ਲੰਘੇ ਮਹੀਨੇ ਸੰਗਰੂਰ ਨੇੜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਗੱਡੀਆਂ ਦੇ ਕਾਫਲੇ ਉੱਤੇ ਜੁੱਤੀਆਂ ਸੁੱਟਣ ਵਾਲੇ ਸਿੱਖ ਕਾਰਕੁੰਨਾਂ ਨੂੰ ਸੰਗਰੂਰ ਦੀ ਅਦਾਲਤ ਨੇ ਜਮਾਨਤ ਦੋਣ ਤੋਂ ਮਨ੍ਹਾਂ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 35-36 ਜਣੇ ਨਾਮਜ਼ਦ ਕੀਤੇ ਹਨ ਜਿਹਨਾਂ ਵਿਚੋਂ ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ ਅਤੇ ਬਾਬਾ ਬਚਿੱਤਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ।