ਜਨਵਰੀ 1985 ਵਿੱਚ ਇੱਕ ਪ੍ਰਸਿੱਧ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਓਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ, ‘ਜਾਂਚ ਦਾ ਕੋਈ ਲਾਭ ਨਹੀਂ ਹੋਵੇਗਾ, ਸਿਰਫ਼ ਸੁੰਨੀਆਂ ਖੱਡਾਂ ਵਿੱਚ ਹੱਥ ਦੇਣ ਵਾਲੀ ਗੱਲ ਹੋਵੇਗੀ।’ ਰਾਜੀਵ ਗਾਂਧੀ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 3,000 ਅਤੇ ਪੂਰੇ ਦੇਸ਼ ਵਿੱਚ 7,000 ਸਿੱਖਾਂ ਦੇ ਨਵੰਬਰ 1984 ਵਿੱਚ ਹੋਏ ਕਤਲੇਆਮ ਸਬੰਧੀ ਜਾਂਚ ਦੀ ਮੰਗ ਉੱਤੇ ਟਿਪਣੀ ਕਰ ਰਹੇ ਸਨ।