Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

‘ਦ ਬਲੈਕ ਪ੍ਰਿੰਸ’: ਸਤਿੰਦਰ ਸਰਤਾਜ ਨੂੰ ਬੱਬੂ ਮਾਨ ਦਾ ਸੁਨੇਹਾ, ਪੰਜਾਬੀਆਂ ਨੂੰ ਫਿਲਮ ਦੇਖਣ ਲਈ ਅਪੀਲ

‘ਦ ਬਲੈਕ ਪ੍ਰਿੰਸ’: ਸਤਿੰਦਰ ਸਰਤਾਜ ਨੂੰ ਬੱਬੂ ਮਾਨ ਦਾ ਸੁਨੇਹਾ, ਪੰਜਾਬੀਆਂ ਨੂੰ ਫਿਲਮ ਦੇਖਣ ਲਈ ਅਪੀਲ

ਚੰਡੀਗੜ: ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਗਾਇਕ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ‘ਦ ਬਲੈਕ ਪ੍ਰਿੰਸ’ ਲਈ ਇਕ ਵਿਸ਼ੇਸ਼ ਸੁਨੇਹਾ ਭੇਜਿਆ ਹੈ। ‘ਦ ਬਲੈਕ ਪ੍ਰਿੰਸ’ ਨੂੰ ਪਿਛਲੇ ਸ਼ੁੱਕਰਵਾਰ(21 ਜੁਲਾਈ) ਨੂੰ ਜਾਰੀ ਕੀਤਾ ਗਿਆ ਸੀ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ਸੰਦੇਸ਼’ ਚ ਬੱਬੂ ਮਾਨ ਨੇ ਸਤਿੰਦਰ ਸਤਾਤ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਫਿਲਮ ਬਾਰੇ ਸੁਨੇਹਾ ਮਿਿਲਆ ਸੀ ਪਰ ਉਹ ਪੰਜਾਬ ਵਿੱਚ ਹੋਈ ਸਕ੍ਰੀਨਿੰਗ’ ਚ ਹਿੱਸਾ ਨਹੀਂ ਲੈ ਸਕਿਆਂ ਕਿਉਂਕਿ ਉਹ ਬੰਬਈ ‘ਚ ਸਨ ਅਤੇ ਜਦੋਂ ਮੁੰਬਈ’ ਚ ਫਿਲਮ ਦਿਖਾਈ ਗਈ ਸੀ ਉਸ ਵਖਤ ਮੈਨੂੰ ਇਕ ਪ੍ਰੋਗਰਾਮ ਲਈ ਹਿਮਾਚਲ ਜਾਣਾ ਪੈ ਗਿਆ।

ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਫਿਲਮ ਨੂੰ ਦੇਖਣਗੇ ਅਤੇ ਇਹ ਵੀ ਕਿਹਾ ਕਿ ਸਕ੍ਰੀਨਿੰਗ ਨਾਲ ਸਮੱਸਿਆ ਇਹ ਹੈ ਕਿ ਕਿਸੇ ਨੂੰ ਫ਼ਿਲਮ ਮੁਫ਼ਤ ਪਾਸਾਂ ਦਾ ਇਸਤੇਮਾਲ ਕਰਕੇ ਦੇਖਣ ਦੀ ਜ਼ਰੂਰਤ ਹੈ ਪਰ ਉਹ ਆਪਣੀ ਕਮਾਈ ਨਾਲ ਟਿਕਟ ਖਰੀਦਣ ਤੋਂ ਬਾਅਦ ਫਿਲਮ ਦੇਖਣਾ ਚਾਹੁੰਦੇ ਹਨ।

ਬੱਬੂ ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਰਵਾਰ ਨਾਲ ਸਬੰਧਿਤ ਇਸ ਫ਼ਿਲਮ ਨੂੰ ਦੇਖਣ ਅਤੇ ਸਮਰਥਨ ਦੇਣ।

ਦੱਸਣਯੋਗ ਹੈ ਕਿ ‘ਦ ਬਲੈਕ ਪ੍ਰਿੰਸ’ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਹੈ।ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਲਗਾਏ ਗਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਤਿੰਦਰ ਸਿਰਤਾਜ ਵਿਰੁੱਧ ਜ਼ਫ਼ਰਨਾਮਾਹੑ ਦੇ ਗਾਇਨ ਸੰਬੰਧੀ ਸ਼ਿਕਾਇਤ ਨੂੰ ਬੇਲੋੜਾ ਵਿਵਾਦ ਦੱਸਦਿਆਂ ਰੱਦ
ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੌਲੀਵੁਡ ਫਿਲਮ 'ਦਾ ਬਲੈਕ ਪ੍ਰਿੰਸ' ਦੇ ਬਾਰੇ 'ਚ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਨੇ ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ
ਆਉਣ ਵਾਲੀ ਹੌਲੀਵੁਡ ਮੂਵੀ 'ਦਾ ਬਲੈਕ ਪ੍ਰਿੰਸ' ਦੀ ਝਲਕ ਪੰਜਾਬੀ ਵਿਚ 7 ਜੂਨ, 2017 ਨੂੰ ਜਾਰੀ ਕਰ ਦਿੱਤੀ ਗਈ ਹੈ। ਮੂਵੀ 21 ਜੁਲਾਈ, 2017 ਨੂੰ ਜਾਰੀ ਕੀਤੀ ਜਾਏਗੀ। ਅੰਗ੍ਰੇਜ਼ੀ ਭਾਸ਼ਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: