Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Sikh Relief UK

ਸਮਾਜ ਸੇਵਾ ਅਤੇ ਜਰੂਰਤਮੰਦ ਸਿੱਖਾਂ ਦੀ ਮੱਦਦ ਅਤੇ ਸਿੱਖ ਨੌਜਵਾਨੀ ਸਿੱਖ ਵਿਰਸੇ ਨਾਲ ਜੋੜਨ ਦੇ ਕਾਰਜ਼ ਵਿੱਚ ਲੱਗੀ ਕੌਮਾਂਤਰੀ ਸੰਸਥਾ “ਸਿੱਖ ਰਿਲੀਫ਼ ਯੂਕੇ” ਨੂੰ ਪੰਜਾਬ ਰੇਡੀਓ ਦੇ ਸਟੂਡੀਓ ਵਿਖੇ ਰੇਡੀਓ ਦੇ ਸਰੋਤਿਆਂ ਵੱਲੋਂ ਇਕੱਠੀ ਕੀਤੀ ਗਈ 69821 ਪੌਂਡ ਦੀ ਧਨ ਰਾਸ਼ੀ ਦਾ ਇਕ ਚੈਕ ਭੇਟ ਕੀਤਾ ਗਿਆ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਪਿੰਡ ਬਰਗਾੜੀਵਿੱਚ ਹੋਈ ਬੇਅਦਬੀ ਵਿਰੁੱਧ ਸ਼ਾਂਤਮਈ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ‘ਤੇ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਸ਼ਹੀਦ ਹੋਏ ਦੋ ਸਿੰਘਾਂ ਗੁਰਜੀਤ ਸਿੰਘ ਪੁੱਤਰ ਸਾਧੂ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ਨੂੰ ਸਿੱਖ ਰਲੀਫ਼ ਯੂ.ਕੇ. ਵੱਲੋਂ 5-5 ਲੱਖ ਰੁਪਏ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਸਿੱਖ ਰੋਜ਼ਾਨਾ ਅਰਦਾਸ ਤੋਂ ਬਾਅਦ ਸਿਰਫ “ਸਰਬੱਤ ਦਾ ਭਲਾ” ਹੀ ਨਹੀਂ ਮੰਗਦਾ ਸਗੋਂ ਅਮਲੀ ਜੀਵਣ ਵਿੱਚ ਵੀ ਲੋੜਵੰਦਾਂ ਅਤੇ ਮੁਸੀਬਤਾਂ ਵਿੱਚ ਘਿਰੇ ਬੇਸਹਾਰਾ ਲੋਕਾਂ ਦੀ ਤਨ ਮਨ ਧਨ ਨਾਲ ਸੇਵਾ ਕਰਨਾ ਆਪਣਾ ਧਰਮ ਅਤੇ ਫਰਜ਼ ਸਮਝਦਾ ਹੈ।“ਸਰਬੱਤ ਦਾ ਭਲਾ” ਗਰੂ ਆਸ਼ੇ ਅਨੁਸਾਰ ਚੱਲਦਿਆਂ ਜੰਮੂ ਕਸ਼ਮੀਰ ਵਿਚ ਭਾਰੀ ਬਾਰਸ਼ ਅਤੇ ਹੜਾਂ ਕਾਰਨ ਹੋਈ ਤਬਾਹੀ ਵਿਚ ਘਿਰੇ ਕਸ਼ਮੀਰ ਦੇ ਲੋਕਾਂ ਲਈ ਸਿੱਖ ਰਿਲੀਫ ਜੱਥੇਬੰਦੀ ਯੂਕੇ ਸਮੇਤ ਹੋਰ ਵੀ ਪੰਥਕ ਜੱਥੇਬੰਦੀਆਂ ਦਿਨ ਰਾਤ ਇਕ ਕਰਕੇ ਮੌਤ ਦੇ ਮੂੰਹ ਵਿਚ ਫਸੇ ਬਿਮਾਰ ਲੋਕਾਂ, ਔਰਤਾਂ, ਬੱਚਿਆਂ ਅਤੇ ਬਜੁਰਗਾਂ ਦਾ ਸਹਾਰਾ ਬਣਕੇ ਬਹੁੜੀਆਂ ਹਨ।
ਜੰਮੂ ਕਸ਼ਮੀਰ ਭਾਰੀ ਮੀਂਹ ਪੈਣ ਨਾਲ ਹੋਈ ਤਬਾਹੀ ਨੇ ਜਿੱਥੇ ਜਾਨ ਮਾਲ ਦਾ ਨੁਕਸਾਨ ਕਰਕੇ ਕਸ਼ਮੀਰ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ੳੁੱਥੇ ਸਿੱਖ ਕੌਮ ਗਰੂਆਂ ਵੱਲੋਂ ਬਖਸ਼ਸ਼ਿ ਕੀਤੀ ਜੀਵਣ ਜਾਂਚ ਅਨੁਸਾਰ ਹੜਾਂ ਤੋਂ ਪ੍ਰਭਾਵਿੱਤ ਦੁਖੀ ਮਾਨਵਤਾ ਸੇਵਾ ਤਨ ਮਨ ਧਨ ਨਾਲ ਕਰਕੇ ਗੁਰੂਆਂ ਦੇ ਹੁਕਮਾਂ ‘ਤੇ ਫੁੱਲ ਚੜ੍ਹਾ ਰਹੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਪੂਰੀ ਸਰਗਰਮੀ ਨਾਲ ਜੰਮੂ ਕਾਸ਼ਮੀਰ ਦੇ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ, ਉੱਥੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਿੱਖ ਰਿਲੀਫ ਜਥੇਬੰਦੀ ਯੂ.ਕੇ. ਨੇ ਵੀ ਆਪਣੇ ਹੱਥ ਅੱਗੇ ਵਧਾਉਂਦਿਆਂ ਰਾਹਤ ਸਮੱਗਰੀ ਦੀ ਖੇਪ ਰਵਾਨਾ ਕੀਤੀ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।