Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼੍ਰੋਮਣੀ ਕਮੇਟੀ ਨੇ ਆਪਣੇ ਦਫਤਰ ਵਿੱਚ ਪੱਤਰਕਾਰਾਂ ਦੇ ਦਾਖਲੇ ‘ਤੇ ਲਾਈ ਪਾਬੰਦੀ

ਸ਼੍ਰੋਮਣੀ ਕਮੇਟੀ ਨੇ ਆਪਣੇ ਦਫਤਰ ਵਿੱਚ ਪੱਤਰਕਾਰਾਂ ਦੇ ਦਾਖਲੇ ‘ਤੇ ਲਾਈ ਪਾਬੰਦੀ

ਅੰਮਿ੍ਤਸਰ ( 11 ਸਤੰਬਰ, 2025): ਲੋਕਤੰਤਰ, ਜਮਹੂਰੀਅਤ ਦੇ ਮੁਦਈ ਅਤੇ ਤਾਨਾਸ਼ਾਹੀ ਪ੍ਰਵਿਰਤੀਆਂ ਦੇ ਸਖਤ ਵਿਰੋਧੀ ਸਿੱਖ ਧਰਮ ਦੀ ਦੀ ਸਭ ਤੋਂ ਵਿਕਾਰੀ ਮੰਨੀ ਜਾਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕਤੰਤਰ ਕਦਰਾਂ ਕੀਮਤਾਂ ਨੂੰ ਅੱਖੋਂ ਪਰੋਖੇ ਕਰਦਿਆਂ ਸ਼੍ਰੋਮਣੀ ਕਮੇਟੀ ਦਫਤਰ ਅੰਦਰ ਪੱਤਰਕਾਰਾਂ ਦੇ ਜਾਣ ‘ਤੇ ਪਾਬੰਦੀ ਲਾ ਦਿੱਤੀ ਹੈ।

ਇਹ ਸਭ ਹੁਣੇ ਹੀ ਠੇਕੇ ‘ਤੇ ਰੱਖੇ ਮੁੱਖ ਸਕਤੱਰ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਹੋਇਆ ਹੈ ਅਤੇ ਸਿਰਫ ਇਹੀ ਨਹੀ ਮੁੱਖ ਸਕੱਤਰ ਦੀ ਨਿਯੁਕਤੀ ਦਾ ਸੰਵਿਧਾਨਕ ਤੌਰ ‘ਤੇ ਵਿਰੋਧ ਕਰਨ ਵਾਲੇ ਕਮੇਟੀ ਮੁਲਾਜ਼ਮਾਂ ‘ਤੇ ਵੀ ਗੁੱਸੇ ਦੀ ਗਾਜ਼ ਡਿੱਗਣੀ ਸ਼ੁਰੂ ਹੋ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਲੱਗਿਆ ਸੁਚਨਾ ਪੱਤਰ
ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਲੱਗਿਆ ਸੁਚਨਾ ਪੱਤਰ

ਸਪੱਸ਼ਟ ਰੂਪ ‘ਚ ਸਿਆਸੀ ਪ੍ਰਭਾਵ ਨਾਲ ਹੋਈ ਸ਼ੋ੍ਰਮਣੀ ਕਮੇਟੀ ਦੇ ਨਵੇਂ ਮੁੱਖ ਸਕੱਤਰ ਦੀ ਵਿਵਾਦਿਤ ਨਿਯੁਕਤੀ ਮਗਰੋਂ ਇਸ ਲੋਕਤੰਤਰੀ ਧਾਰਮਿਕ ਸੰਸਥਾ ‘ਚ ਆਪਹੁਦਰੀਆਂ ਦਾ ਆਲਮ ਸਪੱਸ਼ਟ ਨਜ਼ਰ ਆਉਣ ਲੱਗਾ ਹੈ ਅਤੇ ਹੁਣ ਇਸ ਦੇ ਮੁੱਖ ਦਫ਼ਤਰ ਜਾਣ ਲਈ ਬਾਹਰਲੇ ਗੇਟ ‘ਤੇ ਹੀ ਪੱਤਰਕਾਰਾਂ ਦੇ ਦਾਖ਼ਲੇ ‘ਤੇ ਪਾਬੰਦੀ ਦਾ ਨੋਟਿਸ ਇਸ ਤਬਦੀਲੀ ਦੀ ਗਵਾਹੀ ਭਰਦਾ ਹੈ ।

ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫ਼ਤਰ ਸ: ਤੇਜਾ ਸਿੰਘ ਸਮੰੁਦਰੀ ਹਾਲ ਦੇ ਅੰਦਰੋਂ ਜ਼ਿੰਦਰੇ ਵੱਜੇ ਬਾਹਰਲੇ ਮੁੱਖ ਦਰਵਾਜ਼ੇ ਵਾਲੇ ਨੋਟਿਸ ਬੋਰਡ ‘ਤੇ ਮੋਟੇ ਸ਼ਬਦਾਂ ‘ਚ ਪ੍ਰਧਾਨ ਸ਼ੋ੍ਰਮਣੀ ਕਮੇਟੀ ਦੇ ਦਸਤਖਤਾਂ ਹੇਠ ਲਿਖਿਆ ਗਿਆ ਹੈ ਕਿ ਪ੍ਰੈੱਸ ਨਾਲ ਸਬੰਧਿਤ (ਅਖ਼ਬਾਰਾਂ, ਟੀ. ਵੀ., ਰੇਡੀਓ) ਕੋਈ ਵੀ ਪੱਤਰਕਾਰ ਦਫ਼ਤਰ ਸ਼ੋ੍ਰਮਣੀ ਕਮੇਟੀ ਦੇ ਬੁਲਾਵੇ ਤੋਂ ਬਿਨ੍ਹਾਂ ਅੰਦਰ ਦਾਖ਼ਲ ਨਹੀਂ ਹੋਵੇਗਾ । ਇਸ ਲਿਖਤ ਕਾਰਨ ਜਿਥੇ ਪੱਤਰਕਾਰਾਂ ‘ਚ ਰੋਸ ਦੀ ਭਾਵਨਾ ਵੇਖੀ ਜਾ ਰਹੀ ਹੈ, ਉਥੇ ਉੱਚ ਅਧਿਕਾਰੀਆਂ ਵੱਲੋਂ ਅੰਦਰਖਾਤੇ ਇਸ ਹੁਕਮ ਲਈ ਪ੍ਰਧਾਨ ਨਹੀਂ ਬਲਕਿ ਨਵੇਂ ਮੁੱਖ ਸਕੱਤਰ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ।

ਇਸ ਸਬੰਧੀ ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਜਿਨ੍ਹਾਂ ਨੂੰ ਪ੍ਰੈਸ ਨਾਲ ਤਾਲਮੇਲ ਲਈ ਲਾਇਆ ਗਿਆ ਹੈ, ਉਨ੍ਹਾਂ ਦੱਸਿਆ ਕਿ ਗੇਟ ‘ਤੇ ਦਾਖ਼ਲਾ ਰਜਿਸਟਰ ਕਰਵਾਉਣ ਮਗਰੋਂ ਉਨ੍ਹਾਂ ਨੂੰ ਮਿਲਿਆ ਜਾ ਸਕਦਾ ਹੈ ।

ਸਿੱਖਾਂ ਦੀ ਮਿੰਨੀ ਸੰਸਦ ਵਜੋਂ ਜਾਣੀ ਜਾਂਦੀ ਸ਼ੋ੍ਰਮਣੀ ਕਮੇਟੀ ਦਾ ਕਾਰਜ ਸਿੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵੇਖਣ ਦੇ ਨਾਲ-ਨਾਲ ਕੌਮ ਦੀ ਚੜ੍ਹਦੀ ਕਲਾ ਅਤੇ ਏਕੇ ਲਈ ਯਤਨ ਕਰਨੇ ਹੈ । ਜਿਸ ਤਹਿਤ ਸਿੱਖਾਂ ਦੀ ਇਹ ਸੰਵਿਧਾਨਿਕ, ਲੋਕਤੰਤਰੀ ਸਿਰਮੌਰ ਸੰਸਥਾ ਹਮੇਸ਼ਾ ਪਾਰਦਰਸ਼ੀ ਹੋਣੀ ਮਿਥੀ ਗਈ ਹੈ ਪਰ ਜਦੋਂ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਤਾ ‘ਤੇ ਪਾਬੰਦੀਆਂ ਅਤੇ ਕਿਸੇ ਵਿਵਾਦਤ ਕਾਰਵਾਈ ਦਾ ਸੰਵਿਧਾਨਿਕ ਵਿਰੋਧ ਕਰਨ ਵਾਲੇ ਮੁਲਾਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਲੱਗਣ ਤਾਂ ਸਪੱਸ਼ਟ ਰੂਪ ‘ਚ ਇਹ ਨਿਰੰਕੁਸ਼ਤਾ ਦਾ ਉੱਘੜਦਾ ਸਰੂਪ ਕਿਹਾ ਜਾ ਸਕਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: