Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅੱਜ ਦੀਆਂ ਖਬਰਾਂ ਦੇ ਚੋਣਵੇਂ ਨੁਕਤੇ (25 ਦਸੰਬਰ 2019)

ਅੱਜ ਦੀਆਂ ਖਬਰਾਂ ਦੇ ਚੋਣਵੇਂ ਨੁਕਤੇ (25 ਦਸੰਬਰ 2019)

ਖਬਰਾਂ ਭਾਰਤੀ ਉਪ ਮਹਾਂਦੀਪ ਦੀਆਂ:

• ਭਾਰਤ ਦੀ ਮੋਦੀ ਸਰਕਾਰ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨ ਪੀ ਆਰ )ਨੂੰ ਕੈਬਨਿਟ ਵਿੱਚ ਹਰੀ ਝੰਡੀ ਦਿੱਤੀ
• ਰਾਸ਼ਟਰੀ ਜਨਸੰਖਿਆ ਰਜਿਸਟਰ ਤਹਿਤ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਇਸ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਜ਼ਰੂਰੀ ਹੋਵੇਗਾ
• ਇਸ ਤਹਿਤ 1 ਅਪ੍ਰੈਲ 2020 ਤੋਂ 30 ਸਤੰਬਰ 2020 ਤੱਕ ਡਾਟਾ ਬੇਸ ਤਿਆਰ ਕਰਨ ਲਈ ਘਰ ਘਰ ਜਾ ਕੇ ਨਾਗਰਿਕਾਂ ਦੀ ਜਨਗਣਨਾ ਕੀਤੀ ਜਾਵੇਗੀ

• ਭਾਰਤ ਦੀ ਕੇਂਦਰੀ ਕੈਬਨਿਟ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਨੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਦਾ ਅਹੁਦਾ ਬਣਾਉਣ ਦੀ ਮੰਨਜੂਰੀ ਦੇ ਦਿੱਤੀ
• ਸੀ.ਡੀ.ਐੱਸ. ਦਾ ਅਹੁਦਾ 4 ਸਟਾਰ ਵਾਲੇ ਜਨਰਲ ਨੂੰ ਦਿੱਤਾ ਜਾਵੇਗਾ
• ਉਹ ਰੱਖਿਆ ਵਿਭਾਗ ਵੱਲੋਂ ਬਣਾਏ ਜਾਣ ਵਾਲੇ ਫੌਜੀ ਮਾਮਲਿਆਂ ਦੇ ਵਿਭਾਗ ਦਾ ਮੁਖੀ ਹੋਵੇਗਾ ਅਤੇ ਇਸ ਵਿਭਾਗ ਦਾ ਸਕੱਤਰ ਵੀ ਹੋਵੇਗਾ

• ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਜਰਮਨ ਦੇ ਇੱਕ ਵਿਦਿਆਰਥੀ ਨੂੰ ਭਾਰਤ ਛੱਡਣ ਦਾ ਫਰਮਾਨ ਜਾਰੀ ਹੋਇਆ
• ਜੈਕਬ ਲਿਂਡੇਥਲ ਨਾਂਅ ਦਾ ਇਹ ਵਿਦਿਆਰਥੀ ਆਈ.ਆਈ.ਟੀ ਮਦਰਾਸ ਵਿੱਚ ਫਿਜ਼ਿਕਸ ਦੀ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਹੈ

• ਆਖਿਰ ਉਤਰ ਪ੍ਰਦੇਸ ਪੁਲਿਸ ਨੇ ਮੰਨ ਹੀ ਲਿਆ ਕਿ ਪੁਲਿਸ ਦੀ ਗੋਲੀ ਨਾਲ ਇੱਕ ਵਿਖਾਵਾਕਾਰੀ ਦੀ ਮੌਤ ਹੋਈ ਹੈ
• ਉਤਰ ਪ੍ਰਦੇਸ ਪੁਲਿਸ ਨੇ ਵਿਖਾਵਾਕਾਰੀਆਂ ਦੇ ਬਹਾਨੇ ਬਹੁਤ ਸਾਰੇ ਆਮ ਲੋਕਾਂ ‘ਤੇ ਵੀ ਝੂਠੇ ਗੰਭੀਰ ਆਰੋਪ ਲਾਕੇ ਕੇਸ ਦਰਜ ਕੀਤੇ
• ਪੁਲਿਸ ਨੇ ਝੂਠੇ ਕੇਸ ਦਰਜ ਕਰਕੇ ਆਮ ਲੋਕਾਂ ਨੂੰ ਹਿਰਾਸਤ ਵਿੱਚ ਲੈਣਾਂ ਸ਼ੁਰੂ ਕੀਤਾ

• ਭਾਰਤ ਦੀ ਮੋਦੀ ਹਕੂਮਤ ਨੇ ਜੰਮੂ ਕਸ਼ਮੀਰ ਵਿੱਚੋਂ ਸੱਤ ਹਜ਼ਾਰ ਦੇ ਕਰੀਬ ਫੌਜੀ ਵਾਪਸ ਬੁਲਾਏ ਜਾਣ ਦੇ ਸੰਕੇਤ ਦਿੱਤੇ

• ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਕਿ ਮੁਸਲਮਾਨਾਂ ਦੇ ਰਹਿਣ ਲਈ ਦੁਨੀਆਂ ਵਿੱਚ 150 ਦੇਸ਼ ਹਨ ਪਰ ਹਿੰਦੂਆਂ ਦੇ ਰਹਿਣ ਲਈ ਭਾਰਤ ਤੋਂ ਸਿਵਾ ਕੋਈ ਨਹੀਂ ਦੇਸ਼ ਨਹੀਂ
• ਰੂਪਾਨੀ ਨੇ ਕਿਹਾ ਕਿ ਕਾਂਗਰਸ ਕਿਸੇ ਸਮੇਂ ਇਸ ਗੱਲ ਦਾ ਸਮਰਥਨ ਕਰਦੀ ਹੁੰਦੀ ਸੀ ਪਰ ਅੱਜ ਵਿਰੋਧ ਕਿਉਂ ਕਰ ਰਹੀ ਹੈ?
• ਸੀ ਏ ਏ ਅਤੇ ਐੱਨ ਆਰ ਸੀ ਦੇ ਖਿਲਾਫ ਮਮਤਾ ਬੈਨਰਜੀ ਵੱਲੋਂ ਮੀਡੀਆ ਵਿੱਚ ਪ੍ਰਚਾਰ ਕਰਨ ਤੇ ਪੱਛਮੀ ਬੰਗਾਲ ਹਾਈ ਕੋਰਟ ਨੇ ਰੋਕ ਲਾਈ

• ਹੋਰ ਅਮੀਰ ਹੋਇਆ ਭਾਰਤ ਦਾ ਮੁਕੇਸ਼ ਅੰਬਾਨੀ ਸਾਲ 2019 ਵਿੱਚ ਜਾਇਦਾਦ ‘ਚ 17 ਅਰਬ ਡਾਲਰ ਦੇ ਵਾਧੇ ਨਾਲ ਕੁੱਲ ਜਾਇਦਾਦ 61 ਅਰਬ ਡਾਲਰ ਹੋਈ
• ਟੈਲੀਕਾਮ ਤੋਂ ਬਾਅਦ ਹੁਣ ਰਿਲਾਇੰਸ ਈ-ਕਮਰਸ ਖੇਤਰ ਵਿੱਚ ਉਤਰਣ ਦੀ ਤਿਆਰੀ ਕਰ ਰਿਹਾ ਹੈ
• ਅੰਬਾਨੀ ਨੇ ਕਿਹਾ ਰਿਲਾਇੰਸ ਨੂੰ 2021 ਤੱਕ ਕਰਜ਼ ਮੁਕਤ ਕਰ ਦਿੱਤਾ ਜਾਵੇਗਾ

ਖਬਰਾਂ ਪੰਜਾਬ ਤੋਂ:

• ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਸਿਕਲੀਗਰ ਬੱਚਿਆਂ ਲਈ ਖ਼ਾਲਸਾ ਸਕੂਲ ਖੋਲ੍ਹਣ ਤੇ ਵਿਚਾਰ ਕਰੇਗੀ
• ਉਨ੍ਹਾਂ ਇਹ ਗੱਲ ਸਾਬਕਾ ਅਕਾਲੀ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਘਰ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਅਹੁਦੇਦਾਰਾਂ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕਹੀ
• ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਖਰਗੋਨ ਤਹਿਸੀਲ ਮਹੇਸ਼ਵਰ ਦੇ ਪਿੰਡ ਭੂੰਦੜੀ ਵਿੱਚ ਆਧੁਨਿਕ ਖਾਲਸਾ ਸਕੂਲ ਬਣਾਉਣ ਜਾ ਰਹੇ ਹਾਂ
• ਉਨ੍ਹਾਂ ਕਿਹਾ ਕਿ ਅਸੀਂ ਸਕੂਲ ਲਈ ਜ਼ਮੀਨ ਪ੍ਰਾਪਤ ਕਰ ਲਈ ਹੈ ਅਤੇ ਇਮਾਰਤ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਪੂਰਨ ਸਹਿਯੋਗ ਦੀ ਆਸ ਹੈ

• ਆਮ ਆਦਮੀ ਪਾਰਟੀ ਦਾ ਪੰਜਾਬ ਪ੍ਰਧਾਨ ਭਗਵੰਤ ਮਾਨ ਪੱਤਰਕਾਰਾਂ ਨਾਲ ਖਹਿਬੜਿਆ
• ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਪੱਤਰਕਾਰ ਮਿਲਣੀ ਦੌਰਾਨ ਮਾਨ ਇੱਕ ਪੱਤਰਕਾਰ ਦੇ ਸਵਾਲ ਤੋਂ ਬਹਿਸਣ ਲੱਗ ਪਿਆ
• ਪੱਤਰਕਾਰ ਦੇ ਇਹ ਕਹਿਣਾ ‘ਤੇ ਕਿ “ਅਕਾਲੀ ਦਲ ਵੱਲੋਂ ਵਿਰੋਧੀ ਧਿਰ ਦਾ ਰੋਲ ਨਿਭਾਇਆ ਜਾ ਰਿਹਾ ਹੈ” ਭਗਵੰਤ ਮਾਨ ਭੜਕ ਉਠਿਆ

• ਪੱਤਰਕਾਰ ਵਲੋਂ ਸੁਖਬੀਰ ਬਾਦਲ ਬਾਰੇ ਸਵਾਲ ਪੁੱਛਣ ਤੇ ਮਾਨ ਨੇ ਕਿਹਾ ਕਿ ਉਹ ਤਾਂ ਮੰਦ ਬੁੱਧੀ ਬੱਚਾ ਹੈ ਉਸ ਬਾਰੇ ਮੇਰੇ ਨਾਲ ਗੱਲ ਨਹੀਂ ਕਰਨੀ

• ਰਾਜਪਾਲ ਲਈ ਛੇ ਸਲਾਹਕਾਰਾਂ ਦੀਆਂ ਨਿਯੁਕਤੀਆਂ ਸਬੰਧੀ ਸੋਧ ਬਿੱਲ ਕੈਪਟਨ ਸਰਕਾਰ ਨੂੰ ਵਾਪਸ ਭੇਜਿਆ

• ਕੈਪਟਨ ਸਰਕਾਰ ਇਨ੍ਹਾਂ ਛੇ ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਕਰਕੇ ਕੈਬਨਿਟ ਰੈਂਕ ਦੇਣ ਦੇ ਚੱਕਰ ਵਿਚ ਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀ.ਟੀ.ਸੀ. ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ 6 ਮੈਂਬਰੀ ਜਾਂਚ ਕਮੇਟੀ ਦੀ ਇਕੱਤਰਤਾ ਹੋਈ ਕਮੇਟੀ ਪਿਛਲੇ ਦੋ ਦਹਾਕਿਆਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹੋਏ ਗੁਰਬਾਣੀ ਪ੍ਰਸਾਰਣ ਬਾਰੇ
ਪੀ.ਟੀ.ਸੀ. ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਬਾਰੇ ਕੀਤੇ ਦਾਅਵਿਆਂ ਕਾਰਨ ਸਿੱਖ ਜਗਤ ਵਿੱਚ ਰੋਹ ਬਰਕਰਾਰ
ਐਮਾਜ਼ਾਨ ਦੇ ਮੁਖੀ ਜੇਫ ਬੇਜੋਸ ਦੇ ਮੋਬਾਇਲ ਫੋਨ ਹੈਕ ਹੋਣ ਦਾ ਮਾਮਲਾ ਆਇਆ ਸਾਹਮਣੇ। ਪੀਟੀਸੀ ਮਾਮਲਾ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵਿੱਚ ਆਈ ਹੋਈ ਗਿਰਾਵਟ ਨੂੰ ਦਰਸਾਉਂਦਾ ਹੈ । ਸੰਦੀਪ ਪਾਂਡੇ
ਅਮਰੀਕਾ ਕਸ਼ਮੀਰ ਮਸਲੇ ’ਤੇ ਪਾਕਿਸਤਾਨ ਦੀ ਮਦਦ ਕਰਨ ਲਈ ਤਿਆਰ, ਲੈਸਟਰ (ਇੰਗਲੈਂਡ) ਦੇ ਗੁ: ਗੁਰੂ ਤੇਗ ਬਹਾਦਰ ਜੀ ਨੇ ਸ਼੍ਰੋ.ਗੁ.ਪ੍ਰ.ਕ. ਨੂੰ ਚਿੱਠੀ ਲਿਖੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: