ਵਾਸ਼ਿੰਗਟਨ (17 ਸਤੰਬਰ, 2015): ਅਮਰੀਕਾ ਰਹਿੰਦੇ ਸਿੱਖਾਂ ਨੇ ਭਾੲੀਚਾਰੇ ਬਾਰੇ ਫੈਲੀਅਾਂ ਗ਼ਲਤਫਹਿਮੀਅਾਂ ਨੂੰ ਦੂਰ ਕਰਨ ਲੲੀ ਜਾਗਰੂਕਤਾ ਮੁਹਿੰਮ ਛੇਡ਼ਨ ਦਾ ਫ਼ੈਸਲਾ ਲਿਅਾ ਹੈ ਜਿਸ ਤਹਿਤ 80 ਹਜ਼ਾਰ ਡਾਲਰ ੲਿਕੱਠੇ ਕੀਤੇ ਗੲੇ ਹਨ। ਸ਼ਿਕਾਗੋ ’ਚ ਸਿੱਖ ’ਤੇ ਹਮਲੇ ਤੋਂ ਕੁਝ ਦਿਨਾਂ ਬਾਅਦ ਹੀ ਸਿੱਖ ਫਿਰ ਤੋਂ ਸਰਗਰਮ ਹੋ ਗੲੇ ਹਨ।

ਲਾਸ ੲੇਂਜਿਲਸ ੲਿਲਾਕੇ ’ਚ 300 ਤੋਂ ਵੱਧ ਸਿੱਖਾਂ ਨੇ ੲਿਕੱਠੇ ਹੋ ਕੇ ਸਿੱਖੀ ਦੇ ਪ੍ਰਚਾਰ ਲੲੀ ਹੰਭਲਾ ਮਾਰਿਅਾ ਅਤੇ ਅਾਪਣਾ ਅਾਪਣਾ ਯੋਗਦਾਨ ਪਾੲਿਅਾ ਤਾਂ ਜੋ ੳੁਹ ਨਸਲੀ ਹਿੰਸਾ ਦਾ ਸ਼ਿਕਾਰ ਨਾ ਬਣਨ। ਮੀਡੀਅਾ ਨੂੰ ਕਲ ਜਾਰੀ ਕੀਤੇ ਗੲੇ ਬਿਅਾਨ ’ਚ ਕਿਹਾ ਗਿਅਾ ਹੈ ਕਿ ਨੈਸ਼ਨਲ ਸਿੱਖ ਕੈਂਪੇਨ (ਅੈਨਅੈਸਸੀ) ਵੱਲੋਂ ਕੀਤੇ ਗੲੇ ਪ੍ਰੋਗਰਾਮ ਦੌਰਾਨ ੲਿੰਡੀਅਨ ਅਾੲੀਡਲ ਦਵਿੰਦਰਪਾਲ ਸਿੰਘ ਸਮੇਤ ਹੋਰ ਕੲੀ ਹਸਤੀਅਾਂ ਹਾਜ਼ਰ ਸਨ। ਕੌਮੀ ਮੁਹਿੰਮ ਦੀ ਹਮਾੲਿਤ ’ਚ 80 ਹਜ਼ਾਰ ਡਾਲਰ ੲਿਕੱਠੇ ਕੀਤੇ ਗੲੇ।
ੲਿਕ ਸਾਲ ਪੁਰਾਣੀ ਅੈਨਅੈਸਸੀ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਪ੍ਰਚਾਰ ਮੀਡੀਅਾ ਟੀਮ ੲੇਕੇਪੀਡੀ ਲੲੀ ਕੰਮ ਕੀਤਾ ਹੈ ਜਿਸ ਨੇ ਅਮਰੀਕੀਅਾਂ ਨੂੰ ਸਿੱਖ ਭਾੲੀਚਾਰੇ ਦੀ ਮੌਜੂਦਗੀ ਅਤੇ ੳੁਨ੍ਹਾਂ ਵੱਲੋਂ ਅਮਰੀਕਾ ’ਚ ਪਾੲੇ ਗੲੇ ਯੋਗਦਾਨ ਬਾਰੇ ਜਾਗਰੂਕ ਕੀਤਾ ਗਿਅਾ।
ਅੈਨਅੈਸਸੀ ਦੇ ਸਹਿ ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਰਾਜਵੰਤ ਸਿੰਘ ਨੇ ਕਿਹਾ ਕਿ ਜਥੇਬੰਦੀ ਰਾਹੀਂ ਸਿੱਖਾਂ ਵੱਲੋਂ ਸੰਘਰਸ਼ ਅਤੇ ਸਫ਼ਲਤਾ ਦੀ ਕਹਾਣੀ ਨੂੰ ਅਮਰੀਕੀਅਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ੳੁਨ੍ਹਾਂ ਕਿਹਾ ਕਿ ਸਿੱਖਾਂ ਨੂੰ ਵਿਸ਼ਵ ਪੱਧਰ ਦੀ ਵੈਬਸਾੲੀਟ ਬਣਾ ਕੇ ਅਾਪਣੀ ਦਿਖ ਪ੍ਰਤੀ ੲਿਸ਼ਤਿਹਾਰ ਤਿਅਾਰ ਕਰਕੇ ਵਿਸ਼ੇਸ਼ ਮੁਹਿੰਮ ਵਿੱਢਣੀ ਪੲੇਗੀ।
ਸ੍ਰੀ ਰਾਜਵੰਤ ਸਿੰਘ ਨੇ ਕਿਹਾ ਕਿ ਪਗਡ਼ੀ ਮਨੁੱਖੀ ਹੱਕਾਂ ਅਤੇ ੲਿਨਸਾਫ਼ ਦੀ ਨਿਸ਼ਾਨੀ ਹੈ ਪਰ ਹੁਣ ਅਮਰੀਕਾ ਵਾਸੀ ੲਿਸ ਨੂੰ ਲੈ ਕੇ ਦੁਬਿਧਾ ’ਚ ਪੈ ਗੲੇ ਹਨ।
ਅੈਨਅੈਸਸੀ ਦੇ ਲਾਸ ੲੇਂਜਿਲਸ ਦੇ ਮੁਖੀ ਸੁਰਿੰਦਰ ਕੇ ਦਰਗਨ ਨੇ ਕਿਹਾ ਕਿ ਸਿੱਖਾਂ ਦੀ ੲਿਹ ੲਿਕੱਤਰਤਾ ਅਮਰੀਕਾ ’ਚ ਸਭ ਤੋਂ ਵੱਡੀ ਸੀ ਜਿਸ ਤਹਿਤ ਸਿੱਖ ਜਾਗਰੂਕਤਾ ਮੁਹਿੰਮ ਚਲਾੲੀ ਗੲੀ।