Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਸੰਗਤ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਇਤਿਹਾਸਕ ਦਿਹਾੜੇ ਮਨਾਉਣ: ਭਾਈ ਪੰਥਪ੍ਰੀਤ ਸਿੰਘ ਖਾਲਸਾ

ਸਿੱਖ ਸੰਗਤ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਇਤਿਹਾਸਕ ਦਿਹਾੜੇ ਮਨਾਉਣ: ਭਾਈ ਪੰਥਪ੍ਰੀਤ ਸਿੰਘ ਖਾਲਸਾ

ਅੰਮ੍ਰਿਤਸਰ ( 29 ਦਸੰਬਰ, 2015):  ਸਿੱਖ ਕੌਮ ਦੇ ਸਿਧਾਂਤਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਜਾਰੀ ਕੀਤਾ ਆਰ ਐੱਸ ਐੱਸ ਅਤੇ ਅਕਾਲੀ ਭਾਜਪਾ ਨੂੰ ਖੁਸ ਕਰਨ ਵਾਲਾ ਨਕਲੀ ਨਾਨਕਸਾਹੀ ਕਲੰਡਰ ਰੱਦ ਕਰ ਕੇ ਸਾਰੇ ਦਿਹਾੜੇ ਮੂਲ ਨਾਨਕਸਾਹੀ ਕਲੰਡਰ ਅਨੁਸਾਰ ਹੀ ਮਨਾਏ ਜਾਣ ਤਾ ਜੋ ਕੌਮ ਵਿਚ ਪੈਦਾ ਹੋ ਰਹੀ ਦੁਬਿਧਾ ਨੂੰ ਖਤਮ ਕੀਤਾ ਜਾ ਸਕੇ।

ਭਾਈ ਪੰਥਪ੍ਰੀਤ ਸਿੰਘ ਗੁਰਮਤਿ ਸਮਾਗਮ ਦੌਰਾਨ ਵਿਚਾਰਾਂ ਸਾਝੀਆਂ ਕਰਦੇ ਹੋਏ(ਫਾਈਲ ਫੋਟੋ)
ਭਾਈ ਪੰਥਪ੍ਰੀਤ ਸਿੰਘ ਗੁਰਮਤਿ ਸਮਾਗਮ ਦੌਰਾਨ ਵਿਚਾਰਾਂ ਸਾਝੀਆਂ ਕਰਦੇ ਹੋਏ(ਫਾਈਲ ਫੋਟੋ)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਕੌਮ ਦੇ ਮਹਾਨ ਪਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆ ਨੇ ਵਿਸੇਸ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ੍ਰੋਮਣੀ ਕਮੇਟੀ ਅਤੇ ਤਖਤਾ ਦੇ ਆਪੂ ਬਣੇ ਜੱਥੇਦਾਰਾ ਦਾ ਫਰਜ ਬਣਦਾ ਸੀ ਕਿ ਉਹ ਕੌਮ ਵਿਚ ਹਰ ਸਾਲ ਪੈਦਾ ਹੋ ਰਹੀ ਦੁਬਿਧਾ ਨੂੰ ਜਲਦੀ ਤੋ ਜਲਦੀ ਹੱਲ ਕਰਦੇ ।ਪਰ ਸਿਆਸੀ ਰੰਗਤ ਵਿਚ ਰੰਗ ਚੁੱਕੀ ਸ੍ਰੋਮਣੀ ਕਮੇਟੀ ਅਤੇ ਜੱਥੇਦਾਰ ਬਿਲਕੁਲ ਹੀ ਆਪਣੇ ਅਸਲੀ ਮਨੋਰਥ ਤੋ ਭੱਜ ਗਏ ਹਨ ਅਤੇ ਇਸਦੇ ਉਲਟ ਕੌਮ ਵਿਰੋਧੀ ਫੈਂਸਲੇ ਕਰਨ ਲੱਗ ਗਏ ਹਨ।

ਉਹਨਾ ਕਿਹਾ ਕਿ ਸਿੱਖ ਵਿਦਵਾਨ ਪਾਲ ਸਿੰਘ ਪੁਰੇਵਾਲ ਵਲੋਂ ਕਈ ਸਾਲਾ ਦੀ ਸਖਤ ਮਿਹਨਤ ਨਾਲ ਤਿਆਰ ਕੀਤਾ ਮੂਲ ਨਾਨਕਸਾਹੀ ਕਲੰਡਰ ਸਾਡੀ ਵੱਖਰੀ ਹੋਂਦ ਦਾ ਪ੍ਰਤੀਕ ਹੈ ਜਿਸ ਵਿਚ ਸਾਡੀ ਕੌਮ ਦੇ ਸਾਰੇ ਦਿਹਾੜਿਆ ਦੀਆ ਹਰ ਸਾਲ ਲਈ ਤਰੀਕਾ ਪੱਕੀਆ ਹੋ ਗਈਆ ਸਨ, ਜਿਵੇ ਹਿੰਦੂਆ ਲਈ ਬਿਕਰਮੀ ਕਲੰਡਰ ਅਤੇ ਮੁਸਲਮਾਨਾ ਲਈ ਹਿਜੜੀ ਕਲੰਡਰ ਵਿਚ ਉਹਨਾ ਦੇ ਧਰਮਾ ਦੇ ਹਿਸਾਬ ਨਾਲ ਹਰ ਸਾਲ ਲਈ ਤਰੀਕਾ ਪੱਕੀਆ ਹਨ ਬਿਲਕੁਲ ਉਸੇ ਤਰਾ ਮੂਲ ਨਾਨਕਸਾਹੀ ਕਲੰਡਰ ਵਿਚ ਸਿੱਖ ਕੌਮ ਦੇ ਸਾਰੇ ਦਿਹਾੜਿਆ ਦੀਆ ਤਰੀਕਾ ਪੱਕੀਆ ਹਨ ।

ਉਹਨਾ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਇਹ ਕਲੰਡਰ ਸੰਨ 2003 ਵਿਚ ਤਖਤ ਸਾਹਿਬ ਤੋ ਲਾਗੂ ਕਰ ਦਿੱਤਾ ਗਿਆ ਸੀ, ਸਿੱਖਾ ਦਾ ਵੱਖਰਾ ਕਲੰਡਰ ਹੋਂਦ ਵਿਚ ਆਉਣ ਕਾਰਣ ਸਿੱਖਾ ਦੀਆ ਵਿਰੋਧੀ ਅਤੇ ਸਿੱਖਾ ਨੂੰ ਕੇਸਾਧਾਰੀ ਹਿੰਦੂ ਕਹਿਣ ਵਾਲੀਆ ਆਰ ਐੱਸ ਐੱਸ ਅਤੇ ਭਾਜਪਾ ਵਰਗੀਆ ਕੱਟੜ ਹਿੰਦੂ ਜੱਥੇਬੰਦੀਆ ਨੂੰ ਪਹਿਲੇ ਦਿਨ ਤੋ ਹੀ ਇਹ ਕਲੰਡਰ ਬਹੁਤ ਬੁਰਾ ਲੱਗ ਰਿਹਾ ਸੀ।

ਇਸੇ ਕਾਰਣ ਉਹਨਾ ਨੇ ਪੰਜਾਬ ਸਰਕਾਰ ਤੇ ਸਿਆਸੀ ਜੋਰ ਪਵਾ ਕੇ ਸ੍ਰੋਮਣੀ ਕਮੇਟੀ ਵਲੋਂ ਸੰਨ 2011 ਵਿਚ ਅਸਲੀ ਮੂਲ ਨਾਨਕਸਾਹੀ ਕਲੰਡਰ ਦਾ ਕਤਲ ਕਰਵਾ ਕੇ ਆਰ ਐੱਸ ਐੱਸ ਦੀ ਪਸੰਦੀ ਦਾ ਨਕਲੀ ਨਾਨਕਸਾਹੀ ਕਲੰਡਰ ਬਣਾ ਕੇ ਲਾਗੂ ਕਰਵਾ ਦਿੱਤਾ ਸੀ ਜਿਸ ਕਾਰਣ ਸਿੱਖ ਕੌਮ ਵਿਚ ਦਿਹਾੜਿਆ ਨੂੰ ਲੈ ਕੇ ਫਿਰ ਤੋ ਦੁਬਿਧਾ ਸੁਰੂ ਹੋ ਗਈ ਸੀ ਜੋ ਹੁਣ ਤੱਕ ਲਗਾਤਾਰ ਜਾਰੀ ਹੈ ।

ਉਹਨਾ ਕਿਹਾ ਕਿ ਦਿਹਾੜਿਆ ਵਿਚ ਪਈ ਹੋਈ ਦੁਬਿਧਾ ਦੀ ਮੌਜੂਦਾ ਮਿਸਾਲ ਹੁਣ ਦਸਮੇਸ ਪਿਤਾ ਦੇ ਜਨਮ ਦਿਹਾੜੇ ਤੋ ਵੀ ਮਿਲਦੀ ਹੈ ਜੋ ਕੇ ਇਸ ਮੌਜੂਦਾ ਸਾਲ ਵਿਚ ਇੱਕ ਵਾਰ ਵੀ ਨਹੀ ਆਇਆ ਤੇ ਕਈ ਸਾਲਾ ਵਿਚ ਦੋ ਦੋ ਵਾਰ ਵੀ ਆ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਨੇ ਜਰਮਨ ਅਤੇ ਇਟਲੀ 'ਚ ਹੋਈਆਂ ਘਟਨਾਵਾਂ 'ਤੇ ਦੁਖ ਦਾ ਇਜ਼ਹਾਰ ਕੀਤਾ ਹੈ। ਜੇਲ੍ਹ 'ਚ ਮੁਲਾਕਾਤ ਕਰਨ
ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਗੁਰਦੁਆਰਾ ਸਿੱਖ ਸੈਂਟਰ ਵਿੱਚ ਵਾਪਰੀ ਟਕਰਾਅ ਦੀ ਘਟਨਾ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਵਾਂ ਧਿਰਾਂ ਨੂੰ ਅਕਾਲ ਤਖ਼ਤ
ਫਰੈਂਕਫੋਰਟ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦੇ ਦੀਵਾਨ ਮੌਕੇ ਵਾਪਰੀ ਘਟਨਾ ਦੀ ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ।
ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਦੇ ਸਹਿਯੋਗ ਨਾਲ ਨਾਨਕਸ਼ਾਹੀ ਨਵਾਂ ਸਾਲ 12 ਮਾਰਚ ਨੂੰ ਮਨਾਇਆ ਗਿਆ ਜਿਸ ਵਿੱਚ ਮੈਲਬੌਰਨ ਇਲਾਕੇ ਦੇ ਮੰਤਰੀਆਂ, ਸੰਸਦ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: