Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਵਿੱਚ ਸਿੱਖ ਬੱਚੇ ‘ਤੇ ਨਸਲੀ ਟਿੱਪਣੀਆਂ ਦਾ ਮਾਮਲਾ ਆਇਆ ਸਾਹਮਣੇ

ਅਮਰੀਕਾ ਵਿੱਚ ਸਿੱਖ ਬੱਚੇ ‘ਤੇ ਨਸਲੀ ਟਿੱਪਣੀਆਂ ਦਾ ਮਾਮਲਾ ਆਇਆ ਸਾਹਮਣੇ

ਨਿਊਯਾਰਕ (2 ਮਾਰਚ, 2015): ਪਿੱਛਲੇ ਸਮੇਂ ਤੋਂ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਸਿੱਖ ਪਛਾਣ ਦੇ ਮਸਲੇ ਨੂੰ ਲੈਕੇ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਕਈ ਵਾਰ ਸਿੱਖ ਨਸਲੀ ਟਿੱਪਣੀਆਂ ਅਤੇ ਵਿਤਕਰੇ ਦਾ ਸ਼ਿਕਾਰ ਹੋਏ ਹਨ। ਪਿੱਛਲੇ ਸਾਲ 29 ਸਾਲਾ ਸੰਦੀਪ ਸਿੰਘ ‘ਤੇ ਇੱਕ ਅਮਰੀਕੀ ਗੋਰੇ ਨੇ ਉਸਨੂੰ ਨਸਲੀ ਗਾਲ੍ਹਾਂ ਕੱਢਦਿਆਂ ਆਪਣੇ ਟਰੱਕ ਥੱਲੇ ਕੁਚਲਕੇ ਮਾਰ ਦੇਣ ਦੀ ਕੋਸ਼ਿਸ਼ ਕੀਤੀ ਸੀ, ਪੲ ਖੁਸ਼ਕਿਸਮਤੀ ਨਾਲ ੳਹਿ ਬਚ ਗਿਆ ਸੀ।

sikh-boy-300x230
ਹਰਸੁਖ ਸਿੰਘ

ਹੁਣ ਫਿਰ ਅਮਰੀਕਾ ‘ਚ ਪਛਾਣ ਦੀ ਸਮੱਸਿਆ ਕਾਰਨ ਸਿੱਖਾਂ ਨਾਲ ਹੋ ਰਹੇ ਨਸਲੀ ਵਿਤਕਰੇ ਦੇ ਮਾਮਲੇ ‘ਚ ਅਮਰੀਕਾ ਦੇ ਜਾਰਜੀਆ ਸੂਬੇ ਅੰਦਰ ਇਕ ਸਿੱਖ ਬੱਚੇ ਨੂੰ ਉਸ ਦੇ ਸਾਥੀ ਬੱਚਿਆਂ ਵਲੋਂ ਅਤਿਵਾਦੀ ਕਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਘਟਨਾ ਦੇ ਵੀਡੀਉ ਦੇ ਇੰਟਰਨੈੱਟ ‘ਤੇ ਚਰਚਿਤ ਹੋਣ ਤੋਂ ਬਾਅਦ ਉਜਾਗਰ ਹੋਇਆ।

ਇਨਕੁਇਜ਼ਟਰ ਨਾਮਕ ਵੈੱਬਸਾਈਟ ‘ਤੇ ਪੋਸਟ ਕੀਤੇ ਵੀਡੀਉ ‘ਚ ਚਸ਼ਮੇ ਵਾਲਾ ਸਿੱਖ ਬੱਚਾ ਇਕ ਸਕੂਲ ਬੱਸ ‘ਚ ਬੈਠਾ ਦਿਸ ਰਿਹਾ ਹੈ ਅਤੇ ਉਸ ਦੇ ਆਲੇ-ਦੁਆਲੇ ਹੋਰ ਬੱਚੇ ਹਨ। ਕੈਮਰੇ ਸਾਹਮਣੇ ਉਹ ਕਹਿ ਰਿਹਾ ਹੈ, ”ਇਹ ਬੱਚੇ ਮੇਰੇ ਨਾਲ ਨਸਲੀ ਵਿਤਕਰਾ ਕਰ ਰਹੇ ਹਨ।”

ਇਸ ਤੋਂ ਬਾਅਦ ਪਿਛਲੀ ਸੀਟ ‘ਤੇ ਬੈਠੀ ਇਕ ਕੁੜੀ ‘ਅਤਿਵਾਦੀ, ਅਤਿਵਾਦੀ’ ਕਹਿ ਕੇ ਚੀਕਦੀ ਹੈ ਅਤੇ ਸਿੱਖ ਮੁੰਡੇ ਵਲ ਅਪਣੀ ਉਂਗਲ ਕਰਦੀ ਹੈ, ਜੋ ਕਿ ਸ਼ਾਂਤ ਨਜ਼ਰ ਆਉਂਦਾ ਹੈ ਅਤੇ ਜਦੋਂ ਬੱਚੇ ਉਸ ਨੂੰ ਗਾਲਾਂ ਕਢਦੇ ਹਨ ਤਾਂ ਉਹ ਉੱਚੀ ਸਾਰੀ ਕਹਿੰਦਾ ਹੈ, ”ਮੈਨੂੰ ਤੁਹਾਡੀ ਕੋਈ ਪ੍ਰਵਾਹ ਨਹੀਂ।”

ਵੈੱਬਸਾਈਟ ਨੇ ਕਿਹਾ ਕਿ ਇਹ ਵੀਡੀਉ ‘ਨਾਗਰਾ ਨਾਗਰਾ’ ਨਾਮਕ ਇਕ ਯੂਜ਼ਰ ਵਲੋਂ ਅਪਲੋਡ ਕੀਤਾ ਗਿਆ ਅਤੇ ਸਿੱਖ ਬੱਚੇ ਦਾ ਨਾਮ ਹਰਸੁਖ ਸਿੰਘ ਹੈ। ਸ਼ੁਰੂ ‘ਚ ਇਸ ਨੂੰ ਹਰਸੁਖ ਸਿੰਘ ਨੇ ਹੀ ਅਪਲੋਡ ਕੀਤਾ ਸੀ ਜਿਸ ਨੂੰ ਹੁਣ ਤਕ 1.30 ਲੱਖ ਲੋਕਾਂ ਨੇ ਵੇਖਿਆ ਹੈ।

ਵੀਡੀਉ ਅਪਲੋਡ ਕਰ ਕੇ ਉਸ ਨੇ ਵੇਰਵੇ ‘ਚ ਲਿਖਿਆ ਹੈ, ”ਮੇਰੇ ਨਾਲ ਨਸਲੀ ਵਿਤਕਰਾ ਹੋ ਰਿਹਾ ਹੈ ਅਤੇ ਮੈਨੂੰ ਅਫ਼ਗਾਨੀ ਅਤਿਵਾਦੀ ਦਸਿਆ ਜਾ ਰਿਹਾ ਹੈ। ਕ੍ਰਿਪਾ ਕਰ ਕੇ ਮੇਰੇ ਵਰਗੇ ਲੋਕਾਂ ਨਾਲ ਇਸ ਤਰ੍ਹਾਂ ਦੀ ਵਤੀਰਾ ਨਾ ਕਰੋ। ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਮੈਂ ਮੁਸਲਿਮ ਨਹੀਂ, ਸਿੱਖ ਹਾਂ।”

ਹਰਸੁਖ ਸਿੰਘ ਜੋਰਜੀਆ ਦੇ ਦੁਲੁਥ ਵਿਖੇ ਸਥਿਤ ਇਕ ਐਲੀਮੈਂਟਰੀ ਸਕੂਲ ਦਾ ਵਿਦਿਆਰਥੀ ਹੈ। ਇਕ ਆਨਲਾਈਨ ਯੂਜ਼ਰ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਲਿਖਿਆ ਹੈ ਕਿ ਸਿੱਖ ਬੱਚਾ ਅਪਣੇ ‘ਤੇ ਹੋ ਰਹੇ ਨਸਲੀ ਵਿਤਕਰੇ ਵਿਰੁਧ ਬਹਾਦੁਰੀ ਨਾਲ ਕਹਿੰਦਾ ਹੈ ਕਿ ਲੋਕਾਂ ਦੀਆਂ ਗੱਲਾਂ ਦੀ ਉਸ ਨੂੰ ਪਰਵਾਹ ਨਹੀਂ ਹੈ।

ਐਫ਼.ਬੀ.ਆਈ. ਅਨੁਸਾਰ 9/11 ਤੋਂ ਪਹਿਲਾਂ ਨਸਲੀ ਘਟਨਾਵਾਂ ਦੇ ਮੁਕਾਬਲੇ ਇਸ ਵੇਲੇ ਅਜਿਹੀਆਂ ਘਟਨਾ ਪੰਜ ਗੁਣਾ ਜ਼ਿਆਦਾ ਹੋ ਗਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਰੀ ਵਿਚ ਕੰਟੇਨਰ ਰਾਹੀਂ ਭੇਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਹੋਰ ਗੰਭੀਰ ਹੋ ਗਿਆ ਹੈ। ਨਵੀਆਂ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ ਵਿੱਚ ਰੋਹ ਵਧਿਆ
ਲੰਘੇ ਜੂਨ ਮਹੀਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, 132 ਸਟਰੀਟ, ਸਰੀ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪ ਕੰਟੇਨਰ ਰਾਹੀਂ ਮੰਗਵਾਏ ਗਏ ਸਨ। ਇਸ
ਦਿੱਲੀ ਹਾਈ ਕੋਰਟ ਨੇ ਜਗਤਾਰ ਸਿੰਘ ਜੌਹਲ ਨੂੰ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਉਨ੍ਹਾਂ ਦੀ ਸੰਭਾਵੀ ਰਿਹਾਈ, ਜ਼ਮਾਨਤੀ ਮੁਚਲਕਿਆਂ ਅਤੇ ਚੱਲ ਰਹੇ ਮੁਕੱਦਮਿਆਂ
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਹਾਈ ਕੋਰਟ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਨੂੰ 7 ਕੇਸਾਂ ਵਿੱਚ ਦਿੱਤੀ ਗਈ ਜ਼ਮਾਨਤ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: