Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ) ਦੀ ਬਰਸੀ ਸਬੰਧੀ ਸੰਗਤ ਨੇ ਵਿਚਾਰਾਂ ਕਰਕੇ ਲਿਆ ਅਹਿਮ ਫੈਸਲਾ।

ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ) ਦੀ ਬਰਸੀ ਸਬੰਧੀ ਸੰਗਤ ਨੇ ਵਿਚਾਰਾਂ ਕਰਕੇ ਲਿਆ ਅਹਿਮ ਫੈਸਲਾ।

ਚੰਡੀਗੜ੍ਹ :- ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ ੯੬ਵੀਂ ਬਰਸੀ ਸਬੰਧੀ ਚੱਲ ਰਹੇ ਸਮਾਗਮਾਂ ਵਿੱਚ ਸਿੱਖ ਜਥਾ ਮਾਲਵਾ ਦੇ ਪੜਾਅ ‘ਤੇ ਲੰਘੀ ਸ਼ਾਮ ਹੋਈ ਵਿਚਾਰ ਚਰਚਾ ਦੌਰਾਨ ‘ਸਭਾ ‘ਚ ਇੱਕਤਰ ਹੋਣ ਅਤੇ ਯਾਦ ਮਨਾਉਣ ਦੀ ਪਰੰਪਰਾ’ ‘ਤੇ ਵਿਚਾਰਾਂ ਕੀਤੀਆਂ ਗਈਆਂ।

ਸਾਂਝੇ ਨੁਕਤੇ ਵਜੋਂ ਇਹ ਗੱਲ ਸਾਹਮਣੇ ਆਈ ਕਿ ਇਕਾਗਰਤਾ ਅਤੇ ਸ਼ਾਂਤੀ ਵਰਤਾਉਣ ਵਾਲੇ ਪਾਸੇ ਇਹਨਾਂ ਸਮਾਗਮ ਨੂੰ ਲਿਜਾਣ ਦੀ ਬਜਾਏ ਇਹਨਾਂ ਸਮਾਗਮਾਂ ਦੀ ਦਿਸ਼ਾ ਹੁਣ ਚਿੱਤ ਵਿੱਚ ਕਾਹਲ ਵਰਤਾਉਣ, ਮਨ ਨੂੰ ਭਟਕਾਉਣ ਵਾਲੇ, ਦੁਨਿਆਵੀ ਮੌਜ ਮੇਲੇ ਦੇ ਵੱਲ ਮੁੜਦੀ ਜਾ ਰਹੀ ਹੈ। ਜਿਸ ਤਰ੍ਹਾਂ ਦੀ ਇਕਾਂਤ ਅਤੇ ਬੰਦਗੀ ਵਾਲੀ ਜਗ੍ਹਾ ਦੇ ਤੌਰ ‘ਤੇ ਸੰਤਾਂ ਨੇ ਮਸਤੂਆਣਾ ਸਾਹਿਬ ਨੂੰ ਚਿਤਵਿਆ ਸੀ, ਉਸ ਦਿਸ਼ਾ ਵੱਲ ਲਿਜਾਣ ਲਈ ਸਿੱਖ ਸੰਗਤ ਨੂੰ ਉਦਮ ਵਧਾਉਣ ਦੀ ਲੋੜ ਹੁਣ ਕਾਫ਼ੀ ਬਣ ਗਈ ਹੈ।

ਵਿਚਾਰ ਚਰਚਾ ਦੌਰਾਨ ‘ਸਭਾ ‘ਚ ਇੱਕਤਰ ਹੋਣ ਅਤੇ ਯਾਦ ਮਨਾਉਣ ਦੀ ਪਰੰਪਰਾ’ ‘ਤੇ ਵਿਚਾਰ ਕਰਦੇ ਹੋਏ

ਅਜਿਹੇ ਅਮਲ ਜਿਹੜੇ ਇਸ ਪਵਿੱਤਰ ਯਾਦ ਦੇ ਅਹਿਸਾਸ ਨੂੰ ਲਗਾਤਾਰ ਧੁੰਦਲਾ ਕਰ ਰਹੇ ਹਨ, ਉਹਨਾਂ ਦੇ ਸੰਭਾਵੀ ਹੱਲ ਅਤੇ ਅਗਲੇ ਸਾਲ ਤੱਕ ਇਸ ਪਾਸੇ ਕਰਨਯੋਗ ਕਾਰਜਾਂ ਬਾਬਤ ਵੱਖ-ਵੱਖ ਸਿੱਖ ਨੌਜਵਾਨਾਂ ਨੇ ਆਪਣੇ ਸੁਝਾਅ ਦਿੱਤੇ। ਅਗਲੇ ਸਾਲ ਤੱਕ ਇਸ ਪਾਸੇ
ਵਿਚਾਰ ਪ੍ਰਵਾਹ ਤੋਰਨ, ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ, ਲੰਗਰ ਕਮੇਟੀਆਂ ਅਤੇ ਹੋਰ ਧਾਰਮਿਕ, ਸਨਮਾਨਯੋਗ ਅਤੇ ਜਿੰਮੇਵਾਰ ਸੱਜਣਾ ਨਾਲ ਰਾਬਤਾ ਕਰਕੇ ਜਮੀਨੀ ਪੱਧਰ ਉੱਤੇ ਲੋੜੀਦੇਂ ਸੁਧਾਰਾਂ ਲਈ ਉਦੱਮ ਕਰਨ ਲਈ ਸਾਰੇ ਸਿੱਖ ਨੌਜਵਾਨਾਂ ਨੇ ਸਹਿਮਤੀ ਪ੍ਰਗਟਾਈ।

ਇਸ ਮੌਕੇ ਮਲਕੀਤ ਸਿੰਘ ਭਵਾਨੀਗੜ੍ਹ, ਗੁਰਜੀਤ ਸਿੰਘ ਦੁੱਗਾਂ, ਹਰਪ੍ਰੀਤ ਸਿੰਘ ਲੌਂਗੋਵਾਲ, ਪਰਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਬੇਅੰਤ ਸਿੰਘ, ਪ੍ਰੋ. ਅਮਨਪ੍ਰੀਤ ਸਿੰਘ, ਜਗਤਾਰ ਸਿੰਘ, ਮੋਹਿਤ ਸਿੰਘ, ਮੱਖਣ ਸਿੰਘ, ਕੰਵਲਜੀਤ ਸਿੰਘ ਸੰਗਰੂਰ, ਗਗਨਦੀਪ ਸਿੰਘ, ਹਨੂੰਮਾਨ ਸਿੰਘ, ਗੁਰਮੀਤ ਕੌਰ, ਸੁਖਪ੍ਰੀਤ ਕੌਰ, ਮਨਜੀਤ ਕੌਰ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸੌ ਸਾਲਾ ਬਰਸੀ ਨੂੰ ਸਮਰਪਿਤ ਸੰਤ ਜੀ ਦੇ ਜੀਵਨ ਅਤੇ ਪੰਥਕ ਯੋਗਦਾਨ ਬਾਰੇ ਇੱਕ ਦਿਨਾਂ ਸੈਮੀਨਾਰ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਯਾਦ ਨੂੰ ਸਮਰਪਿਤ ਸਿੱਖ ਜਥਾ ਮਾਲਵਾ ਵੱਲੋਂ ਗੁਰਦੁਆਰਾ ਪੜਾਓ ਸਾਹਿਬ, ਬਡਰੁੱਖਾਂ ਵਿਖੇ ਨਗਰ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਦੇ ਸਹਿਯੋਗ
ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: