ਜੋਧਪੁਰ: ਕਾਲਾ ਹਿਰਨ ਸ਼ਿਕਾਰ ਕੇਸ ਵਿਚ 5 ਸਾਲ ਦੀ ਸਜ਼ਾ ਦੇ ਐਲਾਨ ਤੋਂ ਬਾਅਦ ਜੋਧਪੁਰ ਜੇਲ੍ਹ ਭੇਜੇ ਗਏ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਅੱਜ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਜ਼ਮਾਨਤ ਲਈ ਸਲਮਾਨ ਖਾਨ ਤੋਂ 50,000 ਰੁਪਏ ਦੇ ਦੋ ਬੋਂਡ ਭਰਵਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਤਕ ਸਲਮਾਨ ਖਾਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ।

ਅੱਜ ਜੋਧਪੁਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਵਿੰਦਰ ਕੁਮਾਰ ਜੋਸ਼ੀ ਨੇ ਦੋਵੇਂ ਧਿਰਾਂ ਦੇ ਤਰਕ ਸੁਣਨ ਤੋਂ ਬਾਅਦ ਜ਼ਮਾਨਤ ਮਨਜ਼ੂਰ ਕਰ ਲਈ। ਇਸ ਦੌਰਾਨ ਅਦਾਲਤ ਵਿਚ ਸਲਮਾਨ ਖਾਨ ਦੀਆਂ ਦੋ ਭੈਣਾਂ ਅਲਵੀਰਾ ਅਤੇ ਅਰਪਿਤਾ ਵੀ ਮੋਜੂਦ ਸਨ।
ਸਬੰਧਿਤ ਖ਼ਬਰ: ਕਾਲਾ ਹਿਰਨ ਸ਼ਿਕਾਰ ਕੇਸ ਵਿਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ, ਜੋਧਪੁਰ ਜੇਲ੍ਹ ਭੇਜਿਆ