Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪਹਿਲਾਂ ਬਿਜਲੀ ਨਹੀਂ ਮਿਲ ਰਹੀ ਹੁਣ ਨਹਿਰੀ ਪਾਣੀ ਵੀ ਬੰਦ-ਭਾਰਤੀ ਕਿਸਾਨ ਯੂਨੀਅਨ

ਪਹਿਲਾਂ ਬਿਜਲੀ ਨਹੀਂ ਮਿਲ ਰਹੀ ਹੁਣ ਨਹਿਰੀ ਪਾਣੀ ਵੀ ਬੰਦ-ਭਾਰਤੀ ਕਿਸਾਨ ਯੂਨੀਅਨ

ਫਰੀਦਕੋਟ (21 ਮਾਰਚ, 2010 – ਗੁਰਭੇਜ ਸਿੰਘ ਚੌਹਾਨ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੀਤ ਪ੍ਰਧਾਨ ਪੰਜਾਬ ਸ: ਗੁਰਮੀਤ ਸਿੰਘ ਗੋਲੇਵਾਲਾ ਅਤੇ ਪ੍ਰੈਸ ਸਕੱਤਰ ਸ: ਸਿਮਰਜੀਤ ਸਿੰਘ ਘੁੱਦੂਵਾਲਾ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਜਦ ਤੋਂ ਕਿਸਾਨਾ ਨੇ ਕਣਕ ਦੀ ਬਿਜਾਈ ਕੀਤੀ ਹੈ ਬਿਜਲੀ ਮਹਿਕਮੇ ਨੇ ਇਕ ਦਿਨ ਵੀ ਨੀਯਤ ਸਮੇਂ ਤੇ ਖੇਤੀ ਸੈਕਟਰ ਨੂੰ ਬਿਜਲੀ ਨਹੀਂ ਦਿੱਤੀ। ਜਿਸ ਕਰਕੇ ਕਿਸਾਨਾ ਨੇ ਬੜੀ ਮੁਸ਼ਕਿਲ ਨਾਲ ਜਨਰੇਟਰਾਂ ਤੇ ਡੀਜ਼ਲ ਬਾਲਕੇ ਕਣਕਾਂ ਮਸਾਂ ਨੇਪਰੇ ਚੜ੍ਹਾਈਆਂ ਹਨ ਅਤੇ ਹੁਣ ਨਹਿਰੀ ਵਿਭਾਗ ਨੇ ਕੱਸੀਆਂ ਬੰਦ ਕਰਕੇ ਰਹਿੰਦੀ ਕਸਰ ਕੱਢ ਦਿੱਤੀ ਹੈ। ਜਦੋਂ ਕਿ ਇਕ ਦਮ ਗਰਮੀ ਵਧ ਜਾਣ ਕਾਰਨ ਫਸਲ ਨੂੰ ਸਖਤ ਪਾਣੀ ਦੀ ਜਰੂਰਤ ਹੈ ਪਰ ਕੱਸੀਆਂ ਬੰਦ ਹੋਣ ਨਾਲ ਦੋਧੇ ਤੇ ਆਈ ਕਣਕ ਨੂੰ ਪਾਣੀ ਦੀ ਘਾਟ ਪੈ ਜਾਣ ਕਾਰਨ ਵੱਡਾ ਨੁਕਸਾਨ ਪੁੱਜੇਗਾ ਅਤੇ ਝਾੜ ਤੇ ਬੁਰਾ ਪ੍ਰਭਾਵ ਪਵੇਗਾ।

ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮਹਿਕਮੇ ਨੂੰ ਕਿਸਾਨਾ ਦੀ ਫਸਲ ਦਾ ਫਿਕਰ ਨਹੀਂ,ਉਨ੍ਹਾ ਨੂੰ ਤਾਂ 31 ਮਾਰਚ ਤੱਕ ਆਏ ਫੰਡ ਖਰਚਣ ਦੀ ਕਾਹਲ ਹੈ ਜਦੋਂ ਕਿ ਸਰਦੀਆਂ ਵਿਚ ਵੀ ਬੰਦੀਆਂ ਆਈਆਂ ਹਨ ਪਰ ਉਸ ਸਮੇਂ ਸੰਬੰਧਤ ਮਹਿਕਮੇਂ ਨੇ ਕਾਹਲ ਨਾਲ ਕੰਮ ਨਹੀਂ ਨਿਪਟਾਇਆ। ਉਨ੍ਹਾ ਪੰਜਾਬ ਸਰਕਾਰ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਤੁਹਾਡੇ ਰਾਜ ਨੇ ਲੋਕਾਂ ਤੋਂ ਕੈਪਟਨ ਸਰਕਾਰ ਨੂੰ ਚੰਗਾ ਅਖਵਾ ਦਿੱਤਾ ਹੈ। ਉਸ ਸਮੇਂ ਜਦੋਂ ਕਿਸਾਨ ਨੂੰ ਲੋੜ ਹੁੰਦੀ ਸੀ ਤਾਂ ਪੂਰੀ ਬਿਜਲੀ ਤੇ ਪੂਰਾ ਪਾਣੀ ਮਿਲਦਾ ਸੀ ਪਰ ਹੁਣ ਜਦੋਂ ਦੀ ਬਾਦਲ ਸਰਕਾਰ ਬਣੀ ਹੈ ਕਿਸਾਨ ਬਿਜਲੀ ਪਾਣੀ ਨੂੰ ਤਰਸ ਰਹੇ ਹਨ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਅਤੇ ਅਫਸਰਸ਼ਾਹੀ ਆਪਣੀਆਂ ਮਨਮਾਨੀਆਂ ਨਾਲ ਕੰਮ ਕਰ ਰਹੀ ਹੈ। ਉਨ੍ਹਾ ਸਲਾਹ ਦਿੱਤੀ ਕਿ ਰਹਿੰਦਾ ਕੰਮ ਉਦੋਂ ਕੀਤਾ ਜਾਵੇ ਜਦੋਂ ਕਿਸਾਨ ਹਾੜ੍ਹੀ ਦੀ ਕਟਾਈ ਕਰਨ ਅਤੇ ਹੁਣ ਤੁਰੰਤ ਕੱਸੀਆਂ ਨਹਿਰਾਂ ਵਿਚ ਪਾਣੀ ਛੱਡਿਆ ਜਾਵੇ ਨਹੀਂ ਤਾਂ ਕਿਸਾਨ ਯੂਨੀਅਨ ਇਸ ਜਿਆਦਤੀ ਦਾ ਢੁਕਵਾਂ ਜਵਾਬ ਦੇਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਅਮਲ ਸਵਾਲਾਂ ਦੇ ਘੇਰੇ ਵਿੱਚ ਹੈ। ਜਿੱਥੇ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਸ਼ਰਤਾਂ ਤਹਿਤ ਐਲਾਨੇ 2 ਲੱਖ ਤੱਕ ਦੇ ਖੇਤੀ ਕਰਜ਼ੇ ਦੀ ਮਾਫੀ
ਬਠਿੰਡਾ ਥਰਮਲ ਬੰਦ ਕਰਨ ਨਾਲ 1300 ਕਰੋੜ ਪ੍ਰਤੀ ਮਹੀਨਾ ਬੱਚਤ ਚੂਠੀ ਅਫ਼ਵਾਹ,ਸਿਰਫ਼ ਬੱਚਤ 18 ਕਰੋੜ ਰੁਪਏ ਸਾਲਾਨਾ:ਇੰਜਨੀਅਰਜ਼ ਐਸੋਸੀਏਸ਼ਨ
ਜਦੋਂ ਸਰਕਾਰ ਨੇ ਬਠਿੰਡਾ ਤੇ ਰੋਪੜ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਸਰਕਾਰ ਦਾ ਖਿਲਾਖੀ ਫਰਜ਼ ਬਣਦਾ ਹੈ ਕਿ ਪਲਾਂਟਾਂ ਦੀ ਹਜ਼ਾਰਾਂ ਕਿੱਲੇ ਪੈਲੀ ਉਨ੍ਹਾਂ
ਬਠਿੰਡਾ ਥਰਮਲ ਨੂੰ ਬੰਦ ਕਰਨ ਤੋਂ ਦਰਜਨਾਂ ਬਜ਼ੁਰਗ ਕਿਸਾਨ ਭੜਕ ਉੱਠੇ ਹਨ। ਇਨ੍ਹਾਂ ਬਜ਼ੁਰਗਾਂ ਨੇ ਕਈ ਦਹਾਕੇ ਪਹਿਲਾਂ ਆਪਣੇ ਖੇਤ ਥਰਮਲ ਖਾਤਰ ਦੇ ਦਿੱਤੇ ਸਨ। ਪੰਜਾਬ ਸਰਕਾਰ ਨੇ ਉਦੋਂ ਮਾਮੂਲੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: