ਖ਼ਾਲਸਾ ਧੁਰ ਦੀ ਪਾਤਸ਼ਾਹੀ ਲੈ ਕੇ ਇਸ ਦ੍ਰਿਸ਼ਟਮਾਨ ਸੰਸਾਰ ਵਿਚ ਵਿਚਰਦਾ ਹੈ। ਖ਼ਾਲਸੇ ਦੇ ਮਰਤਬੇ ਤੇ ਪਹੁੰਚ ਕੇ ਗੁਰੂ ਅਤੇ ਸਿੱਖ ਦਾ ਭੇਤ ਖਤਮ ਹੋ ਜਾਂਦਾ ਹੈ। ਖ਼ਾਲਸੇ ਕਿਸੇ ਦਾ ਦੁਬੇਲ ਬਣਕੇ ਨਹੀਂ ਰਹਿੰਦਾ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਨਾਲ ਇਹ ਇਕਰਾਰ ਕੀਤਾ ਹੈ ਕਿ ਜਿਸ ਹੱਦ ਤਕ ਖਾਲਸਾ ਆਪਣੇ ਆਦਰਸ਼ਕ, ਪਵਿੱਤਰ ਅਤੇ ਖ਼ਾਲਸ(ਸੁਧ) ਹੋਣ ਦਾ ਪਾਲਣ ਕਰੇਗਾ, ਉਸ ਹੱਦ ਤਕ ਗੁਰੂ ਬਰਕਤ ਅਤੇ ਗੁਰੂ ਬਖਸ਼ਿਸ਼ ਉਸ ਨਾਲ ਹਮਸਫਰ ਹੋਵੇਗੀ।