ਪੱਤਰਕਾਰ ਮਨਦੀਪ ਸਿੰਘ ਵੱਲੋਂ ਸਰਦਾਰ ਸੁਖਦੀਪ ਸਿੰਘ ਨਾਲ ਕੀਤੀ ਗਈ ਇਹ ਖਾਸ ਮੁਲਾਕਾਤ “ਸਿੱਖ ਕੌਮ ਵੱਲੋਂ ਖਾਨਦਾਨ” (Blood Donation by Sikh Nation) ਮੁਹਿੰਮ ਬਾਰੇ ਚਾਨਣਾ ਪਾਉਂਦੀ ਹੈ। ਇਹ ਮੁਹਿੰਮ 1999 ਵਿੱਚ ਕੈਨੇਡਾ ਵਿਖੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵਿਚ ਨਿਸ਼ਾਨਾ ਬਣਾਏ ਗਏ ਸਿੱਖਾਂ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ ਸੀ ਤੇ ਬੀਤੇ 27 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ।
ਇਹ ਲਹਿਰ ਸਰਬੱਤ ਦੇ ਭਲੇ ਵਾਲੇ ਸਿੱਖੀ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ, ਪੰਥਕ ਰਵਾਇਤਾਂ ਅਤੇ ਸਾਂਝੇ ਫੈਸਲਿਆਂ ਨਾਲ ਚਲਾਈ ਜਾ ਰਹੀ ਹੈ। ਕੈਨੇਡਾ ਦੇ ਮੁੱਖ ਸਿਹਤ ਅਦਾਰਿਆਂ ਨਾਲ ਮਿਲ ਕੇ ਵੱਡੇ ਪੱਧਰ ‘ਤੇ ਜਾਨਾਂ ਬਚਾਉਣ ਵਾਲੇ ਖੂਨਦਾਨ ਕੈਂਪ ਲਗਾਉਣ ਦਾ ਮੁੱਖ ਮਕਸਦ ਆਪਣੇ ਇਤਿਹਾਸ ਨੂੰ ਸਾਂਭਣਾ, ਹਕੂਮਤਾਂ ਵੱਲੋਂ ਜ਼ੁਲਮਾਂ ਉੱਤੇ ਪਾਏ ਜਾਂਦੇ ਪਰਦਿਆਂ ਦਾ ਪਰਦਾਫਾਸ਼ ਕਰਨਾ ਅਤੇ ਮਨੁੱਖਤਾ ਦਾ ਭਲਾ ਕਰਨਾ ਹੈ।