Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਲ ਖ਼ਾਲਸਾ ਦਾ ਆਰਐਸਐਸ ਨੂੰ ਜਵਾਬ; ਸਿੱਖ ਨਾ ਹਿੰਦੂ ਹਨ ਤੇ ਨਾ ਹੀ ਹਿੰਦੁਸਤਾਨੀ ਸੱਭਿਆਚਾਰ ਨੂੰ ਮੰਨਦੇ ਹਨ

ਦਲ ਖ਼ਾਲਸਾ ਦਾ ਆਰਐਸਐਸ ਨੂੰ ਜਵਾਬ; ਸਿੱਖ ਨਾ ਹਿੰਦੂ ਹਨ ਤੇ ਨਾ ਹੀ ਹਿੰਦੁਸਤਾਨੀ ਸੱਭਿਆਚਾਰ ਨੂੰ ਮੰਨਦੇ ਹਨ

ਫਤਿਹਗੜ੍ਹ ਸਾਹਿਬ: ਆਰ.ਐਸ.ਐਸ ਮੁਖੀ ਮੋਹਨ ਭਾਗਵਤ ਵਲੋਂ ਦਿੱਤੇ ਗਏ ਵਿਵਾਦਤ ਬਿਆਨ ਕਿ ਹਿੰਦੁਸਤਾਨ ਵਿਚ ਪੈਦਾ ਹੋਏ ਸਾਰੇ ਲੋਕ ਹਿੰਦੂ ਹਨ ਦੀ ਸਖਤ ਨਿੰਦਾ ਕਰਦਿਆਂ ਦਲ ਖ਼ਾਲਸਾ ਨੇ ਅੱਜ ਮੁੜ ਦੁਹਰਾਇਆ ਕਿ ਸਿੱਖ ਨਾ ਤਾਂ ਹਿੰਦੂ ਹਨ ਤੇ ਨਾ ਹੀ ਉਹ ਹਿੰਦੁਸਤਾਨੀ ਸੱਭਿਆਚਾਰ ਨੂੰ ਮੰਨਦੇ ਹਨ।

ਆਰ.ਐਸ.ਐਸ ਦੀ ‘ਇਕ ਕੌਮ, ਇਕ ਸੱਭਿਆਚਾਰ’ ਵਾਲੀ ਸੋਚ ਨੂੰ ਰੱਦ ਕਰਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਭਾਰਤ ਵਿਚ ਬਹੁਤ ਸਾਰੀਆਂ ਕੌਮਾਂ ਰਹਿੰਦੀਆਂ ਹਨ ਜਿਹਨਾਂ ਦੇ ਸੱਭਿਆਚਾਰ, ਇਤਿਹਾਸ, ਪਰੰਪਰਾਵਾਂ ਅਤੇ ਜ਼ਿੰਦਗੀ ਜਿਊਣ ਦੇ ਢੰਗ ਵੱਖੋ-ਵੱਖਰੇ ਹਨ।

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਚ ਇਕ ਸਮਾਗਮ ਦੌਰਾਨ ਬੋਲਦਿਆਂ ਮੋਹਨ ਭਾਗਵਤ ਨੇ ਕਿਹਾ ਸੀ, “ਹਿੰਦੁਸਤਾਨ ਵਿਚ ਪੈਦਾ ਹੋਇਆ ਹਰ ਵਿਅਕਤੀ ਹਿੰਦੂ ਹੈ।”

ਦਲ ਖ਼ਾਲਸਾ ਆਗੂ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)
ਦਲ ਖ਼ਾਲਸਾ ਆਗੂ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਆਰ.ਐਸ.ਐਸ ਮੁਖੀ ਨੂੰ ਝਾੜ ਪਾਉਂਦਿਆਂ ਅਤੇ ਕੂੜ ਪ੍ਰਚਾਰ ਤੋਂ ਵਰਜਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੀ ਤਾਂ ਭਾਰਤ ਦੀ ਨਾਗਰਿਕਤਾ ਵੀ ਆਰਜ਼ੀ ਹੈ ਅਤੇ ਇਹ ਵੀ ਇਸ ਲਈ ਕਿ ਸਾਡੇ ਕੋਲ ਮੌਜੂਦਾ ਸਮੇਂ ਕੋਈ ਹੋਰ ਵਿਕਲਪ ਨਹੀਂ ਹੈ।

ਉਹਨਾਂ ਸਖਤ ਸ਼ਬਦਾਂ ਵਿਚ ਕਿਹਾ ਕਿ ਸਿੱਖਾਂ ਕੋਲ ਆਪਣਾ ਇਤਿਹਾਸ, ਪਰੰਪਰਾਵਾਂ, ਸਾਹਿਤ, ਬੋਲੀ ਅਤੇ ਸੱਭਿਆਚਾਰ ਹੈ। ਉਹਨਾਂ ਕਿਹਾ ਕਿ ਭਾਵੇਂ ਸਾਡਾ ਜਨਮ ਭਾਰਤੀ ਉਪ ਮਹਾਂਦੀਪ ਵਿਚ ਹੋਇਆ ਹੈ, ਸਾਡੇ ਧਰਮ ਦੀਆਂ ਸਿੱਖਿਆਵਾਂ ਦਾ ਹਿੰਦੂ ਅਤੇ ਮੁਸਲਮਾਨ ਧਰਮ ਨਾਲ ਕੁਝ ਸਬੰਧ ਹੈ, ਪਰ ਨਿਸ਼ਚਿਤ ਤੌਰ ‘ਤੇ ‘ਸਿੱਖ ਇਕ ਵੱਖਰੀ ਕੌਮ ਹੈ’। ਉਹਨਾਂ ਕਿਹਾ ਕਿ ਸਿੱਖਾਂ ਅਤੇ ਹਿੰਦੂਆਂ ਦੀ ਜੀਵਨ ਜਾਂਚ ਅਤੇ ਸਿਧਾਂਤ ਵਿਚਾਰਧਾਰਕ ਅਤੇ ਅਮਲੀ ਤੌਰ ‘ਤੇ ਇਕ ਦੂਜੇ ਦੇ ਪੂਰੀ ਤਰ੍ਹਾਂ ਉਲਟ ਹਨ।

ਉਹਨਾਂ ਕਿਹਾ ਕਿ ਆਰ.ਐਸ.ਐਸ. ਚਾਣਕਿਆ ਦੀ ਰਾਜਨੀਤਿਕ ਵਿਚਾਰਧਾਰਾ ‘ਤੇ ਟੇਕ ਰੱਖਦੀ ਹੈ ਜੋ ਫਰੇਬ ‘ਤੇ ਖੜ੍ਹੀ ਹੈ ਜਦਕਿ ਸਿੱਖਾਂ ਦਾ ਵਿਸ਼ਵਾਸ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਉੱਤੇ ਹੈ ਜੋ ਸੱਚ ਅਤੇ ਵਿਸ਼ਵਾਸ ‘ਤੇ ਖੜ੍ਹੀ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikhs & Hindus Are Diametrically Poles Apart Both In Theory And Practice: Dal Khalsa Tells RSS …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਕੈਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਦਲ ਖ਼ਾਲਸਾ ਆਗੂਆਂ ਨੇ ਜਸਟਿਨ ਟਰੂਡੋ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ, ਪਾਕਿਸਤਾਨ ਸਰਕਾਰ ਨੂੰ
ਪੰਜਾਬ ਡੇਅ ਮੌਕੇ ਨਵੰਬਰ 1984 ਕਤਲੇਆਮ ਤੋ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੱਕ ਹੱਕ ਤੇ ਇਨਸਾਫ ਲੈਣ ਅਤੇ ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਦਾ ਹੋਕਾ ਦੇਣ ਲਈ ਦਲ ਖਾਲਸਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: