Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼੍ਰੋਮਣੀ ਕਮੇਟੀ ਮੈਂਬਰ ਨੇ ਸਿੱਖਾਂ ਦੇ ਦਸਵੰਧ ਨਾਲ ਚਲਦੇ ਸਕੂਲ ਵਿਚ ਲਗਵਾਈ ਆਰ.ਐਸ.ਐਸ ਦੀ ਸ਼ਾਖਾ

ਸ਼੍ਰੋਮਣੀ ਕਮੇਟੀ ਮੈਂਬਰ ਨੇ ਸਿੱਖਾਂ ਦੇ ਦਸਵੰਧ ਨਾਲ ਚਲਦੇ ਸਕੂਲ ਵਿਚ ਲਗਵਾਈ ਆਰ.ਐਸ.ਐਸ ਦੀ ਸ਼ਾਖਾ

ਕਰਤਾਰਪੁਰ: ਆਰ.ਐਸ.ਐਸ ਵਲੋਂ ਸਿੱਖ ਸੰਸਥਾਵਾਂ ਵਿਚ ਕੀਤੀ ਜਾ ਰਹੀ ਸਿੱਧੀ ਅਤੇ ਅਸਿੱਧੀ ਦਖਲ ਅੱਜ ਸਿੱਖ ਸਫਾਂ ਵਿਚ ਵੱਡੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਹ ਫਿਕਰ ਉਸ ਸਮੇਂ ਹੋਰ ਵੱਧ ਜਾਂਦਾ ਹੈ ਜਦੋਂ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਿੱਖਾਂ ਵਲੋਂ ਚੁਣੇ ਗਏ ਨੁਮਾਂਇੰਦੇ ਹੀ ਆਰ.ਐਸ.ਐਸ ਦੀਆਂ ਸਿੱਖ ਵਿਰੋਧੀ ਨੀਤੀਆਂ ਦੇ ਚਾਹੁੰਦਿਆਂ, ਨਾ-ਚਾਹੁੰਦਿਆਂ ਭਾਗੀਦਾਰ ਬਣ ਜਾਂਦੇ ਹਨ। ਅਜਿਹਾ ਇਕ ਮਾਮਲਾ ਕਰਤਾਰਪੁਰ ਵਿਚ ਸਾਹਮਣੇ ਆਇਆ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਦੇ ਨਾਂ ਹੇਠ ਚਲਦੇ ਸਿੱਖ ਸਕੂਲ ਵਿਚ ਆਰ.ਐਸ.ਐਸ ਦੀ ਸ਼ਾਖਾ ਆਰੀਆ ਵੀਰ ਦਲ ਪੰਜਾਬ ਵੱਲੋਂ ਕੈਂਪ ਲਗਾਇਆ ਗਿਆ।

ਇਸ ਕੈਂਪ ਵਿਚ 250 ਦੇ ਕਰੀਬ ਬੱਚਿਆ ਨੂੰ ਆਰ ਐੱਸ ਐੱਸ ਦੀ ਮੁੱਖ ਵਰਦੀ ਭਾਵ ਖਾਕੀ ਨਿਕਰਾ ਵਿਸੇਸ ਤੌਰ ਤੇ ਪੁਆਈਆਂ ਗਈਆਂ ਤੇ ਬੱਚਿਆਂ ਨੂੰ ਯੂਡੋ, ਕਰਾਟੇ,ਕਿਰਪਾਨਾਂ ਅਤੇ ਭਾਲੇ ਆਦਿ ਦੀ ਟਰੇਨਿੰਗ ਦੇ ਨਾਲ ਹਿੰਦੂ ਸੰਸਕ੍ਰਿਤੀ, ਸੰਸਕ੍ਰਿਤ ਭਾਸ਼ਾ ਆਦਿ ਬਾਰੇ ਜਾਗਰੂਕ ਕੀਤਾ ਗਿਆ ।

ਇਸ ਕੈੰਪ ਦਾ ਉਦਘਾਟਨ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਅਤੇ ਐਸ ਡੀ ਐਮ ਸ੍ਰੀ ਪਰਮਵੀਰ ਸਿੰਘ ਨੇ ਕੀਤਾ ਅਤੇ ਬੱਚਿਆਂ ਨੂੰ ਸੰਸਕ੍ਰਿਤ ਭਾਸ਼ਾ ਅਪਨਾਉਣ ਦੀ ਪ੍ਰੇਰਨਾ ਕੀਤੀ। ਇਸ ਸਮੇ ਬੱਚਿਆ ਵੱਲੋਂ ਲਾਠੀਆਂ ਨਾਲ ਲੈਸ ਹੋ ਕੇ ਸ਼ਹਿਰ ਅੰਦਰ ਪ੍ਰਦਰਸਨੀ ਮਾਰਚ ਵੀ ਕਡਿਆ ਗਿਆ। ਇਸ ਕੈੰਪ ਦਾ ਸਮਾਪਤੀ ਸਮਾਰੋਹ ਸਿੱਖ ਸੰਗਤ ਦੇ ਦਸਵੰਧ ਨਾਲ ਤਿਆਰ ਹੋਏ ਅਤੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਦੇ ਪ੍ਰਬੰਧ ਹੇਠ ਚੱਲਦੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸਕੰਡਰੀ ਸਕੂਲ ਕਰਤਾਰਪੁਰ ਵਿਖੇ ਕਰਕੇ ਸਿੱਖ ਕੌਮ ਨੂੰ ਸ਼ਰੇਆਮ ਚੁਣੌਤੀ ਦਿੱਤੀ ਗਈ ।

ਕੈਂਪ ਵਿਚ ਬੈਠੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ

ਮਸਲਾ ਉਸ ਸਮੇਂ ਹੋਰ ਵੀ ਗੰਭੀਰ ਬਣ ਜਾਂਦਾ ਹੈ ਜਦੋਂ ਬਾਦਲ ਦਲ ਨਾਲ ਸਬੰਧਿਤ ਇਲਾਕੇ ਦਾ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ, ਜੋ ਖੁਦ ਇਸ ਸਕੂਲ ਦੇ ਵਾਈਸ ਚੇਅਰਮੈਨ ਹਨ, ਇਸ ਕੈਂਪ ਵਿਚ ਸ਼ਾਮਿਲ ਹੁੰਦੇ ਹਨ ਤੇ ਕੈਂਪ ਲਾਉਣ ਦੀ ਪ੍ਰਵਾਨਗੀ ਦਿੰਦੇ ਹਨ।

ਇਸ ਸਬੰਧੀ ਪੱਤਰਕਾਰਾਂ ਨੇ ਜਦੋ ਬਾਬਾ ਸੇਵਾ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਨੇ ਮਸਲੇ ਤੋ ਅਨਜਾਣ ਦੱਸਦਿਆ ਕਿਹਾ ਕਿ ਇਸ ਸੰਬੰਧੀ ਉਹ ਕੁਝ ਨਹੀਂ ਜਾਣਦੇ ਅਤੇ ਜਲਦੀ ਹੀ ਸਕੂਲ ਕਮੇਟੀ ਦੀ ਮੀਟਿੰਗ ਬੁਲਾ ਕੇ ਅਸਲੀਅਤ ਜਾਨਣ ਦੀ ਕੋਸ਼ਿਸ਼ ਕਰਨਗੇ।

ਸਕੂਲ ਦੇ ਪ੍ਰਿੰਸੀਪਲ ਕਾਲਾ ਸਿੰਘ ਨੇ ਕਿਹਾ ਕਿ ਕੈਂਪ ਵਾਲਿਆ ਨੂੰ ਅਸੀਂ ਸਿਰਫ ਜਗਾ ਦਿੱਤੀ ਹੈ ਅਤੇ ਇਹ ਫੈਂਸਲਾ ਸਕੂਲ ਦੀ ਮਨੇਜਮੈਂਟ ਦਾ ਹੈ ਜਿਸਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਹਨ ਅਤੇ ਉਹਨਾਂ ਦੀ ਮਨਜੂਰੀ ਕਾਰਣ ਹੀ ਇਹ ਕੈਂਪ ਸਕੂਲ ਅੰਦਰ ਲੱਗਿਆ ਹੈ।

ਇਸ ਸਬੰਧੀ ਜਦੋਂ ਸਿੱਖ ਸਿਆਸਤ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਰਿਆ ਵੀਰ ਦਲ ਵਲੋਂ ਅਨਾਥ ਬੱਚਿਆਂ ਨੂੰ ਮੁਫਤ ਪੜ੍ਹਾਇਆ ਜਾਂਦਾ ਹੈ ਤੇ ਕੈਂਪ ਦੇ ਪ੍ਰਬੰਧਕਾਂ ਨੇ ਸਕੂਲ ਵਿਚ ਸਿਰਫ ਯੋਗਾ ਕਰਨ ਲਈ ਥਾਂ ਮੰਗੀ ਸੀ ਜਿਸ ਲਈ ਉਨ੍ਹਾਂ ਪ੍ਰਵਾਨਗੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਆਰ.ਐਸ.ਐਸ ਨਾਲ ਕੋਈ ਸਬੰਧ ਨਹੀਂ ਹੈ ਤੇ ਕੁਝ ਅੰਮ੍ਰਿਤਧਾਰੀ ਬੱਚੇ ਵੀ ਇਸ ਕੈਂਪ ਵਿਚ ਸ਼ਾਮਿਲ ਸਨ।

ਜਦੋਂ ਉਨ੍ਹਾਂ ਵਲੋਂ ਇਸ ਕੈਂਪ ਵਿਚ ਖੁਦ ਸ਼ਮੂਲੀਅਤ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਂ ਉਹ ਖੁਦ ਕੈਂਪ ਵਿਚ ਕੁਝ ਮਿੰਟਾਂ ਲਈ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਵਿਚ ਦੁਨੀਆਦਾਰੀ ਸਰਕਾਰ ਦੀ ਗੈਰਸਿਧਾਂਤਕ ਤੇ ਅਧਾਰਹੀਣ ਦਖਲਅੰਦਾਜ਼ੀ ਹੈ ਜਿਸ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣੀ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਜਾਰੀ ਕਰਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: