧਾ ਚੜਾ ਕੇ ਪੇਸ਼ ਕਰਨ ‘ਤੇ ਬਰਤਾਨੀਆ ਦੇ ਸਿੱਖ ਚਿੰਤਤ

ਆਨੰਦ ਕਾਰਜ਼ ਦੇ ਮਸਲੇ ਨੂੰ ਮੀਡੀਆ ਵੱਲੋਂ ਗਲਤ, ਪੱਖਪਾਤੀ ਅਤੇ ਵਧਾ ਚੜਾ ਕੇ ਪੇਸ਼ ਕਰਨ ‘ਤੇ ਬਰਤਾਨੀਆ ਦੇ ਸਿੱਖ ਚਿੰਤਤ

ਲੰਡਨ (4 ਅਗਸਤ, 2015): ਆਨੰਦ ਕਾਰਜ਼ ਦੀ ਰਸਮ ਦੀ ਮਰਿਆਦਾ ਦੀ ਪਵਿੱਤਰਤਾ ਨੂੰ ਬਰਕਾਰਰ ਰੱਖਣ ਲਈ ਸ਼ਾਤਮਈ ਰੋਸ ਜ਼ਾਹਿਰ ਕਰੇ ਸਿੱਖਾਂ ਨੂੰ ਮੀਡੀਆ ਵੱਲੋਂ ਗਲਤ, ਪੱਖਪਾਤੀ ਅਤੇ ਨਾਂਹਪੱਖੀ ਤਰੀਕੇ ਨਾਲ ਪੇਸ਼ ਕਰਨ ਤੋਂ ਬਰਤਾਨੀਆਂ ਦੇ ਸਿੱਖ ਕਾਫੀ ਚਿੰਤਤ ਹਨ।

ਰੋਸ ਮੁਜ਼ਾਹਰਾ ਕਰਨ ਦੀਆਂ ਦੋ ਵੱਖ-ਵੱਖ ਘਟਨਾਵਾਂ, ਜਿਸ ਵਿੱਚ ਰੋਸ ਕਰਨ ਵਾਲਿਆ ਤਰਫੋਂ ਕਿਸੇ ਤਰਾਂ ਦੀ ਕੋਈ ਹਿੰਸਾ, ਕੋਈ ਤੋੜ ਫੋੜ ਨਹੀ ਹੋਈ ਸਬੰਧੀ ਮੀਡੀਆ ਵੱਲੋਂ ਬੜੀ ਗੈਰਜੁਮੇਵਾਰੀ ਨਾਲ ਸਿੱਖਾਂ ਵਾਸਤੇ ਕੱਟੜਵਾਦੀ ਅਤੇ ਝਗੜਾਲੂ ਸ਼ਬਦਾਂ ਨੂੰ ਵਰਤਿਆ ਗਿਆ।

ਆਨੰਦ ਕਾਰਜ਼
ਆਨੰਦ ਕਾਰਜ਼

ਸਿੱਖ ਫੇੈਡਰੇਸ਼ਨ ਯੂਕੇ ਦੇ ਪ੍ਰੈੱਸ ਸਕੱਤਰ ਸ੍ਰ.ਗੁਰਜੀਤ ਸਿੰਘ ਨੇ ਸਿੱਖ ਸਿਆਸਤ ਨੂੰ ਭੇਜੇ ਪੈਸ ਨੋਟ ਵਿੱਚ ਦੱਸਿਆ ਕਿ ਇਸ ਹਫਤੇ ਡੇਲੀ ਟੈਲੀਗਰਾਫ ਅਖਬਾਰ ਦੇ ਇੱਕ ਲੇਖ ਦੀ ਸੁਰਖੀ ਵਿੱਚ ਉਸਨੇ ਲਿਖਿਆ ਕਿ ਧਾਰਮਿਕ ਕੱਟੜਵਾਦੀਆਂ ਨੇ ਅੱਲਗ-ਅਲੱਗ ਧਰਮਾਂ ਨੂੰ ਮੰਨਣ ਵਾਲਿਆਂ ਦੇ ਆਨੰਦ ਕਾਰਜ਼ ਕਰਨ ਤੋਂ ਰੋਕਿਆ।

ਇਸ ਤੋ ਇਲਾਵਾ ਕੁਝ ਹਫਤੇ ਪਹਿਲਾਂ ਇੰਨਡੀਪੈਨਡੈਂਟ ਨੇ ਇੱਕ ਸੁਰਖੀ ਵਿੱਚ ਲਿਖਿਆ ਸੀ ਕਿ ਸਿੱਖ ਕੁੜੀ ਅਤੇ ਗੈਰ ਸਿੱਖ ਮੁੰਡੇ ਦਾ ਵਿਆਹ ਝਗੜਾਲੂਆਂ ਨੇ ਗੁਰਦੁਆਰਾ ਸਾਹਿਬ ਵਿੱਚ ਕਰਨ ਤੋਂ ਰੋਕਿਆ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਵੱਖੋ-ਵੱਖਰੀਆਂ ਘਟਨਾਵਾਂ ਵਿੱਚ ਰੌਲਾ ਇਨ੍ਹਾਂ ਗੁਰਦੁਆਰਾ ਸਾਹਿਬਾਨ ਦੀ ਪ੍ਰਬੰਧਕੀ ਕਮੇਟੀਆਂ ਅਤੇ ਸਿੱਖ ਮਰਿਆਦਾ ਨੂੰ ਬਹਾਲ ਰੱਖਣ ਵਾਲ਼ਿਆ ਵਿੱਚ ਸੀ। ਜੋ ਇਹ ਚਾਹੂੰਦੇ ਸਨ ਕਿ ਆਨੰਦ ਕਾਰਜ਼ ਦੀ ਮਰਿਆਦਾ ਦੀ ਪਵਿੱਤਰਤਾ ਕਾਇਮ ਰੱਖੀ ਜਾਵੇ ਅਤੇ ਇਸ ਸਬੰਧੀ ਕੋਈ ਛੂਟ ਨਾ ਦਿੱਤੀ ਜਾਵੇ।

ਪ੍ਰੈੱਸ ਨੋਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਾਡੇ ਅੰਦਾਜ਼ੇ ਮੁਤਾਬਿਕ ਪਿਛਲੇ 5-6 ਹਫਤਿਆਂ ਵਿੱਚ ਕਰੀਬ 3 ਹਜ਼ਾਰ ਆਨੰਦ ਕਾਰਜ਼ ਬਰਤਾਨੀਆਂ ਦੇ 250 ਗੁਰਦੁਆਰਾ ਸਾਹਿਬਾਨ ਵਿੱਚ ਹੋਏ ਹਨ, ਜਿੱਥੇ ਕਿਸੇ ਤਰਾਂ ਦੇ ਰੋਸ ਜ਼ਾਹਿਰ ਕਰਨ ਦੀ ਜਰੂਰਤ ਨਹੀ ਪਈ।ਉਨ੍ਹਾਂ ਕਿਹਾ ਕਿ ਸੈਂਕੜੇ ਜੋੜਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਨੰਦ ਕਾਰਜ਼ ਦੀ ਪਵਿੱਤਰ ਮਰਿਆਦਾ ਤੋਂ ਜਾਣੂ ਕਰਵਾਇਆ ਅਤੇ ਜਿੰਨਾਂ ਮਾਮਲ਼ਿਆਂ ਵਿੱਚ ਕੁੜੀ ਮੁੰਡਾ ਵੱਖ-ਵੱਖ ਧਰਮਾਂ ਦੇ ਸਨ, ਸਹਿਮਤੀ ਨਾਲ ਹੋਰ ਢੰਗ ਅਪਨਾਇਆ ਗਿਆ।


ਇਹ ਖਬਰ ਅੰਗਰੇਜ਼ੀ ਵਿਚ ਪੜ੍ਹਨ ਲਈ ਵੇਖੋ ~

UK: Negative & biased media portrayal of Sikh issues needs to stop


ਮੀਡੀਆ ਨੇ ਇਸ ਗੱਲ ਨੂੰ ਸਪੱਸ਼ਟਤਾ ਨਾਲ ਨਹੀਂ ਦੱਸਿਆ ਕਿ ਇਹ ਰੋਸ ਮੁਜ਼ਾਹਰੇ ਦੀਆਂ ਘਟਨਾਵਾਂ ਬਹੁਤ ਹੀ ਥੋੜੀਆਂ ਹਨ ਅਤੇ ਇਹ ਵਿਆਹ ਕਰਵਾਉਣ ਵਾਲੇ ਜੋੜਿਆਂ ਦੇ ਖਿਲਾਫ ਨਹੀਂ ਸਨ, ਬਲਕਿ ਇਹ ਤਾਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਉਨ੍ਹਾਂ ਦੇ ਖਿਲਾਫ ਸਨ ਜਿੰਨਾਂ ਨੂੰ ਆਨੰਦ ਕਾਰਜ਼ ਕਰਨ ਦੀ ਇਜ਼ਾਜ਼ਤ ਦਿੱਤੀ ਗਈ ਸੀ।ਵੱਖ-ਵੱਖ ਧਰਮਾਂ ਤੋਂ ਵਿਆਹ ਕਰਨ ਦੀ ਇੱਛਾ ਰੱਖਣ ਵਾਲੇ ਜੋੜੇ ਆਪਣੀ ਮਰਜ਼ੀ ਮੁਤਾਬਿਕ ਧਾਰਮਕਿ ਜਾ ਸਮਾਜਿੱਕ ਰੀਤ ਨਿਭਾਉਣ ਲਈ ਆਜ਼ਾਦ ਹਨ।ਉਹ ਇਸ ਲਈ ਚਰਚ, ਮੰਦਰ, ਮਸਜ਼ਿਦ ਕਿਤੇ ਵੀ ਜਾ ਸਕਦੇ ਹਨ।ਜਿੱਥੇ ਕੁੜੀ ਅਤੇ ਮੁੰਡਾ ਦੋਵੇ ਸਿੱਖ ਹਨ, ਉਹ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ਼ ਕਰ ਸਕਦੇ ਹਨ ਅਤੇ ਉਹ ਉੱਥੇ ਆਪਣੇ ਰਿਸ਼ਤੇਦਾਰਾਂ ਅਤੇ ਸੱਜਣਾਂ ਮਿੱਤਰਾਂ ਨੂੰ ਸੱਦ ਸਕਦੇ ।

ਆਨੰਦ ਕਾਰਜ਼ ਦੀ ਮਰਿਆਦਾ ਨੂੰ ਜਾਣਨ ਵਾਲੇ ਇਹ ਜਾਣਦੇ ਹਨ ਕਿ ਇਹ ਮਰਿਆਦਾ ਸਿੱਖ ਗੁਰੂੀ ਸਹਿਬਾਨ ਵੱਲੋਂ ਚਲਾਈ ਗਈ ਸੀ ਅਤੇ ਸੈਕੜੇ ਸਾਲਾਂ ਤੋਂ ਚੱਲਦੀ ਆ ਰਹੀ ਹੈ ਅਤੇ ਇਸ ‘ਤੇ ਕਿਸੇ ਤਰਾਂ ਦਾ ਸਮਝੌਤਾ ਕਰਨ ਦੀ ਕੋਈ ਗੁੰਜ਼ਾੁਇਸ਼ ਨਹੀ।

ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਉਪਰੋਕਤ ਦੋਹਾਂ ਘਟਨਾਵਾਂ ਸਬੰਧੀ ਤਾਜ਼ਾ ਮੀਡੀਆ ਖਬਰਾਂ ਪੇਸ਼ਾਵਰ ਪੱਤਰਕਾਰਾਂ ਦੀ ਕਿਸੇ ਨਿੱਜ਼ੀ ਦੁਸ਼ਮਣੀ ਵਿੱਚੋਂ ਨਿਕਲ ਰਹੀਆਂ ਹਨ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖ ਤਾਲੀਬਾਨ ਵਰਗੇ ਬੇਹੁਦਾ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ।

ਸਿੱਖ ਹੋਰ ਧਰਮਾਂ ਦੀ ਕਦਰ ਕਰਦੇ ਹਨ, ਪਰ ਸਿੱਖ ਗੁਰੁ ਸਹਿਬਾਨ ਨੇ ਸਿੱਖਾਂ ਨੂੰ ਮਨੁੱਖੀ ਬਰਾਬਰੀ ‘ਤੇ ਜ਼ੋਰ ਦਿੰਦਿਆਂ ਇੱਕ ਨਿਆਰਾ ਰਸਤਾ ਦਿੱਤਾ ਹੈ। ਸਿੱਖਾਂ ਨੂੰ ਇਮਾਨਦਾਰੀ, ਮਿਹਨਤ ਨਾਲ ਆਪਣੇ ਪਰਿਵਾਰ ਅਤੇ ਸਮਾਜ ਦੀਆਂ ਲੋੜਾਂ ਪੁਰੀਆਂ ਕਰਨ ਲਈ ਕਿਹਾ ਗਿਆ ਹੈ।ਸਿੱਖ ਇੱਕ ਰੱਬ ਵਿੱਚ ਵਿਸ਼ਵਾਸ਼ ਰੱਖਦੇ ਹਨ, ਜੋ ਹਰ ਜਗਾ ਹੈ ਅਤੇ ਮਨੁੱਖੀ ਸਮਝ ਤੋਂ ਪਰਾਂ ਹੈ।

ਹੋਰ ਕਈ ਧਰਮ ਵੀ ਇੱਕ ਰੱਬ ਵਿੱਚ ਵਿਸ਼ਵਾਸ਼ ਰੱਖਦੇ ਹਨ ਪਰ ਉਨ੍ਹਾਂ ਦੇ ਰੱਬ ਵਿੱਚ ਮਨੁੱਖੀ ਗੁਣ ਜਿਵੇਂ ਲਿੰਗ, ਜਨਮ, ਪੱਖਪਾਤ, ਈਰਖਾ, ਸਾੜਾ, ਗੁੱਸਾ ਆਦਿ ਸ਼ਾਮਲ ਹਨ।ਸਿੱਖ ਧਰਮ ਗ੍ਰਹਿਸਤ ਮਾਰਗ ਦਾ ਪੂਰਨ ਹਮਾਇਤੀ ਹੈ ਅਤੇ ਇਸ ਵਿਸ਼ਾਵਾਸ਼ ਦਾ ਕੇਂਦਰ ਆਨੰਦ ਕਾਰਜ਼ ਦੀ ਵਿਧੀ ਹੈ। ਇਥੇ ਵਿਆਹੁਤਾ ਮੁੰਡਾ ਅਤੇ ਕੁੜੀ ਇਹ ਪ੍ਰਣ ਕਰਦੇ ਹਨ ਕਿ ਅੱਜ ਤੋਂ ਉਹ ਦੋਵੇ ਇੱਕ ਹਨ ਅਤੇ ਪਰਿਵਾਰ ਅਤੇ ਸਮਾਜ ਲਈ ਰਲ ਮਿਲ ਕੇ ਕਾਰਜ਼ ਕਰਨਗੇ।

ਸਿੱਖ ਧਰਮ ਸਾਨੂੰ ਸਿੱਖਿਆ ਦਿੰਦਾ ਹੈ ਕਿ ਸਾਨੂੰ ਆਪਣੇ ਵਿਹਾਰ ਵਿੱਚ ਸਪੱਸ਼ਟ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ, ਖ਼ਾਸ ਕਰਕੇ ਗੁਰਦੁਆਰਾ ਸਾਹਿਬਾਨ ਵਿੱਚ।ਇੱਕ ਮੁੰਡੇ ਅਤੇ ਕੂੜੀ ਲਈ ਬਿਨ੍ਹਾਂ ਇਸ ਗੱਲ ਦੀ ਪ੍ਰਵਾਹ ਕੀਤੇ ਬਗੈਰ ਕਿ ਉਸਨੇ ਆਪਣਾ ਵਿਆਹੁਤਾ ਜੀਵਨ ਸਿੱਖ ਧਰਮ ਦੇ ਅਸੂਲਾਂ ਅਨੁਸਾਰ ਜਿਉਣਾ ਹੈ, ਆਨੰਦ ਕਾਰਜ਼ ਕਰਵਾਉਣਾ ਬਹੁਤ ਹੀ ਗਲਤ ਹੈ।ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਦੁਆਲੇ ਚਾਰ ਲਾਵਾਂ ਲੈਣੀਆਂ ਇਸ ਗੱਲ ਦੀ ਯਾਦ ਦੁਆਉਦੀਆਂ ਹਨ ਕਿ ਸਿੱਖ ਨੇ ਆਪਣਾ ਜੀਵਨ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਹੀ ਬਿਤਾਉਣਾ ਹੈ।

ਸਿੱਖ ਕੌਮ ਦੇ ਵਿੱਚ ਇਸ ਗੱਲ ਦੀ ਬਹੁਤ ਚਿੰਤਾਂ ਹੈ ਕਿ ਮਨੁੱਖੀ ਅਧਿਕਾਰਾਂ ਅਤੇ ਸਿੱਖ ਪਛਾਣ ਦੇ ਮਸਲੇ ‘ਤੇ ਪੱਖਪਾਤ ਵਰਗੇ ਗੰਭੀਰ ਮਸਲਿਆਂ ਨੂੰ ਮੀਡੀਆ ਵੱਲੋਂ ਪੁਰੀ ਤਰਾਂ ਅੱਖੋਂ ਪਰੋਖੇ ਕੀਤਾ ਜਾਂਦਾ ਹੈ।ਪਰ ਵੱਖ-ਵੱਕ ਧਰਮਾਂ ਦੇ ਜੋੜਿਆਂ ਦੇ ਆਨੰਦ ਕਾਰਜ਼ ਦੇ ਮੁੱਦੇ ਨੂੰ ਉਬਾਰਨ ਲਈ ਕਾਹਲਾ ਹੈ।
ਇਸ ਮੁੱਦੇ ਨੂੰ ਲਗਾਤਾਰ ਗਲਤ, ਪੱਖਪਾਤੀ ਤਰੀਕੇ ਨਾਲ ਅਤੇ ਵਧਾ ਚੜ੍ਹਾਕੇ ਪੇਸ਼ ਕਰਨ ਕੁਦਰਤੀ ਤੌਰ ‘ਤੇ ਗੰਭੀਰ ਚਿੰਤਾ ਪੈਦਾ ਕਰਦਾ ਹੈ।

ਮੀਡੀਆ ਇਸ ਮਸਲੇ ‘ਤੇ ਸਿੱਖ ਧਰਮ ਅਤੇ ਹੋਰ ਮੁਖ ਧਰਮਾਂ ਦੀ ਤੁਲਨਾ ਕਰਨ ਵਿੱਚ ਫੇਲ ਹਇਆ ਹੈ। ਉਨਾਂ ਲੋਕਾਂ ਵੱਲੋਂ ਜੋ ਕਿਸੇ ਧਰਮ ਨੂੰ ਸਮਝਦੇ ਨਹੀ , ਮੰਨਦੇ ਨਹੀਂ, ਕਿਸੇ ਵਿਸ਼ੇਸ਼ ਧਰਮ ਨੂੰ ਅਤੇ ਉਸਦੀਆਂ ਰਹੁਰੀਤਾਂ ਨੂੰ ਨਿਸ਼ਾਨਾਂ ਬਣਾ ਕੇ ਖਬਰਾਂ ਛਾਪਣੀਆਂ, ਪੱਖਪਾਤ ਹੈ ਅਤੇ ਇਸਨੂੰ ਰੋਕਣ ਦੀ ਲੋੜ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਪੰਥਕ ਸਫਾਂ ਵਿੱਚ ਇਹ ਖ਼ਬਰ ਬਹੁਤ ਦੁੱਖ ਅਤੇ ਅਫਸੋਸ ਦੇ ਨਾਲ ਪੜ੍ਹੀ ਜਾਵੇ ਜੀ ਕਿ ਸਿੱਖ ਐਕਟੀਵਿਟਿਸ ਅਤੇ ਕੇਸਰੀ ਲਹਿਰ ਦੇ ਮੋਢੀਆਂ ਵਿੱਚ ਸ਼ੁਮਾਰ ਭਾਈ ਸਾਹਿਬ ਸਰਦਾਰ ਜਗਦੀਸ਼ ਸਿੰਘ ਜੀ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: