Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਐਨ.ਡੀ.ਪੀ. ਬਣਾਏਗੀ ਬ੍ਰਿਟਿਸ਼ ਕੋਲੰਬੀਆ ‘ਚ ਸਰਕਾਰ, ਲਿਬਰਲ ਪਾਰਟੀ 16 ਸਾਲਾਂ ਬਾਅਦ ਸੱਤਾ ਤੋਂ ਬਾਹਰ

ਐਨ.ਡੀ.ਪੀ. ਬਣਾਏਗੀ ਬ੍ਰਿਟਿਸ਼ ਕੋਲੰਬੀਆ ‘ਚ ਸਰਕਾਰ, ਲਿਬਰਲ ਪਾਰਟੀ 16 ਸਾਲਾਂ ਬਾਅਦ ਸੱਤਾ ਤੋਂ ਬਾਹਰ

ਵੈਨਕੂਵਰ: 9 ਮਈ ਨੂੰ ਹੋਈਆਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਤੋਂ ਬਾਅਦ ਅਗਲੀ ਸਰਕਾਰ ਵਿੱਚ ਬਣੇ ਰਹਿਣ ਲਈ ਸੱਤਾਧਾਰੀ ਪਾਰਟੀ ਵੱਲੋਂ ਕੀਤੀ ਜਾ ਰਹੀ ਜ਼ੋਰ-ਅਜ਼ਮਾਈ ਦਾ ਵੀਰਵਾਰ (29 ਜੂਨ) ਨੂੰ ਅੰਤ ਹੋ ਗਿਆ ਹੈ। ਲਿਬਰਲ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਹੈ ਤੇ ਹੁਣ ਐਨਡੀਪੀ ਤੇ ਗਰੀਨ ਪਾਰਟੀ ਨਵੀਂ ਸਰਕਾਰ ਬਣਾਏਗੀ।

ਲੈਫਟੀਨੈਂਟ ਗਵਰਨਰ ਨੇ ਕਾਰਜਕਾਰੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਦਾ ਅਸਤੀਫ਼ਾ ਪ੍ਰਵਾਨ ਕਰਕੇ ਜੌਹਨ ਹੌਰਗਨ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ, ਇਸ ਨਾਲ ਬੀ ਸੀ ਲਿਬਰਲ ਪਾਰਟੀ 16 ਸਾਲ 2 ਮਹੀਨੇ ਸੱਤਾ ’ਤੇ ਕਾਬਜ਼ ਰਹਿਣ ਤੋਂ ਬਾਅਦ ਹੁਣ ਬਾਹਰ ਹੋ ਗਈ ਹੈ। ਬੇਸ਼ੱਕ ਕ੍ਰਿਸਟੀ ਕਲਾਰਕ ਵੱਲੋਂ ਅੰਦਰਖਾਤੇ ਮੁੜ ਚੋਣਾਂ ਕਰਾਉਣ ਦੀ ਵਕਾਲਤ ਕਰਨ ਦੇ ਯਤਨ ਕੀਤੇ ਜਾ ਰਹੇ ਸਨ ਪਰ ਗਵਰਨਰ ਨੇ ਦੇਰ ਸ਼ਾਮ ਜੌਹਨ ਹੌਰਗਨ ਨੂੰ ਰਾਜ ਭਵਨ ਸੱਦ ਕੇ ਸਰਕਾਰ ਬਣਾਉਣ ਲਈ ਆਖ ਦਿੱਤਾ ਹੈ। 22 ਜੂਨ ਨੂੰ ਸ਼ੁਰੂ ਹੋਏ ਵਿਧਾਨ ਸਭਾ ਸੈਸ਼ਨ ਵਿੱਚ ਗਵਰਨਰ ਦੇ ਉਦਘਾਟਨੀ ਸੰਬੋਧਨ ਵਿੱਚ ਸੱਤਾਧਾਰੀ ਪਾਰਟੀ ਨੇ ਵਿਰੋਧੀਆਂ ਦੇ ਏਜੰਡੇ ਨੂੰ ਆਪਣੇ ਕੰਮਾਂ ਵਿੱਚ ਸ਼ਾਮਲ ਕਰ ਲਿਆ ਸੀ ਪਰ ਉਹ ਵਿਰੋਧੀ ਪਾਰਟੀ ਦੇ ਇੱਕ ਵੀ ਵਿਧਾਇਕ ਦੀ ਹਮਾਇਤ ਨਾ ਜੁਟਾ ਸਕੇ। ਇਸੇ ਕਰਕੇ ਵੀਰਵਾਰ (29 ਜੂਨ) ਉਹ ਭਰੋਸੇ ਦੇ ਮਤਦਾਨ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੇ।

ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਵਿਧਾਨ ਸਭਾ ਤੋਂ ਬਾਹਰ ਆਉਂਦੀ ਹੋਈ
ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਵਿਧਾਨ ਸਭਾ ਤੋਂ ਬਾਹਰ ਆਉਂਦੀ ਹੋਈ

ਜ਼ਿਕਰਯੋਗ ਹੈ ਕਿ 87 ਮੈਂਬਰੀ ਵਿਧਾਨ ਸਭਾ ਵਿੱਚ ਲਿਬਰਲ ਪਾਰਟੀ ਦੇ 43, ਐਨਡੀਪੀ ਦੇ 41 ਤੇ ਗਰੀਨ ਪਾਰਟੀ ਦੇ 3 ਵਿਧਾਇਕ ਹਨ। ਗਰੀਨ ਪਾਰਟੀ ਵਲੋਂ ਐਨਡੀਪੀ ਨਾਲ ਗਠਜੋੜ ਕੀਤੇ ਜਾਣ ਨਾਲ ਉਨ੍ਹਾਂ ਨੂੰ ਬਹੁਮਤ ਮਿਲ ਗਈ ਸੀ ਪਰ ਵੱਡੀ ਪਾਰਟੀ ਹੋਣ ਕਾਰਨ ਗਵਰਨਰ ਨੇ ਚੋਣਾਂ ਤੋਂ ਬਾਅਦ ਲਿਬਰਲ ਪਾਰਟੀ ਨੂੰ ਕੰਮ ਚਲਾਊ ਸਰਕਾਰ ਬਣਾਉਣ ਲਈ ਕਹਿ ਦਿੱਤਾ ਸੀ। ਇਸ ਦੌਰਾਨ ਲਿਬਰਲਾਂ ਦੇ ਵਿਧਾਇਕ ਥੌਮਸ ਸਟੀਫਨ ਨੂੰ ਸਪੀਕਰ ਚੁਣਿਆ ਗਿਆ ਸੀ ਤੇ ਹੁਣ ਉਨ੍ਹਾਂ ਸਪੀਕਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਸੋਮਵਾਰ ਤੱਕ ਹਲਫ਼ ਲੈ ਸਕਦੀ ਹੈ।

ਉਧਰ, ਨਵੇਂ ਬਣਨ ਵਾਲੇ ਪ੍ਰੀਮੀਅਰ ਤੇ ਨਿਊ ਡੈਮੋਕਰੈਟਿਕ ਪਾਰਟੀ ਦੇ ਲੀਡਰ ਜੌਹਨ ਹੌਰਗਨ ਨੇ ਕਿਹਾ ਹੈ ਕਿ ਨਵੇਂ ਮੰਤਰੀ ਮੰਡਲ ਦੇ ਗਠਨ ਵਿੱਚ ਦੋ ਕੁ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਅਗਲਾ ਸੈਸ਼ਨ ਸਤੰਬਰ ਵਿੱਚ ਬੁਲਾਇਆ ਜਾਵੇਗਾ।

ਸਬੰਧਤ ਖ਼ਬਰ:

ਕੈਨੇਡਾ: ਬਰੈਂਪਟਨ ਤੋਂ ਵਿਧਾਇਕ ਜਗਮੀਤ ਸਿੰਘ ਹੋਣਗੇ ਐਨ.ਡੀ.ਪੀ. ਆਗੂ ਦੀ ਦੌੜ ’ਚ ਸ਼ਾਮਲ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: