Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Bhai Narien Singh Chaura 2024

ਭਾਈ ਨਰਾਇਣ ਸਿੰਘ ਦੇ ਪੁਲਿਸ ਰਿਮਾਂਡ ਵਿਚ 3 ਦਿਨਾਂ ਦਾ ਵਾਧਾ

ਭਾਈ ਨਰਾਇਣ ਸਿੰਘ ਦੇ ਪੁਲਿਸ ਰਿਮਾਂਡ ਵਿਚ 3 ਦਿਨਾਂ ਦਾ ਵਾਧਾ

ਸ੍ਰੀ ਅੰਮ੍ਰਿਤਸਰ: ਅੱਜ ਪੰਜਾਬ ਪੁਲਿਸ ਵੱਲੋਂ ਭਾਈ ਨਰਾਇਣ ਸਿੰਘ ਚੌੜਾ ਨੂੰ ਇਕ ਸਥਾਨਕ ਅਦਾਲਤ ਦੇ ਸਾਹਮਣੇ ਪੇਸ਼ ਕਰਕੇ ਉਹਨਾ ਦੇ ਪੁਲਿਸ ਰਿਮਾਂਡ ਵਿਚ 10 ਦਿਨਾਂ ਦੇ ਵਾਧੇ ਦੀ ਮੰਗ ਕੀਤੀ ਗਈ। ਪੁਲਿਸ ਨੇ ਕਿਹਾ ਕਿ ਭਾਈ ਨਰਾਇਣ ਸਿੰਘ ਵੱਲੋਂ 4 ਦਸੰਬਰ ਨੂੰ ਵਰਤੇ ਗਏ ਪਸਤੌਲ ਤੋਂ ਇਲਾਵਾ ਹੋਰਨਾਂ ਹਥਿਆਰਾਂ ਦੀ ਬਰਾਮਦਗੀ ਵਾਸਤੇ ਸਮਾਂ ਚਾਹੀਦਾ ਹੈ। ਇੰਨੇ ਲੰਮੇ ਪੁਲਿਸ ਰਿਮਾਂਡ ਦੀ ਮੰਗ ਦਾ ਭਾਈ ਨਰਾਇਣ ਸਿੰਘ ਦੇ ਵਕੀਲਾਂ ਵੱਲੋਂ ਵਿਰੋਧ ਕੀਤਾ ਗਿਆ। ਜਿੱਥੇ ਪੁਲਿਸ ਭਾਈ ਨਰਾਇਣ ਸਿੰਘ ਨੂੰ ਮੁਜ਼ਰਮ ਬਿਰਤੀ ਵਾਲਾ ਦੱਸ ਰਹੀ ਸੀ ਓਥੇ ਭਾਈ ਚੌੜਾ ਦੇ ਵਕੀਲਾਂ ਦੇ ਪੁਲਿਸ ਦੇ ਇਹਨਾ ਦਾਅਵਿਆਂ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਕਿਹਾ ਕਿ ਭਾਈ ਚੌੜਾ ਇਸ ਵਿਚਾਰ-ਵਾਨ ਵਿਅਕਤੀ ਹਨ ਜਿਹਨਾ ਦੂਹਰੀ ਐਮ.ਏ. ਕਰਨ ਦੇ ਨਾਲ-ਨਾਲ 13 ਕਿਤਾਬਾਂ ਵੀ ਲਿਖੀਆਂ ਅਤੇ ਸੰਪਾਦਿਕ ਕੀਤੀਆਂ ਹਨ।

ਜੱਜ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਭਾਈ ਨਰਾਇਣ ਸਿੰਘ ਦੇ ਪੁਲਿਸ ਰਿਮਾਂਡ ਵਿਚ 3 ਦਿਨਾਂ ਦਾ ਵਾਧਾ ਕੀਤਾ ਹੈ।

Bhai Narien Singh Chaura 2024
ਭਾਈ ਨਰਾਇਣ ਸਿੰਘ ਚੌੜਾ ਦੀ ੪ ਦਸੰਬਰ ੨੦੨੪ ਦੀ ਘਟਨਾ ਮੌਕੇ ਦੀ ਤਸਵੀਰ

ਭਾਈ ਨਰਾਇਣ ਸਿੰਘ ਵੱਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਭਾਈ ਨਰਾਇਣ ਸਿੰਘ ਚੌੜਾ ਦੇ ਦੋਵੇਂ ਪੁੱਤਰ ਜੋ ਕਿ ਖੁਦ ਵੀ ਵਕੀਲ ਹਨ- ਐਡਵੋਕੇਟ ਜਗਜੀਤ ਸਿੰਘ ਅਤੇ ਐਡਵੋਕੇਟ ਬਲਜਿੰਦਰ ਸਿੰਘ ਪੇਸ਼ ਹੋਏ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਾਲ ਗੱਲੂ (ਫੋਨ) ਰਾਹੀਂ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਉਹਨਾ ਨੇ ਅਦਾਲਤ ਕੋਲੋਂ ਭਾਈ ਨਰਾਇਣ ਸਿੰਘ ਚੌੜਾ ਨਾਲ ਪੁਲਿਸ ਹਿਰਾਸਤ ਦੌਰਾਨ ਵਕੀਲਾਂ ਦੀ ਮੁਲਾਕਾਤ ਦੀ ਇਜਾਜ਼ਤ ਮੰਗੀ ਸੀ ਜਿਸ ਨੂੰ ਮਨਜੂਰ ਕਰਦਿਆਂ ਅਦਾਲਤ ਨੇ ਆਦੇਸ਼ ਕੀਤਾ ਹੈ ਕਿ ਦਿਨ ਵਿਚ ਦੋ ਵਾਰ ਭਾਈ ਨਰਾਇਣ ਸਿੰਘ ਨਾਲ ਉਹਨਾ ਦੇ ਵਕੀਲ ਦੀ ਮੁਲਾਕਾਤ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਭਾਈ ਨਰਾਇਣ ਸਿੰਘ ਨੂੰ 4 ਦਸੰਬਰ ਨੂੰ ਦਰਬਾਰ ਸਾਹਿਬ ਦੇ ਘੰਟਾ ਘਰ ਦਰਵਾਜ਼ੇ ਦੇ ਬਾਹਰੋਂ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਲਈ ਗ੍ਰਿਫਤਾਰ ਕਰ ਲਿਆ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: